ਧਨੌਲਾ ਸ਼ਹਿਰ ਦੇ ਅੱਧੇ ਏਰੀਆ ਸਣੇ ਪਿੰਡ ਭੈਣੀ ਜੱਸਾ , ਪਿੰਡ ਫਤਿਹਗੜ੍ਹ ਛੰਨ੍ਹਾਂ , ਜਵੰਧਾ ਪਿੰਡੀ ਦੀ ਬਿਜਲੀ ਕੱਲ 11 ਅਪ੍ਰੈਲ ,ਦਿਨ ਸ਼ੁੱਕਰਵਾਰ ਨੂੰ ਰਹੇਗੀ ਬੰਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 10 ਅਪ੍ਰੈਲ::-- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਧਨੌਲਾ ਦੇ ਐਸਡੀਓ ਸ੍ਰੀ ਪਰਸ਼ੋਤਮ ਲਾਲ, ਜੇਈ ਸਰਦਾਰ ਜਗਦੀਪ ਸਿੰਘ ਅਤੇ ਜੇਈ ਸਰਦਾਰ ਸੰਦੀਪ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਨੂੰ ਧਨੌਲਾ ਦੇ ਅੱਧੇ ਏਰੀਏ ਅਤੇ ਪਿੰਡ ਭੈਣੀ ਜੱਸਾ ਫਤਿਹਗੜ੍ਹ ਛੰਨਾਂ,ਅਤੇ ਜਵੰਧਾ ਪਿੰਡੀ ਦੀ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਨਾਲ ਮਾਨਾ ਪੱਤੀ ,ਢਿੱਲਵਾਂ ਪੱਤੀ ,ਛੰਨਾਂ ਰੋਡ,ਭੈਣੀ ਜੱਸਾ ਰੋਡ ,ਬੰਗੇਹਰ ਪੱਤੀ, ਜਵੰਦਾ ਪੱਤੀ, ਮਹੱਲਾ ਨਾਨਕਪੁਰਾ, ਨਵੀਂ ਬਸਤੀ ,ਤੇਲੀਆ ਮਹੱਲਾ ,ਥਾਣੇ ਦੀ ਬੈਕ ਸਾਈਡ ,ਮੇਨ ਬਾਜ਼ਾਰ , ਰਾਜਗੜ੍ਹ ਰੋਡ ਅਤੇ ਪਿੰਡਾਂ ਭੈਣੀ ਜੱਸਾ, ਫਤਿਹਗੜ੍ਹ ਛੰਨ੍ਹਾਂ ਤੇ ਜਵੰਧਾ ਪਿੰਡੀ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਸੋ ਸਾਰੇ ਸਬੰਧਤ ਭੈਣਾਂ ਭਰਾਵਾਂ ਵੀਰਾਂ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਹ ਜਾਣਕਾਰੀ ਅੱਗਿਓ ਵੀ ਸ਼ੇਅਰ ਕਰ ਦੇਣ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਤੇ ਉਹ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ ਅਤੇ ਜੇਕਰ ਹੋ ਸਕੇ ਤਾਂ ਆਪਣੇ ਨੇੜੇ ਦੇ ਗੁਰੂ ਘਰਾਂ ਵਿੱਚ ਵੀ ਅਨਾਉਂਸਮੈਂਟ ਕਰਵਾ ਦਿਉ।
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ।
0 comments:
एक टिप्पणी भेजें