Contact for Advertising

Contact for Advertising

Latest News

शुक्रवार, 21 मार्च 2025

*ਪੰਜਾਬ ਸਕੂਲਾਂ ਅਤੇ ਕਾਲਜਾਂ 'ਚ ਐਨਰਜੀ ਡਰਿੰਕਸ 'ਤੇ ਪਾਬੰਦੀ ਲਗਾਏਗਾ - ਸਿਹਤ ਮੰਤਰੀ ਡਾ. ਬਲਬੀਰ ਸਿੰਘ*

 *ਪੰਜਾਬ ਸਕੂਲਾਂ ਅਤੇ ਕਾਲਜਾਂ 'ਚ ਐਨਰਜੀ ਡਰਿੰਕਸ 'ਤੇ ਪਾਬੰਦੀ ਲਗਾਏਗਾ - ਸਿਹਤ ਮੰਤਰੀ ਡਾ. ਬਲਬੀਰ ਸਿੰਘ*





Keshav vardaan Punj, Dr Rakesh Punj 

*- ਈਟ ਰਾਈਟ ਮੇਲੇ ਦਾ ਕੀਤਾ ਉਦਘਾਟਨ, ਲੋਕਾਂ ਨੂੰ ਸਿਹਤਮੰਦ ਖਾਣ-ਪੀਣ ਪ੍ਰਤੀ ਜਾਗਰੂਕ ਕਰਨ ਲਈ ਵਾਕਾਥਨ ਆਯੋਜਿਤ*

*- ਬਾਜਰਾ ਅਤੇ ਜੈਵਿਕ ਉਤਪਾਦਾਂ ਦਾ ਸੇਵਨ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਮਹੱਤਵਪੂਰਨ ਹੈ - ਡਾ. ਬਲਬੀਰ ਸਿੰਘ*

*- ਰਾਜ ਸਭਾ ਮੈਂਬਰ ਵੀ ਇਸ ਪ੍ਰੋਗਰਾਮ ਹੋਏ ਸ਼ਾਮਲ*

*- ਮਿਡ-ਮੀਲ ਵਰਕਰਾਂ ਨੂੰ ਸਾਫ ਭੋਜਨ ਬਾਰੇ ਸਿਖਲਾਈ ਵੀ ਦਿੱਤੀ ਗਈ*

ਲੁਧਿਆਣਾ, 20 ਮਾਰਚ (000) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੂਬੇ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਜਲਦ ਹੀ ਐਨਰਜੀ ਡਰਿੰਕਸ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਇਸ ਕਦਮ ਦਾ ਉਦੇਸ਼ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਵਿੱਚ ਜੀਵਨ ਸ਼ੈਲੀ ਸਬੰਧੀ ਵਿਗਾੜਾਂ ਨੂੰ ਖਤਮ ਕਰਨਾ ਹੈ। ਇਸ ਪਾਬੰਦੀ ਨਾਲ ਸਕੂਲਾਂ ਅਤੇ ਕਾਲਜਾਂ ਦੇ 500 ਮੀਟਰ ਦੇ ਘੇਰੇ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਵੀ ਪਾਬੰਦੀ ਹੋਵੇਗੀ।


ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਜੀਵਨ ਸ਼ੈਲੀ ਸਬੰਧੀ ਵਿਗਾੜਾਂ ਨੂੰ ਖਤਮ ਕਰਨ ਲਈ ਈਟ ਰਾਈਟ ਮੇਲੇ ਦਾ ਉਦਘਾਟਨ ਕਰਦਿਆਂ, ਸਿਹਤ ਮੰਤਰੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਨਾਲ, ਸਕੂਲ ਅਤੇ ਕਾਲਜ ਦੀਆਂ ਕੰਟੀਨਾਂ ਦੇ ਨਾਲ-ਨਾਲ ਹਸਪਤਾਲਾਂ ਵਿੱਚ ਉਨ੍ਹਾਂ ਦੇ ਪ੍ਰਚਲਨ ਦਾ ਹਵਾਲਾ ਦਿੰਦਿਆਂ ਨੌਜਵਾਨਾਂ ਦੀ ਸਿਹਤ 'ਤੇ ਐਨਰਜੀ ਡਰਿੰਕਸ ਦੇ ਮਾੜੇ ਪ੍ਰਭਾਵ 'ਤੇ ਜ਼ੋਰ ਦਿੱਤਾ। ਪਾਲਣਾ ਨੂੰ ਯਕੀਨੀ ਬਣਾਉਣ ਲਈ, ਸਿਹਤ ਟੀਮਾਂ ਕੰਟੀਨਾਂ 'ਤੇ ਨਿਯਮਤ ਜਾਂਚ ਕਰਨਗੀਆਂ ਅਤੇ ਦੁਕਾਨਦਾਰਾਂ ਨੂੰ ਐਨਰਜੀ ਡਰਿੰਕਸ ਦੇ ਇਸ਼ਤਿਹਾਰ ਨਾ ਦਿਖਾਉਣ ਦੀ ਅਪੀਲ ਕੀਤੀ ਗਈ ਹੈ। ਐਨਰਜ਼ੀ ਡਰਿੰਕ ਦੀ ਬਜਾਏ, ਉਨ੍ਹਾਂ ਕੰਟੀਨਾਂ ਨੂੰ ਲੱਸੀ, ਨਿੰਬੂ ਪਾਣੀ, ਤਾਜ਼ੇ ਜੂਸ ਅਤੇ ਬਾਜਰੇ-ਅਧਾਰਤ ਉਤਪਾਦਾਂ ਵਰਗੇ ਸਿਹਤਮੰਦ ਵਿਕਲਪ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ।


