Contact for Advertising

Contact for Advertising

Latest News

मंगलवार, 8 अप्रैल 2025

ਬਰਨਾਲਾ ਪੁਲੀਸ ਦੀ ਵੱਡੀ ਸਫ਼ਲਤਾ: ਅਗਵਾ ਹੋਇਆ 2 ਸਾਲ ਦਾ ਬੱਚਾ ਮਾਪਿਆਂ ਨੂੰ ਕੀਤਾ ਸਪੁਰਦ

 ਬਰਨਾਲਾ ਪੁਲੀਸ ਦੀ ਵੱਡੀ ਸਫ਼ਲਤਾ: ਅਗਵਾ ਹੋਇਆ 2 ਸਾਲ ਦਾ ਬੱਚਾ ਮਾਪਿਆਂ ਨੂੰ ਕੀਤਾ ਸਪੁਰਦ




*ਗਿਰੋਹ ਦੇ 9 ਮੈਂਬਰ ਕੀਤੇ ਗ੍ਰਿਫਤਾਰ: ਡੀਆਈਜੀ ਮਨਦੀਪ ਸਿੱਧੂ


ਬਰਨਾਲਾ, 7 ਅਪ੍ਰੈਲ


ਸ੍ਰ. ਮਨਦੀਪ ਸਿੰਘ ਸਿੱਧੂ IPS DIG ਪਟਿਆਲਾ ਰੇਂਜ, ਪਟਿਆਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮੁਹੰਮਦ ਸਰਫਰਾਜ਼ ਆਲਮ IPS, SSP ਬਰਨਾਲਾ ਜੀ ਦੀ ਯੋਗ ਅਗਵਾਈ ਹੇਠ ਬਰਨਾਲਾ ਪੁਲਿਸ ਦੀ ਟੀਮ ਸ੍ਰੀ ਸਨਦੀਪ ਸਿੰਘ ਮੰਡ PPS ਕਪਤਾਨ ਪੁਲਿਸ (ਇੰਨ.) ਬਰਨਾਲਾ, ਸ੍ਰੀ ਸਤਵੀਰ ਸਿੰਘ PPS ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ, ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਬਰਨਾਲਾ ਅਤੇ ASI ਚਰਨਜੀਤ ਸਿੰਘ ਇੰਚਾਰਜ ਚੌਂਕੀ ਬੱਸ ਸਟੈਂਡ ਬਰਨਾਲਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮਿਤੀ 04-04-2025 ਨੂੰ ਅਗਵਾ ਹੋਏ ਵੀਨਾ ਦੇਵੀ ਪਤਨੀ ਧਰਵਿੰਦਰ ਕੁਮਾਰ ਵਾਸੀ ਮਾਲਦਾ ਬਿੰਦਰੀਆ ਜ਼ਿਲ੍ਹਾ ਸੇਖਪੁਰਾ (ਬਿਹਾਰ) ਹਾਲ ਅਬਾਦ ਝੁੱਗੀਆ ਅਨਾਜ ਮੰਡੀ ਬਰਨਾਲਾ ਦੇ 02 ਸਾਲਾ ਲੜਕੇ ਅਕਸ਼ੈ ਕੁਮਾਰ (ਕਾਲਪਨਿਕ ਨਾਮ) ਨੂੰ ਅਗਵਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਅਕਸ਼ੈ ਕੁਮਾਰ ਨੂੰ ਸਹੀ ਸਲਾਮਤ ਬ੍ਰਾਮਦ ਕੀਤਾ ਗਿਆ ਅਤੇ ਗਿਰੋਹ ਦੇ 09 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਬਰਨਾਲਾ ਪੁਲੀਸ ਦੀ ਵੱਡੀ ਸਫ਼ਲਤਾ: ਅਗਵਾ ਹੋਇਆ 2 ਸਾਲ ਦਾ ਬੱਚਾ ਮਾਪਿਆਂ ਨੂੰ ਕੀਤਾ ਸਪੁਰਦ
  • Title : ਬਰਨਾਲਾ ਪੁਲੀਸ ਦੀ ਵੱਡੀ ਸਫ਼ਲਤਾ: ਅਗਵਾ ਹੋਇਆ 2 ਸਾਲ ਦਾ ਬੱਚਾ ਮਾਪਿਆਂ ਨੂੰ ਕੀਤਾ ਸਪੁਰਦ
  • Posted by :
  • Date : अप्रैल 08, 2025
  • Labels :
  • Blogger Comments
  • Facebook Comments

0 comments:

एक टिप्पणी भेजें

Top