Contact for Advertising

Contact for Advertising

Latest News

बुधवार, 26 मार्च 2025

ਪਿੰਡ ਭੂਰੇ ਵਿਖੇ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ

 ਪਿੰਡ ਭੂਰੇ ਵਿਖੇ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ 



ਸੰਜੀਵ ਗਰਗ ਕਾਲੀ


ਧਨੌਲਾ ਮੰਡੀ 26 ਮਾਰਚ :-- ਬਾਬਾ ਮੇਹਰ ਸਿੰਘ ਸਪੋਰਟਸ ਕਲੱਬ, ਸਰਪੰਚ ਸਮੂਹ ਨਗਰ ਪੰਚਾਇਤ ਪਿੰਡ ਭੂਰੇ ਦੇ ਸਰਪੰਚ ਗੁਰਦੀਪ ਸਿੰਘ ਚੰਬਾ  ਅਤੇ ਰਣਜੀਤ ਸਿੰਘ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਕਰੀਬ 250 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ  ਕੀਤੀ ਗਈ। ਸਰਪੰਚ ਗੁਰਦੀਪ ਸਿੰਘ ਚੰਬਾ ਅਤੇ ਰਣਦੀਪ ਸਿੰਘ ਸੋਸਲ ਵਰਕਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਗਲੋਬਲ ਆਈਜ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਹਨਾਂ ਦੱਸਿਆ ਕਿ ਇਸ ਕੈਂਪ ਵਿੱਚ 112 ਮਰੀਜ਼ਾਂ ਨੂੰ ਐਨਕਾਂ  ਅਤੇ ਦਵਾਈਆਂ ਮੁਫਤ  ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕਰੀਬ 25 ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਾਣਗੇ। ਇਸ ਮੌਕੇ ਤੇ ਹਰਵਿੰਦਰ ਸਿੰਘ ਮਿੰਟੂ ,ਮੱਘਰ ਸਿੰਘ, ਹਰਬੰਸ ਸਿੰਘ ,ਗੁਰਮੀਤ ਸਿੰਘ, ਲੀਲਾ ਸਿੰਘ, ਅਸਮਨਦੀਪ ਸਿੰਘ , ਹਰਬੰਸ ਕੌਰ ਰਵਿੰਦਰ ਸਿੰਘ ਪੰਚ, ਗੁਰਦੀਪ ਸਿੰਘ ਅਵਤਾਰ ਸਿੰਘ, ਜਗਦੀਪ ਸਿੰਘ ਗੁਰਵਿੰਦਰ ਸਿੰਘ , ਨੰਬਰਦਾਰ ਬਲਵੰਤ ਸਿੰਘ ਅਮਨਦੀਪ ਸਿੰਘ ਭੂੰਡੀ, ਸੁਖਪਾਲ ਸਿੰਘ, ਅਜੈਬ ਸਿੰਘ, ਬੀਰਿੰਦਰ ਸਿੰਘ ਆ਼ਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਮੌਜੂਦ ਸਨ।

ਪਿੰਡ ਭੂਰੇ ਵਿਖੇ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ
  • Title : ਪਿੰਡ ਭੂਰੇ ਵਿਖੇ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ
  • Posted by :
  • Date : मार्च 26, 2025
  • Labels :
  • Blogger Comments
  • Facebook Comments

0 comments:

एक टिप्पणी भेजें

Top