Contact for Advertising

Contact for Advertising

Latest News

गुरुवार, 10 अप्रैल 2025

ਛੋਟਾ ਹਾਥੀ ਤੇ ਪਿੱਕ ਅੱਪ ਗੱਡੀਆਂ ਬਚਾਉ ,,ਜੁਗਾੜੂ ਵਾਹਣ ਤੇ ਆਰਟੀਓ, ਡੀਟੀਓ ਹਟਾਉ-ਬਲਜੀਤ ਸਿੰਘ ,ਨਰਿੰਦਰ ਸਿੰਘ

 ਛੋਟਾ ਹਾਥੀ ਤੇ ਪਿੱਕ ਅੱਪ ਗੱਡੀਆਂ ਬਚਾਉ ,,ਜੁਗਾੜੂ ਵਾਹਣ ਤੇ ਆਰਟੀਓ, ਡੀਟੀਓ ਹਟਾਉ-ਬਲਜੀਤ ਸਿੰਘ ,ਨਰਿੰਦਰ ਸਿੰਘ



ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ, 10 ਅਪ੍ਰੈਲ :--ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਬਬਲੀ ਦੀ 

ਅਗਵਾਈ ਹੇਠ ਆਲ ਪੰਜਾਬ ਦੇ ਜਿਲਿਆ ਦੀ ਇੱਕ ਵੱਡੀ ਮੀਟਿੰਗ ਧਨੌਲਾ ਮੰਡੀ ਵਿਖੇ ਕੀਤੀ ਗਈ ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੀ ਚੋਣ ਕਰਕੇ ਕੁਝ ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ । ਇਸ ਮੋਕੇ ਸੂਬਾ ਪ੍ਰਧਾਨ ਬਲਜੀਤ ਸਿੰਘ ਬਬਲੀ  ਨੇ ਕਿਹਾ ਕਿ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋ ਪੰਜਾਬ ਵਿੱਚ ਜੁਗਾੜੂ ਮੋਟਰਸਾਈਕਲ ਰਹੇੜੀ ਪੀਟਰ ਰੇਹੜੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਫਿਰ ਵੀ ਪੰਜਾਬ ਵਿੱਚ ਇਹ ਜੁਗਾੜੂ ਮੋਟਰਸਾਈਕਲ ਰੇਹੜੀਅ ਤੇ ਪੀਟਰ ਰੇਹੜਿਆਂ ਵੱਲੋਂ ਕਾਨੂੰਨ ਦੀਆਂ 

