ਬਡਬਰ ਗਰਿੱਡ ਅਤੇ ਕੱਟੂ ਗਰਿੱਡ ਤੋਂ ਚੱਲਦੀ ਬਿਜਲੀ ਸਪਲਾਈ ਵੀ ਰਹੇਗੀ 11 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਬੰਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 10 ਅਪ੍ਰੈਲ::-- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਧਨੌਲਾ ਦੇ ਐਸਡੀਓ ਸ੍ਰੀ ਲਖਵੀਰ ਸਿੰਘ ਅਤੇ ਜੇ ਈ ਗੁਰਦੀਪ ਸਿੰਘ ,ਜੇ ਈ ਚਮਕੌਰ ਸਿੰਘ, ਜੇ ਈ ਵਿਕਰਾਂਤ ਸ਼ਾਹ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਪ੍ਰੈਲ ਦਿਨ ਸ਼ੁਕਰਵਾਰ ਨੂੰ 220 k v ਗਰਿੱਡ ਧਨੌਲਾ ਦੀ ਜਰੂਰੀ ਮੈਂਟੀਨੈਸ ਕਰਨੀ ਹੈ ਜਿਸ ਕਰਕੇ ਬਡਬਰ ਗਰਿੱਡ ਦੀ ਸਪਲਾਈ ਅਤੇ ਕੱਟੂ ਗਰਿੱਡ ਤੋਂ ਚਲਦੇ ਪਿੰਡ ਹਰੀਗੜ੍ਹ ,ਅਤਰ ਸਿੰਘ ਵਾਲਾ , ਪਿੰਡ ਦਾਨਗੜ ਅਤੇ ਬਡਬਰ ਤੋਂ ਚਲਦੇ ਪਿੰਡ ਭੂਰੇ ,ਕੁੱਬੇ ,ਬਡਬਰ ,ਭੈਣੀ ਮਹਿਰਾਜ ਅਤੇ ਗਰਿੱਡ ਕੱਟੂ ਤੋਂ ਚਲਦੇ ਪਿੰਡ ਭੱਠਲਾਂ ,ਉੱਪਲੀ ਅਤੇ ਕੱਟੂ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ 5 ਵਜੇ ਤੱਕ ਬੰਦ ਰਹੇਗੀ
ਸੋ ਸਾਰੇ ਸਬੰਧਤ ਭੈਣਾਂ ਭਰਾਵਾਂ ਵੀਰਾਂ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਹ ਜਾਣਕਾਰੀ ਅੱਗਿਓ ਵੀ ਸ਼ੇਅਰ ਕਰ ਦੇਣ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਤੇ ਉਹ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ ਅਤੇ ਜੇਕਰ ਹੋ ਸਕੇ ਤਾਂ ਆਪਣੇ ਨੇੜੇ ਦੇ ਗੁਰੂ ਘਰਾਂ ਵਿੱਚ ਵੀ ਅਨਾਉਂਸਮੈਂਟ ਕਰਵਾ ਦਿਉ।
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ।
0 comments:
एक टिप्पणी भेजें