24 ਅਪ੍ਰੈਲ ਦਿਨ ਵੀਰਵਾਰ ਨੂੰ ਧਨੌਲਾ ਸ਼ਹਿਰ ਦੇ ਅੱਧੇ ਏਰੀਏ ਦੇ ਨਾਲ ਨਾਲ ਅਤਰ ਸਿੰਘ ਵਾਲਾ, ਮਾਨਾ ਪਿੰਡੀ, ਹਰੀਗੜ੍ਹ, ਦਾਨਗੜ੍ਹ, ਬਿਜਲੀ ਰਹੇਗੀ ਬੰਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ,, 23 ਅਪ੍ਰੈਲ :-- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਧਨੌਲਾ 1 ਦੇ ਐਸਡੀਓ ਸ੍ਰੀ ਪ੍ਰਸ਼ੋਤਮ ਲਾਲ ਅਤੇ ਧਨੌਲਾ -2 ਦੇ ਐਸਡੀਓ ਸ, ਲਖਬੀਰ ਸਿੰਘ, ਜੇਈ ਸ. ਚਮਕੌਰ ਸਿੰਘ, ਜੇ ਸ. ਜਗਦੀਪ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 220 ਕੇ ਵੀ ਗਰਿੱਡ ਦੀ ਜ਼ਰੂਰੀ ਮੈਟੀਨੈਸ ਕਰਨ ਲਈ 24 ਅਪ੍ਰੈਲ ਦਿਨ ਵੀਰਵਾਰ ਨੂੰ ਧਨੌਲਾ ਸ਼ਹਿਰ ਦੇ ਬਰਨਾਲਾ ਰੋਡ, ਸੰਗਰੂਰ ਰੋਡ ,ਭੀਖੀ ਰੋਡ, ਅਤਰ ਸਿੰਘ ਵਾਲਾ ਰੋਡ, ਅਗਵਾੜ ਭੈਣੀ ਸਾਹਿਬ, ਭੱਠਲਾਂ ਰੋਡ, ਡਰੀਮ ਸਿਟੀ, ਮਾਨਾ ਪੱਤੀ, ਜੈਦਾ ਪੱਤੀ, ਰਿਵਾਰੀਆਂ ਮਹੱਲਾ, ਬੱਸ ਸਟੈਂਡ ਤੋਂ ਗੁਰਦੁਆਰਾ ਰਾਮਸਰ ਸਾਹਿਬ ਤੱਕ ਨਾਲ ਨਾਲ ਪਿੰਡ ਅਤਰ ਸਿੰਘ ਵਾਲਾ , ਪਿੰਡ ਹਰੀਗੜ, ਪਿੰਡ ਮਾਨਾ ਪਿੰਡੀ, ਪਿੰਡ ਦਾਨਗੜ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਸੋ ਸਾਰੇ ਸਬੰਧਤ ਸ਼ਹਿਰ ਵਾਸੀਆਂ ਤੇ ਪਿੰਡਾਂ ਵਾਲੇ ਵੀਰਾਂ, ਭੈਣਾਂ ,ਭਰਾਵਾਂ ਨੂੰ ਬੇਨਤੀ ਹੈ ਕਿ ਗਰਮੀ ਬਹੁਤ ਜਿਆਦਾ ਪੈਂਦੀ ਹੈ ਇਸ ਕਰਕੇ ਸਾਰੇ ਜਣੇ ਆਪੋ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ ਅਤੇ ਇਹ ਜਾਣਕਾਰੀ ਵੱਧ ਤੋਂ ਵੱਧ ਦੂਜਿਆਂ ਨੂੰ ਵੀ ਸ਼ੇਅਰ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਭਾਈ ਅੱਜ ਬਿਜਲੀ ਨਹੀਂ ਆਉਣੀ। ਜੇਕਰ ਸੰਭਵ ਹੋ ਸਕੇ ਤਾਂ ਆਪਣਾ ਆਪਣੇ ਗੁਰੂ ਘਰਾਂ ਵਿੱਚ ਵੀ ਸਪੀਕਰਾਂ ਰਾਹੀਂ ਅਨਾਉਂਸਮੈਂਟ ਕਰਵਾ ਦਿਓ।
ਧੰਨਵਾਦ ਜੀ
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ।
0 comments:
एक टिप्पणी भेजें