ਜਵੰਦਾ ਪਿੰਡੀ ਨੂੰ ਜਾਣ ਵਾਲੀ ਸੜਕ ਤੇ ਭਰਿਆ ਨਾਲੀਆਂ ਦਾ ਪਾਣੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 1 ਮਾਰਚ :- ਇੱਕ ਪਾਸੇ ਤਾਂ ਸਰਕਾਰ ਵਿਕਾਸ ਕਾਰਜਾਂ ਦੇ ਦਾਅਵੇ ਕਰਦੇ ਨਹੀਂ ਥੱਕਦੀ, ਦੂਜੇ ਪਾਸੇ ਧਨੌਲਾ ਦੇ ਨੇੜਲੇ ਪਿੰਡ ਜਵੰਧਾ ਪਿੰਡੀ ਨੂੰ ਜਾਣ ਵਾਲੀ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਪਿੰਡ ਦੇ ਨੇੜੇ ਸੜਕ ਉੱਤੇ ਗੰਦਾ ਪਾਣੀ ਦਾ ਟੋਭਾ ਲੱਗਿਆ ਪਿਆ ਹੈ ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ,ਬੱਚਿਆਂ, ਸਟੂਡੈਂਟਾਂ , ਲੰਘਣ ਵਾਲੇ ਸਾਰਿਆਂ ਨੂੰ ਬਹੁਤ ਭਾਰੀ ਪਰੇਸ਼ਾਨੀ ਹੁੰਦੀ ਹੈ। ਪਿੰਡ ਦੇ ਮੋਹਤਵਾਰ ਵਿਅਕਤੀਆਂ ਮੇਜਰ ਸਿੰਘ,ਦਲਜੀਤ ਸਿੰਘ, ਮਨਜੀਤ ਸਿੰਘ , ਗੁਰਮੇਲ ਸਿੰਘ ਕਰਨੈਲ ਸਿੰਘ ਸਾਬਕਾ ਸਰਪੰਚ,, ਤਰਲੋਕ ਸਿੰਘ ,ਅਮਰੀਕ ਸਿੰਘ ,ਮਨਦੀਪ ਸਿੰਘ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਇਹ ਮਾਮਲਾ ਧਿਆਨ ਵਿੱਚ ਲਿਆ ਕੇ ਮੰਗ ਕੀਤੀ ਹੈ ਕਿ ਇਸ ਪਿੰਡ ਨੂੰ ਜਾਣ ਵਾਲੇ ਰਸਤੇ ਲਈ ਲੋੜੀਦੀ ਗਰਾਂਟ ਮੁਹਈਆ ਕੀਤੀ ਜਾਵੇ ਤਾਂ ਕਿ ਇੱਥੇ ਆਉਣ ਵਾਲੇ ਰਾਹਗੀਰਾਂ,, ਸਕੂਲੀ ਬੱਚਿਆਂ,ਲੰਘਣ ਵਾਲੇ ਵਿਅਕਤੀ ਸੁੱਖ ਦਾ ਸਾਹ ਲੈ ਸਕਣ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਮਹੀਨੇ ਪਹਿਲਾਂ ਜੁਲਾਈ ਮਹੀਨੇ ਵਿੱਚ ਵੀ ਇਹ ਸੜਕ ਦਾ ਇੰਨਾ ਹੀ ਮਾੜਾ ਹਾਲ ਸੀ ਉਸ ਸਮੇਂ ਦੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਰੋਸਾ ਦਿੱਤਾ ਸੀ ਕਿ ਇਹ ਸੜਕ ਤੇ ਪਾਣੀ ਖੜਨ ਦਾ ਮਸਲਾ ਛੇਤੀ ਹੀ ਹੱਲ ਕੀਤਾ ਜਾਵੇਗ। ਹੁਣ ਦੇਖਣਾ ਬਣਦਾ ਹੈ ਕਿ ਕਿੰਨੀ ਛੇਤੀ ਪੰਜਾਬ ਸਰਕਾਰ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਕਿੰਨੀ ਕੁ ਜਲਦੀ ਇਸ ਮਸਲੇ ਦਾ ਹੱਲ ਕਰਦੇ ਹਨ।
0 comments:
एक टिप्पणी भेजें