ਪੁਲਿਸ ਪ੍ਰਸ਼ਾਸਨ ਤੇ ਡਰੱਗ ਇੰਸਪੈਕਟਰ ਟੀਮ ਵੱਲੋਂ ਧਨੌਲਾ ਚ ਡਰੱਗ ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 8 ਮਾਰਚ :--''ਯੁੱਧ ਨਸ਼ਿਆਂ ਵਿਰੁੱਧ ," ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਤਹਿਤ ਡੀਐਸਪੀ ਐਨਡੀਪੀਸੀ ਸਰਦਾਰ ਕਮਲਜੀਤ ਸਿੰਘ ਦੀ ਰਹਿਨੁਮਾਈ ਹੇਠ ਅੱਜ ਡਰੱਗ ਇੰਸਪੈਕਟਰ ਮਲੇਰਕੋਟਲਾ ਸਰਦਾਰ ਨਵਪ੍ਰੀਤ ਸਿੰਘ ਅਤੇ ਥਾਣਾ ਧਨੌਲਾ ਦੇ ਮੁਖੀ ਇੰਸਪੈਕਟਰ ਸਰਦਾਰ ਲਖਵੀਰ ਸਿੰਘ ਵੱਲੋਂ ਧਨੌਲਾ ਦੇ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਗਈ ਉਸ ਦੇ ਤਹਿਤ ਸਾਰੇ ਮੈਡੀਕਲ ਨੂੰ ਸਖਤ ਸ਼ਬਦਾਂ ਵਿੱਚ ਨਸ਼ਾ ਨਾ ਵੇਚਣ ਲਈ ਕਿਹਾ ਗਿਆ ਹੈ ਅਤੇ ਇਹਨਾਂ ਉੱਪਰ ਪੂਰੀ ਪੁਲਿਸ ਪ੍ਰਸ਼ਾਸਨ ਵੱਲੋਂ ਨਜ਼ਰ ਰੱਖੀ ਜਾਵੇਗੀ । ਇਹਨਾਂ ਕਿਹਾ ਕਿ ਅਗਰ ਕੋਈ ਮੈਡੀਕਲ ਸਟੋਰ ਵਾਲਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਉਸ ਉੱਤੇ ਬਣਦੀ ਕਾਰਵਾਈ ਕਰਕੇ ਲਾਇਸੈਂਸ ਕੈਂਸਲ ਕਰ ਦਿੱਤਾ ਜਾਵੇਗਾ । ਇਸ ਮੌਕੇ ਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਜੂਦ ਸੀ।
0 comments:
एक टिप्पणी भेजें