Contact for Advertising

Contact for Advertising

Latest News

बुधवार, 5 मार्च 2025

ਚੰਡੀਗੜ੍ਹ ਜਾਂਦੇ ਕਿਸਾਨ ਬਡਬਰ ਟੋਲ ਪਲਾਜਾ ਤੇ ਪੁਲਿਸ ਪ੍ਰਸ਼ਾਸਨ ਨੇ ਰੋਕੇ

 ਚੰਡੀਗੜ੍ਹ ਜਾਂਦੇ ਕਿਸਾਨ ਬਡਬਰ ਟੋਲ ਪਲਾਜਾ ਤੇ ਪੁਲਿਸ ਪ੍ਰਸ਼ਾਸਨ ਨੇ ਰੋਕੇ



ਭਗਵੰਤ ਮਾਨ ਸਰਕਾਰ ਦਾ ਹਸ਼ਰ ਵੀ ਪਹਿਲੀਆਂ ਅਕਾਲੀ ਕਾਂਗਰਸੀਆਂ ਵਾਲੀਆਂ ਸਰਕਾਰਾਂ ਵਾਂਗ ਹੋਵੇਗਾ - ਬਲੌਰ ਛੰਨਾਂ

ਸੰਜੀਵ ਗਰਗ ਕਾਲੀ

ਧਨੌਲਾ ਮੰਡੀ, 5 ਮਾਰਚ :-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 5 ਮਾਰਚ ਨੂੰ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਲੈਕੇ ਹਰ ਹਾਲਤ ਚੰਡੀਗੜ੍ਹ ਵੱਲ ਕੂਚ ਕਰਾਂਗੇ। ਉਸ ਦੀ ਕੜੀ ਵੱਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਔਰਤਾਂ ਦੇ ਅੱਜ ਸਵੇਰੇ ਚੰਡੀਗੜ੍ਹ ਵੱਲ ਜਾਂਦੇ ਕਾਫਲੇ ਨੂੰ ਟੋਲ ਪਲਾਜ਼ਾ ਬਡਬਰ ਵਿਖੇ ਪੂਰੇ ਜ਼ਿਲ੍ਹੇ ਦੀ ਪੁਲਿਸ ਨਾਕਾ ਲਾ ਕੇ ਰੋਕ ਲਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਿ ਕਿਸਾਨ ਯੂਨੀਅਨਾਂ ਸੜਕਾਂ ਤੇ ਰੇਲਾਂ ਰੋਕ ਕੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦੇ ਹਨ। ਜਦੋਂ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਸੜਕਾਂ ਤੋਂ ਪਾਸੇ ਬੈਠੇ ਹਨ ਤੇ ਟੋਲ ਪਲਾਜ਼ਾ ਬਡਬਰ A,I,G, ਤੋਂ ਲੈਕੇ S,S,P, ਤੱਕ ਦੇ ਵੱਡੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆ ਵਲੋਂ ਜਿਸਤਰ੍ਹਾਂ ਕਿਸਾਨ ਕੋਈਂ ਵੱਡੇ ਗੈਂਗਸਟਰ ਹਨ ਪੁਲਿਸ ਵੱਲੋਂ ਸੜਕਾਂ ਰੋਕੀਆਂ ਗਈਆਂ ਹਨ।  ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਜਰਨੈਲ ਸਿੰਘ ਬਰਾ ਨਿਰਮਲ ਸਿੰਘ ਧਨੋਲਾ ਆਦਿ ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੋ ਕਿਸਾਨ ਆਗੂਆਂ ਨਾਲ ਮੀਟਿੰਗ ਵਿਚੋਂ ਭੱਜ ਗਿਆ ਸੀ ਤੇ ਬਿਆਨ ਦਿੱਤਾ ਸੀ ਕਿ ਮੈ ਆਮ ਲੋਕਾਂ ਦਾ ਮੁੱਖ ਮੰਤਰੀ ਹਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਪੂਰਾ ਉੱਤਰਾਗਾਂ ਪਰ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਚੇਹਰਾ ਨੰਗਾ ਕਰਕੇ ਦਿਖਾ ਦਿੱਤਾ ਹੈ। ਸ਼ਾਇਦ ਮੁੱਖ ਮੰਤਰੀ ਨੂੰ ਭੁਲੇਖਾ ਸੀਂ ਕਿ ਕਿਸਾਨ ਆਗੂਆਂ ਦੇ ਘਰਾਂ ਵਿੱਚ ਵੱਡੀ ਪੱਧਰ ਤੇ ਭਾਰੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਲਿਜਾਕੇ ਛਾਪੇ ਮਾਰੀ ਕਰਕੇ ਤੇ  ਆਗੂਆਂ  ਤੇ ਵਰਕਰਾਂ ਨੂੰ ਗਿਰਫ਼ਤਾਰ ਕਰਕੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪਾਂ ਦੇਵਾਗਾ। ਲੋਕਾਂ ਨੇ ਉਸ ਗਰੂਰ ਚਕਨਾਚੂਰ ਕਰ ਦਿੱਤਾ ਗਿਆ ਹੈ। ਹਜ਼ਾਰਾਂ ਲੋਕਾਂ ਨੇ ਸੜਕਾਂ ਦੇ ਨਾਲ ਥਾਂ ਥਾਂ ਤੇ ਮੋਰਚੇ ਲਾ ਦਿੱਤੇ ਹਨ। ਇਨਾ ਕਿਹਾ ਕਿ ਪਿਛਲੀਆਂ ਅਕਾਲੀ ,ਕਾਂਗਰਸੀ ਸਰਕਾਰਾਂ ਨੇ ਵੀ ਕਿਸਾਨਾਂ ਮਜ਼ਦੂਰਾਂ ਨਾਲ ਪੰਗਾ ਲਿਆ ਸੀ ਉਹਨਾਂ ਦਾ ਹਸ਼ਰ ਕੀ ਹੋਇਆ ਹੈ ਇਹ ਸਾਰੇ ਲੋਕ ਜਾਣਦੇ ਹਨ ਉਸੇ ਤਰ੍ਹਾਂ ਦਾ ਹਾਸਰ ਵੀ  ਭਗਵੰਤ ਮਾਨ ਸਰਕਾਰ ਦਾ ਹੋਵੇਗਾ । ਇਸ ਮੌਕੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ,ਅਮਰਜੀਤ ਸਿੰਘ ਸੈਦੋਕੇ, ਜਰਨੈਲ ਸਿੰਘ ਬਦਰਾ, ਬਲਾਕ ਪ੍ਰਧਾਨ ਬਲੌਰ ਸਿੰਘ ਛਿੰਨਾ, ਜਰਨੈਲ ਸਿੰਘ ਜਵੰਧਾ ਪਿੰਡੀ, ਜ਼ਿਲ੍ਹਾ ਕਨਵੀਨਰ ਰਜਿੰਦਰ ਸਿੰਘ ਦਰਾਕਾ, ਉਦੇ ਸਿੰਘ ਹਮੀਦੀ, ਦਰਸ਼ਨ ਸਿੰਘ ਉੱਗੋਕੇ, ਹਰਚਰਨ ਸਿੰਘ ਸੁਖਪੁਰਾ, ਜ਼ਿਲ੍ਹਾ ਜਰਨਲ ਸਕੱਤਰ ਡਕੌਂਦਾ ਸਿਕੰਦਰ ਸਿੰਘ ਭੁਰੇ, ਜ਼ਿਲ੍ਹਾ ਆਗੂ ਗੁਰਮੇਲ ਸ਼ਰਮਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰਾਈਆ, ਜ਼ਿਲ੍ਹਾ ਆਗੂ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਮਹਿਲਾ ਆਗੂ ਕਨਵੀਨਰ ਕਮਲਜੀਤ ਕੌਰ ਬਰਨਾਲਾ, ਸੰਦੀਪ ਕੌਰ, ਰਣਜੀਤ ਕੌਰ ,ਮਨਜੀਤ ਕੌਰ ,ਸੁਖਦੇਵ ਕੌਰ ,ਅਮਰਜੀਤ ਕੌਰ ਬਡਬਰ, ਲਖਵੀਰ ਕੌਰ ਧਨੌਲਾ ,ਬਿੰਦਰ ਪਾਲ ਕੌਰ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ ,ਕਰਮਜੀਤ ਕੌਰ, ਮਨਦੀਪ ਕੌਰ, ਦਰਸ਼ਨ ਸਿੰਘ ਨੰਬਰਦਾਰ ਹਰੀਗੜ੍ਹ ਬਲਵਿੰਦਰ ਸਿੰਘ ਛੰਨਾ,  ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ,ਮਜ਼ਦੂਰ, ਮਹਿਲਾਵਾਂ ਮੌਜੂਦ ਸਨ

ਚੰਡੀਗੜ੍ਹ ਜਾਂਦੇ ਕਿਸਾਨ ਬਡਬਰ ਟੋਲ ਪਲਾਜਾ ਤੇ ਪੁਲਿਸ ਪ੍ਰਸ਼ਾਸਨ ਨੇ ਰੋਕੇ
  • Title : ਚੰਡੀਗੜ੍ਹ ਜਾਂਦੇ ਕਿਸਾਨ ਬਡਬਰ ਟੋਲ ਪਲਾਜਾ ਤੇ ਪੁਲਿਸ ਪ੍ਰਸ਼ਾਸਨ ਨੇ ਰੋਕੇ
  • Posted by :
  • Date : मार्च 05, 2025
  • Labels :
  • Blogger Comments
  • Facebook Comments

0 comments:

एक टिप्पणी भेजें

Top