ਧਨੌਲਾ ਚ ਹੋਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 14 ਮਾਰਚ :--ਭਾਈਚਾਰਕ ਸਾਂਝ ਹੋਲੀ ਦਾ ਤਿਉਹਾਰ ਧਨੌਲਾ ਮੰਡੀ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਸ਼ਹਿਰ ਵਾਸੀਆਂ ਵੱਲੋਂ ਇੱਕ ਦੂਜੇ ਤੇ ਰੰਗ ਲਗਾ ਕੇ ਵਧਾਈਆਂ ਦਿੱਤੀਆਂ। ਥਾਣਾ ਧਨੌਲਾ ਦੇ ਐਸਐਚਓ ਇੰਸਪੈਕਟਰ ਲਖਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਦੀਆਂ ਟੀਮਾਂ ਸ਼ਹਿਰ ਵਿੱਚ ਅਤੇ ਆਲੇ ਦੁਆਲੇ ਪੂਰੀ ਤਹਾਂ ਮੁਸਤੈਦੀ ਨਾਲ ਡਿਊਟੀ ਤੇ ਤਾਇਨਾਤ ਰਹੀਆਂ। ਥਾਣਾ ਮੁਖੀ ਧਨੋਲਾ ਇੰਸਪੈਕਟਰ ਲਖਬੀਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਨਾਲ ਹੋਲੀ ਖੇਡਣ ਦੀ ਅਪੀਲ ਵੀ ਕੀਤੀ। ਅਤੇ ਸ਼ਹਿਰ ਵਿੱਚ ਕੋਈ ਵੀ ਅਣਸਖਾਵੀ ਘਟਨਾ ਹੋਣ ਦੀ ਖਬਰ ਨਹੀਂ ਹੈ।
0 comments:
एक टिप्पणी भेजें