ਗਊ ਪ੍ਰਮੁੱਖ ਪੰਜਾਬ ਮਸ਼ਹੂਰ ਵਿਦਵਾਨ ਚੰਦਰ ਕਾਂਤ ਜੀ ਦੁਆਰਾ ਧਨੌਲਾ ਗਊਸ਼ਾਲਾ ਵਿਖੇ ਕੀਤੀ ਕਥਾ ਤੇ ਕੀਰਤਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ,26 ਮਾਰਚ:--
ਗਊਸ਼ਾਲਾ ਕੀਰਤਨ ਮੰਡਲੀ ਵੱਲੋਂ ਗਉਸ਼ਾਲਾ ਕਮੇਟੀ ਧਨੌਲਾ ਦੇ ਸਹਿਯੋਗ ਨਾਲ ਤਿੰਨ ਦਿਨਾਂ ਗਊ ਕਥਾ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ।
ਇਸ ਵਿੱਚ ਪ੍ਰਸਿੱਧ ਕਥਾਵਾਚਕ ਪ੍ਰਮੁੱਖ ਪੰਜਾਬ ਚੰਦਰ ਕਾਂਤ ਜੀ ਅਤੇ ਉਹਨਾਂ ਦੀ ਟੀਮ ਦੁਆਰਾ ਪਹੁੰਚ ਕੇ ਰਸ ਭਿੰਨਾ ਕੀਰਤਨ ਅਤੇ ਕਥਾ ਕੀਤੀ ਗਈ ਅਤੇ ਮਹਿਲਾਵਾਂ ਨੇ ਨੱਚ ਟੱਪ ਕੇ ਭਗਵਾਨ ਦੇ ਰੰਗ ਵਿੱਚ ਰੰਗ ਕੇ ਪੂਰਾ ਆਨੰਦ ਮਾਣਿਆ। ਸ੍ਰੀ ਚੰਦਰਕਾਨ ਜੀ ਨੇ ਕਿਹਾ ਕਿ ਗਊ ਮਾਤਾ ਦੇ ਦਰਸ਼ਨ ਕਰਨ ਨਾਲ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸੋਚ ਸਾਨੂੰ ਦੁੱਧ ਚੋਣ ਸਮੇਂ ਦੋ ਦੁੱਧ ਦੇ ਦੋ ਥਣ ਗਊ ਮਾਤਾ ਦੇ ਬਛੜੇ ਲਈ ਛੱਡਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਗਊ ਮਾਤਾ ਇੱਕ ਚੱਲਦਾ ਫਿਰਦਾ ਹਸਪਤਾਲ ਹੈ ਜਿਸ ਦੇ ਦੁੱਧ , ਦਹੀਂ ਅਤੇ ਘੀ ਨਾਲ ਅਨੇਕਾਂ ਪ੍ਰਕਾਰ ਦੇ ਰੋਕਾਂ ਰੋਗਾਂ ਦਾ ਨਾਸ ਹੁੰਦਾ ਹੈ। ਉਹਨਾਂ ਕਿਹਾ ਕਿ ਮਨੁੱਖ ਇੱਕ ਮਿੰਟ ਵਿੱਚ ਚਾਰ ਪ੍ਰਕਾਰ ਦੇ ਸਾਂਹ ਲੈਂਦਾ ਹੈ। ਜਿਨਾਂ ਵਿੱਚ 12 ਬੈਠਕ, 18 ਚਲਤ ,32ਸੋਬਤ ,64 ਭੋਗਤ ਪ੍ਰਮੁੱਖ ਹਨ। ਇਹਨਾਂ ਸਾਰਿਆਂ ਨੂੰ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿਣ ਲਈ ਵੀ ਪ੍ਰੇਰਤ ਕੀਤਾ। ਇਸ ਮੌਕੇ ਤੇ ਗਉਸ਼ਾਲਾ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੀਵਨ ਕੁਮਾਰ ਬਾਂਸਲ, ਸਮਾਜ ਸੇਵੀ ਬਾਊ ਧਰਮਪਾਲ ਜੀ, ਅਗਰਵਾਲ ਸਭਾ ਦੇ ਪ੍ਰਧਾਨ ਅਰੁਨ ਕੁਮਾਰ ਰਾਜੂ, ਵਾਈਸ ਪ੍ਰਧਾਨ ਰਾਕੇਸ਼ ਕੁਮਾਰ ਮਿੱਤਲ, ਗੁਰਵਿੰਦਰ ਕੁਮਾਰ ਕਾਕੂ ਬਾਂਸਲ, ਕੌਂਸਲਰ ਅਜੇ ਕੁਮਾਰ ਬਲਵਿੰਦਰ ਕੁਮਾਰ ਬਿੰਟਾ ,ਸੁਰਿੰਦਰ ਕੁਮਾਰ ਮੌੜ, ਮੰਗਲ ਦੇਵ ਸ਼ਰਮਾ, ਚੌਧਰੀ ਸੇਵਕ ਸਿੰਗਲਾ ਚੌਧਰੀ, ਜਥੇਦਾਰ ਸੁਖਵੰਤ ਸਿੰਘ ਧਨੌਲਾ, ਐਡਵੋਕੇਟ ਦੀਪਕ ਜਿੰਦਲ, ਜੈਪਾਲ ਜੀ, ਓਮ ਪ੍ਰਕਾਸ਼ ਜੀ ਕੱਪੜੇ ਵਾਲੇ, ਰਜਨੀਸ਼ ਕੁਮਾਰ ਮਿੰਟੂ ਡੱਬਵਾਲੀ ਵਾਲੇ, ਵਿਜੇ ਕੁਮਾਰ ਬੱਬੂ ,ਨੀਟਾ ਅਗਰਵਾਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮਹਿਲਾਵਾਂ ਮੌਜੂਦ ਸਨ।
0 comments:
एक टिप्पणी भेजें