ਪੰਜਾਬ ਪਬਲਿਕ ਸਕੂਲ ਵਿੱਚ ਅਧਿਆਪਕ ਮਾਪੇ ਮਿਲਣੀ ਕਰਵਾਈ।
ਧਨੋਲਾ (ਸੰਜੀਵ ਗਰਗ ਕਾਲੀ)
ਇਲਾਕੇ ਦੀ ਮਸ਼ਹੂਰ ਵਿਦਿਅਕ ਸੰਸਥਾ ਪੰਜਾਬ ਪਬਲਿਕ ਸਕੂਲ ਵਿੱਚ ਸਕੂਲ ਦੇ ਡਾਇਰੈਕਟਰ ਸੁਖਦੀਪ ਸਿੰਘ ਚੀਮਾਂ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਸਿਮਰਨ ਕੌਰ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਅਧਿਆਪਕ ਮਾਪੇ ਮਿਲਣੀ ਕਰਵਾਈ। ਸਕੂਲ ਅਧਿਆਪਕਾਂ ਵੱਲੋ ਮਿਲਣੀ ਦੌਰਾਨ ਹਾਜਰ ਮਾਪਿਆਂ ਨੂੰ ਵਿਦਿਆਰਥੀਆਂ ਦੀ ਚੱਲ ਰਹੀ ਪੜਾਈ ਸੰਬਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਪੇਪਰਾਂ ਵਿੱਚੋ ਆਏ ਨੰਬਰ ਵਿਖਾਏ । ਪਹਿਲੀਆਂ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਬੈਚ ਵੀ ਲਗਾਏ ਗਏ। ਇਸ ਮਾਪੇ ਮਿਲਣੀ ਦੌਰਾਨ ਸਕੂਲ ਦੇ ਅਧਿਆਪਕਾਂ ਵੱਲੋ ਮਾਪਿਆਂ ਨੂੰ ਬੱਚਿਆ ਨੂੰ ਘਰਾਂ ਵਿੱਚ ਵਧੇਰੇ ਪੜਾਈ ਵੱਲ ਧਿਆਨ ਦੇਣ ਲਈ ਕਿਹਾ। ਸਕੂਲ ਦੇ ਅਧਿਆਪਕਾਂ ਵੱਲੋ ਦੱਸਿਆ ਗਿਆ ਕਿ ਪੜਾਈ ਵਿਚੋ ਕਮਜੋਰ ਬੱਚਿਆਂ ਨੂੰ ਪੜਾਉਣ ਲਈ ਵਿਸੇਸ਼ ਧਿਆਨ ਦਿੱਤਾ ਜਾਂਦਾ ਹੈ। ਮੈਡਮ ਸਿਮਰਨ ਕੌਰ ਨੇ ਵੀ ਬੱਚਿਆਂ ਦੇ ਮਾਪਿਆਂ ਨਾਲ ਗੱਲ ਬਾਤ ਕੀਤੀ ਅਤੇ ਸਕੂਲ ਸੰਬੰਧੀ ਸੁਝਾਅ ਮੰਗੇ ਤਾਂ ਮਾਪਿਆਂ ਨੇ ਬੱਚਿਆਂ ਦੀ ਪੜ੍ਹਾਈ ਸੰਬੰਧੀ ਤਸੱਲੀ ਪ੍ਰਗਟਾਈ। ਪਿੰਸੀਪਲ ਮੈਡਮ ਨੇ ਕਿਹਾ ਕਿ ਸਕੂਲ ਦੇ ਨਾਲ ਨਾਲ ਮਾਪਿਆ ਦੀ ਵੀ ਜਿਮੇਵਾਰੀ ਬਣਦੀ ਹੈ ਕਿ ਉਹ ਘਰਾਂ ਵਿੱਚ ਵੀ ਬੱਚਿਆਂ ਦੀ ਪੜਾਈ ਵੱਲ ਪੂਰਾ ਧਿਆਨ ਦੇਣ ਅਤੇ ਬੱਚਿਆ ਨੂੰ ਸਕੂਲ ਵਿੱਚ ਕਰਵਾਇਆ ਕੰਮ ਚੈੱਕ ਕਰਦੇ ਰਹਿਣ ।ਸਕੂਲ ਦੇ ਨਤੀਜਿਆਂ ਤੋ ਖੁਸ਼ ਹੋ ਕੇ ਚੇਅਰਮੈਨ ਅਮਰਜੀਤ ਸਿੰਘ ਚੀਮਾਂ ਨੇ ਸਕੂਲ ਦੇ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
0 comments:
एक टिप्पणी भेजें