ਕੈਬਨਿਟ ਮੰਤਰੀ ਨੇ ਮਿੱਟੀ ਦੀ ਗੁਣਵੱਤਾ ਬਣਾਈ ਰੱਖਣ ਅਤੇ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਬਾਜਰੇ ਅਤੇ ਜੈਵਿਕ ਭੋਜਨ ਉਤਪਾਦਨ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਅੱਗੇ ਕਿਹਾ ਕਿ ਮਿੱਟੀ ਦੀ ਗੁਣਵੱਤਾ ਬਣਾਈ ਰੱਖਣ ਲਈ ਕੁਦਰਤੀ ਅਤੇ ਬਾਜਰੇ ਦੀ ਖੇਤੀ ਕਰਨਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਮੋਟੇ ਅਨਾਜਾਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਹਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਬਾਜਰਾ, ਕੰਗਣੀ, ਕੋਡਰਾ, ਜਵਾਰ, ਸਾਵਣ ਅਤੇ ਰਾਂਗੀ ਸ਼ਾਮਲ ਹਨ, ਜਦੋਂ ਕਿ ਇਨ੍ਹਾਂ ਦੀ ਖਪਤ ਚੰਗੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਟੇ ਅਨਾਜ ਪੈਦਾ ਕਰਨ ਨਾਲ ਨਾ ਸਿਰਫ਼ ਪਾਣੀ ਦੀ ਬਚਤ ਹੁੰਦੀ ਹੈ ਸਗੋਂ ਸਰੀਰ ਲਈ ਵੀ ਸਿਹਤਮੰਦ ਹੁੰਦਾ ਹੈ।


ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਪੌਸ਼ਟਿਕ ਤੱਤਾਂ ਨਾਲ ਭਰਪੂਰ ਮੋਟੇ ਅਨਾਜਾਂ ਦੇ ਫਾਇਦਿਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਾਤਾਵਰਣ ਬਣਾਉਣ ਦੀ ਲੋੜ ਹੈ।


ਹਾਲਾਂਕਿ, ਉਨ੍ਹਾਂ ਨਸ਼ਿਆਂ ਦੇ ਖਤਰੇ ਨੂੰ ਖਤਮ ਕਰਨ ਲਈ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀ ਮਦਦ ਵੀ ਮੰਗੀ।


ਐਮ.ਪੀ. ਰਾਜ ਸਭਾ ਸੰਜੀਵ ਅਰੋੜਾ ਨੇ ਕਿਹਾ ਕਿ ਮੋਟੇ ਅਨਾਜ ਦੇ ਫਾਇਦਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਈਟ ਰਾਈਟ ਮੇਲਾ ਕਰਵਾਉਣਾ ਇੱਕ ਸ਼ਲਾਘਾਯੋਗ ਪਹਿਲ ਹੈ ਅਤੇ ਇਹ ਜਾਗਰੂਕਤਾ ਮੁਹਿੰਮ ਲੋਕਾਂ ਨੂੰ ਸਿਹਤਮੰਦ ਬਣਾਉਣ ਵਿੱਚ ਬਹੁਤ ਮਦਦ ਕਰੇਗੀ।


ਕੈਬਨਿਟ ਮੰਤਰੀ ਨੇ ਲੋਕਾਂ ਨੂੰ ਜ਼ਿਲ੍ਹੇ ਵਿੱਚ ਭੋਜਨ, ਦੁੱਧ ਅਤੇ ਹੋਰ ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਫੂਡ ਸੇਫਟੀ ਵੈਨ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ।


