ਮਾਰਕਿਟ ਕਮੇਟੀ ਧਨੌਲਾ ਦੇ ਚੇਅਰਮੈਨ ਗੁਰਜੋਤ ਸਿੰਘ ਢਿੱਲੋਂ ਦਾ ਤਾਜਪੋਸੀ ਸਮਾਗਮ 9 ਅਪ੍ਰੈਲ ਨੂੰ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 8 ਅਪ੍ਰੈਲ :- ਮਾਰਕਿਟ ਕਮੇਟੀ ਧਨੌਲਾ ਦੇ ਨਵ ਨਿਯੁਕਤ ਚੇਅਰਮੈਨ ਗੁਰਜੋਤ ਸਿੰਘ ਢਿੱਲੋਂ ਦਾ ਤਾਜਪੋਸ਼ੀ ਸਮਾਗਮ 9 ਅਪ੍ਰੈਲ ਨੂੰ ਬਾਅਦ ਦੁਪਹਿਰ 3.30 ਵਜੇ ਮਾਰਕਿਟ ਕਮੇਟੀ ਦਫਤਰ ਵਿੱਚ ਹੋਵੇਗਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ ਅਤੇ ਰਮਨ ਕੁਮਾਰ ਰਿੰਪੀ ਆੜਤੀਆ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਤੇ ਸੱਤਾਧਾਰੀ ਪਾਰਟੀ ਦੇ ਲੀਡਰ ਆਗੂ ਅਤੇ ਵਰਕਰ ਪਹੁੰਚ ਰਹੇ ਹਨ। ਇਨਾ ਮੰਡੀ ਦੇ ਸਾਰੇ ਆੜਤੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ।
0 comments:
एक टिप्पणी भेजें