ਪੀਰਾਂ ਦਾ 12ਵਾਂ ਭੰਡਾਰਾ ਤੇ ਕਵਾਲੀ ਮਹਿਫਲ 4 ਮਾਰਚ ਨੂੰ ਧਨੌਲਾ ਵਿੱਚ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 3 ਮਾਰਚ :- ਸਰਕਾਰ ਗੌਸ ਪਾਕ ਗਿਆਰਵੀਂ ਵਾਲੀ ਸਰਕਾਰ ਦਾ 12 ਵਾਂ ਭੰਡਾਰਾ ਤੇ ਕਵਾਲੀ ਮਹਿਫਲ ਮਿਤੀ 4 ਮਾਰਚ ਨੂੰ ਪਸ਼ੂ ਮੰਡੀ ਦੇ ਪਿੱਛੇ ਭੱਠਲਾਂ ਰੋਡ ਪੀਰਖਾਨਾ ਵਿਖੇ ਸਜਾਇਆ ਜਾ ਰਿਹਾ ਹੈ। ਪ੍ਰੈਸ ਨਾਲ ਜਾਣਕਾਰੀ ਦਿੰਦਿਆਂ ਬਾਬਾ ਰਵੀ ਸ਼ਾਹ ਕਾਦਰੀ ਨੇ ਦੱਸਿਆ ਕਿ ਦੁਪਹਿਰ 12 ਵਜੇ ਖਤਮ ਸ਼ਰੀਫ ਦੀ ਦੁਆ ਅਤੇ 1 ਵਜੇ ਭੰਡਾਰਾ ਹੋਵੇਗਾ ਅਤੇ ਰਾਤ ਨੂੰ 9 ਵਜੇ ਤੋਂ ਕਵਾਲੀਆਂ ਸ਼ੁਰੂ ਹੋਣਗੀਆਂ ਜੋ ਸਾਰੀ ਰਾਤ ਚੱਲਣਗੀਆਂ। ਇਨਾ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਕ ਦੂਰੋਂ ਦੂਰੋਂ ਇਸ ਭੰਡਾਰੇ ਵਿੱਚ ਪਹੁੰਚਣਗੇ। ਕਵਾਲੀਆਂ ਦੀ ਮਹਿਫਲ ਵਿੱਚ ਗਾਮਾ ਕਵਾਲ ਮਲੇਰ ਕੋਟਲਾ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਤੇ ਉਨਾਂ ਦੇ ਨਾਲ ਗੁਰਮੇਲ ਸ਼ਾਹ ਕਾਦਰੀ, ਅਰਜਨ ਸ਼ਾਹ, ਜਤਿੰਦਰ ਸ਼ਾਹ, ਸਾਜਨ ਸਾਹ, ਕ੍ਰਿਸ਼ਨ ਆਦਿ ਮੌਜੂਦ ਸਨ। ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।
0 comments:
एक टिप्पणी भेजें