ਇਸ ਤੋਂ ਪਹਿਲਾਂ, ਲੋਕਾਂ ਨੂੰ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਤੇ ਬਾਜਰੇ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇੱਕ ਵਾਕਾਥਨ ਵੀ ਆਯੋਜਿਤ ਕੀਤੀ ਗਈ।

 

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਡਾਇਰੈਕਟਰ ਫੂਡ ਲੈਬ ਖਰੜ, ਡਾ. ਰਵਨੀਤ ਕੌਰ, ਸੰਯੁਕਤ ਕਮਿਸ਼ਨਰ ਫੂਡ ਸੇਫਟੀ ਡਾ. ਅਮਿਤ ਜੋਸ਼ੀ, ਸਿਵਲ ਸਰਜਨ ਡਾ. ਰਮਨਦੀਪ ਕੌਰ ਆਹਲੂਵਾਲੀਆ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਰਜੀਤ ਕੌਰ ਅਤੇ ਹੋਰ ਸ਼ਾਮਲ ਸਨ।


-----


*Punjab to ban energy drinks in schools and colleges- Health Minister Dr Balbir Singh*

*Singh inaugurates Eat Right Mela, Walkathon held to sensitize people of healthy eating*

*Consumption of Millets and organic products key for our physical and mental health- Dr Balbir Singh*

*Rajya Sabha MP also participates in event*

*Training of Mid-meal workers on hygiene food also organized*

*Ludhiana, March 20*

Punjab Health and Family Welfare Minister Dr. Balbir Singh on Thursday announced to ban energy drinks in schools and colleges across the state soon. This move aims to promote healthy eating habits and eliminate lifestyle disorders among youngsters. The ban will also prohibit the sale of energy drinks within a 500-meter radius of schools and colleges.¹

While inaugurating Eat Right Mela to spread awareness towards healthy eating habits and eliminate lifestyle disorders, The Minister along with Rajya Sabha MP Sanjeev Arora, Dr. Singh emphasized the negative impact of energy drinks on young people's health, citing their prevalence in school and college canteens, as well as hospitals. To ensure compliance, health teams will conduct regular checks on canteens, and shopkeepers are urged not to display advertisements for energy drinks. Instead, he encouraged canteens to offer healthier alternatives like lassi, lemon water, fresh juice, and millet-based products. 

The Minister highlighted the importance of millet and organic food production for maintaining soil quality and promoting overall well-being. He added that practicing natural and millet farming was required to maintain the quality of soil. He also said that the people have completely forgotten about coarse grains, which mainly includes bajra, kangani, kodra, jowar, saanwan and ragi, whereas their consumption is important for good physical and mental well-being. He added that producing coarse grains not only saves water but is healthy for the body too.

The Minister said that today there was a need to spread awareness about the benefits of coarse grains rich in nutrients and create an environment to promote its production.

However, he also sought help of the Asha and Anganwari Workers in eliminating drugs menace. 

Conducting the Eat Right Mela to make people aware of the benefits of coarse grain is a commendable initiative; MP Rajya Sabha Sanjeev Arora said and added this awareness drive would go a long way to make people healthy. 

The Minister also appealed to the people to avail the benefit of food safety van to check adulteration in food, milk and other beverages products in the district.

Earlier, a Walkathon was also organized to sensitize the people about good eating habits and importance of millets. 

Prominent amongst those present on the occasion included Director Food lab Kharar, Dr Ravneet Kaur, Joint Commissioner Food Safety Dr Amit Joshi, Civil Surgeon Dr. Ramandeep Kaur Ahluwalia, District Health Officer Dr. Amarjeet Kaur, and others.


-----

*ਪੰਜਾਬ ਸਕੂਲਾਂ ਅਤੇ ਕਾਲਜਾਂ 'ਚ ਐਨਰਜੀ ਡਰਿੰਕਸ 'ਤੇ ਪਾਬੰਦੀ ਲਗਾਏਗਾ - ਸਿਹਤ ਮੰਤਰੀ ਡਾ. ਬਲਬੀਰ ਸਿੰਘ*
  • Title : *ਪੰਜਾਬ ਸਕੂਲਾਂ ਅਤੇ ਕਾਲਜਾਂ 'ਚ ਐਨਰਜੀ ਡਰਿੰਕਸ 'ਤੇ ਪਾਬੰਦੀ ਲਗਾਏਗਾ - ਸਿਹਤ ਮੰਤਰੀ ਡਾ. ਬਲਬੀਰ ਸਿੰਘ*
  • Posted by :
  • Date : मार्च 21, 2025
  • Labels :
  • Blogger Comments
  • Facebook Comments

0 comments:

एक टिप्पणी भेजें

Top