ਪਿੰਡ ਭੂਰੇ ਵਿਖੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦਾ ਨਤੀਜਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ
ਸੰਜੀਵ ਗਰਗ ਕਾਲੀ,
ਧਨੌਲਾ ਮੰਡੀ, 29 ਮਾਰਚ :-- ਨੇੜੇ ਪਿੰਡ ਭੂਰੇ ਵਿਖੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਵੱਲੋਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਲਾਨਾ ਨਤੀਜਾ, ਮੈਗਾ ਪੀਟੀਐਮ ਗ੍ਰੈਜੂਏਸ਼ਨ ਸੈਰੇਮਨੀ ਸਮਾਰੋਹ ਦਾ ਆਯੋਜਿਤ ਸਮੂਹ ਨਗਰ ਪੰਚਾਇਤ ਸਰਪੰਚ ਗੁਰਦੀਪ ਸਿੰਘ ਚੰਬਾ, ਅਜਮੇਰ ਭਗਵੰਤ ਟਰਸਟ ਦੇ ਵਰਿੰਦਰ ਸਿੰਘ, ਐਸਐਮਸੀ ਕਮੇਟੀ ਦੇ
ਚੇਅਰਮੈਨ ਰਘਵੀਰ ਸਿੰਘ ਹੋਰਾਂ ਦੇ ਸਹਿਯੋਗ ਨਾਲ ਹੈਡ ਟੀਚਰ ਪ੍ਰਾਇਮਰੀ ਸਕੂਲ ਪੁਸ਼ਵਿੰਦਰ ਸਿੰਘ ਤੇ ਮਿਡਲ ਸਕੂਲ ਇੰਚਾਰਜ ਕਮਲ ਕੁਮਾਰ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਦੋਵਾਂ ਸਕੂਲਾਂ ਦੇ ਬੱਚਿਆਂ ਨੇ ਸਟੇਜ ਤੇ ਵੱਖ ਵੱਖ ਪੇਸ਼ ਕਰਕਾਰੀਆ ਜਿਵੇਂ ਗਿੱਧਾ, ਭੰਗੜਾ ,ਕਰੋਗਰਾਫੀ ,ਕਵਿਤਾਵਾਂ, ਗੀਤ ਪੇਸ਼ ਕਰਕੇ ਸੱਭਿਆਚਾਰਕ ਰੰਗ ਬੰਨਿਆ ਅਤੇ ਦੇਖਣ ਵਾਲਿਆਂ ਤੋਂ ਵਾਹਵਾ ਤੇ ਪ੍ਰਸੰਸਾ ਖੱਟੀ। ਇਸ ਮੌਕੇ ਤੇ ਸੁਖਜਿੰਦਰ ਸਿੰਘ, ਰਿੰਕੂ ਕੌਰ ,ਦਲੀਪ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਤੇ ਪਿੰਡ ਵਾਸੀ ਮੌਜੂਦ ਸਨ। ਅਖੀਰ ਵਿੱਚ ਨਗਰ ਪੰਚਾਇਤ ਅਤੇ ਅਜਮੇਰ ਭਗਵੰਤ ਕ੍ਰਸਟ ਵੱਲੋਂ ਬੱਚਿਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।। ਸਕੂਲ ਦੇ ਹੈਡ ਟੀਚਰ ਪੁਸ਼ਵਿੰਦਰ ਸਿੰਘ ਅਤੇ ਕਮਲ ਕੁਮਾਰ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
0 comments:
एक टिप्पणी भेजें