ਸ਼ਰੇਆਂਮ  ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ  ਪੰਜਾਬ ਸਰਕਾਰ ਦਾ ਟੈਕਸ ਚੋਰੀ ਦੇ ਸਮਾਨ ਦੀ  ਢੁਆ ਢੁਆਈ ਕਰ ਰਹੇ ਹਨ ਤੇ ਪੰਜਾਬ ਸਰਕਾਰ ਦੀ ਆਮਦਨ ਨੂੰ ਮੋਟਾ ਚੂਨਾ ਲਗਾ ਰਹੇ ਹਨ ਉਹਨਾਂ ਕਿਹਾ ਕਿ ਇਹ ਜੁਗਾੜੂ ਵਾਹਣ ਸਾਡੇ ਕੰਮ ਕਾਰ ਠੱਪ ਕਰ ਰਹੇ ਹਨ ਤੇ ਕੰਮ ਨਾ ਹੋਣ ਕਰਕੇ ਸਾਡੀਆਂ ਗੱਡੀਆਂ ਦੀਆਂ ਕਿਸ਼ਤਾਂ ,ਬੀਮਾ ,ਟੈਕਸ ਆਦਿ ਟੁੱਟ ਰਹੇ ਹਨ ਉਹਨਾਂ ਕਿਹਾ ਕਿ ਇਨਾਂ ਜਗਾੜੁ ਵਾਹਨਾਂ ਦੀ ਜਾਂਚ ਕਰਕੇ ਤੁਰੰਤ ਬੰਦ ਕੀਤੇ ਜਾਣ ਉਹਨਾਂ ਕਿਹਾ ਕਿ  ਸਾਰੇ ਪੰਜਾਬ ਦੇ ਜਿਲਿਆ ਦੇ ਮਾਨਯੋਗ  ਡੀ ਸੀ ਸਹਿਬ ਨੂੰ ਮੰਗ ਪੱਤਰ ਦਿੱਤਾ ਜਾਣਗੇ  ਜੇ ਫਿਰ ਜੁਗਾੜੂ ਵਾਹਣ ਬੰਦ ਨਾ ਕੀਤੇ ਤਾਂ ਮਿੰਨੀ ਟਰਾਂਸਪੋਰਟ ਵੱਲੋਂ ਆਪਣੀ ਗੱਡੀਆਂ ਡੀ ਸੀ ਦਫ਼ਤਰਾਂ ਅੱਗੇ ਖੜੀਆਂ ਕਰਕੇ ਅਣਮਿਥੇ ਸਮੇਂ ਲਈ ਸੜਕ ਦੀ ਆਵਾਜਾਈ ਬੰਦ ਕੀਤੇ ਜਾਵੇਗੀ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਂਗਾ ਇਸ ਮੋਕੇ ਮੀਤ ਪ੍ਰਧਾਨ ਪੰਜਾਬ ਨਰਿੰਦਰ ਸਿੰਘ ਬੁਢਲਾਡਾ ਅਤੇ ਹੋਰ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਮਿੰਨੀ ਟਰਾਂਸਪੋਰਟ ਦੀਆਂ ਗੱਡੀਆਂ ਡੀਟੀਓ, ਆਰਟੀਓ ਤੇ ਟ੍ਰੈਫਿਕ ਪੁਲਿਸ ਵੱਲੋਂ ਸਾਡੀਆਂ ਗੱਡੀਆਂ ਦੇ ਮੋਟੇ ਮੋਟੇ ਚਲਾਨ ਕੱਟੇ ਜਾਂਦੇ ਹਨ , ਇਹਨਾਂ ਨੂੰ ਵੀ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ।ਉਹਨਾਂ ਨੇ ਪੰਜਾਬ ਸਰਕਾਰ ਤੇ ਦੋਸ ਲਗਾਇਆ ਕਿ ਜਦੋਂ ਪੰਜਾਬ ਸਰਕਾਰ ਨੇ ਹੈਲਪ ਲਈ ਸੜਕ ਸੁਰੱਖਿਆ ਲਈ 112 ਨੰਬਰ ਗੱਡੀਆਂ ਰੱਖੀਆਂ ਹਨ ਉਹਨਾ ਨੇ ਨਵੇਂ ਕਾਨੂੰਨ ਬਣਾ ਰੱਖੇ ਨੇ  ਉਹ ਪਿੱਕ ਅਪ ਤੇ ਛੋਟਾ ਹਾਥੀ ਗੱਡੀਆਂ ਦੇ ਚਲਾਨ ਕੱਟ ਦਿੰਦੇ ਹਨ । ਇਸ ਮੋਕੇ ਸਰਪ੍ਰਸਤ ਦਰਸ਼ਨ ਸਿੰਘ ਮਾਨਸਾ, ਜਰਨਲ ਸੈਕਟਰੀ ਗੁਰਨਾਮ ਸਿੰਘ ਰੰਧਾਵਾ, ਬਚਨ ਸਿੰਘ ਬਠਿੰਡਾ , ਕਿਸ਼ੋਰ ਬਾਵਾ ਬਰਨਾਲਾ ਗੁਰਵਿੰਦਰ ਸਿੰਘ ,ਭੋਲਾ ਸਿੰਘ ਮਾਨਸਾ, ਬਲਵਿੰਦਰ ਸਿੰਘ ਮਾਨਸਾ, ਬਲਵੀਰ ਸਿੰਘ ਫੋਜੀ ਮਾਨਸਾ, ਕਲਵਿੰਦਰ ਸਿੰਘ ਭੀਖੀ, ਜਰਨੈਲ ਸਿੰਘ ਬੋਹਾ ,ਜਗਸੀਰ ਸਿੰਘ ਬਰੇਟਾ ,ਪ੍ਰਧਾਨ ਭੋਲਾ ਸਿੰਘ ਗਾਮੀਵਾਲਾ, ਮਨਦੀਪ ਸਿੰਘ ਲੁਧਿਆਣਾ ਪ੍ਰਧਾਨ, ਚਰਨਜੀਤ ਸਿੰਘ ਸ਼ਰਮਾ ਪਟਿਆਲਾ, ਜਿਉਣਾ ਸਿੰਘ ਪਟਿਆਲਾ, ਕਰਨੈਲ ਸਿੰਘ ਪਟਿਆਲਾ ,ਮਦਨ ਪਟਿਆਲਾ ,ਕਾਕਾ ਸੁਨਾਮ, ਰਾਜਵੀਰ ਛਾਜਲੀ , ਅਮਰੀਕ ਸੰਗਰੂਰ, ਸੁਖਦੇਵ ਬਠਿੰਡਾ, ਸੁਖਪਾਲ ਸੀਵੀਆ, ਜਸਕਰਨ ਫਰੀਦਕੋਟ, ਸੁਰਜੀਤ ਜੀਰਾ, ਜਗਦੀਪ ਫਿਰੋਜ਼ਪੁਰ, ਗੁਰਮੀਤ ਰਾਮਪੁਰਾ, ਪੰਮਾ ਜਲੰਧਰ, ਰਣਜੀਤ ਮੁਕਤਸਰ ,ਲਖਵਿੰਦਰ ਤਰਨਤਾਰਨ, ਰਾਜ ਕੁਮਾਰ ਦੀਨਾਨਗਰ ,ਹਰਬੰਸ ਬਰਨਾਲਾ, ਹੈਪੀ ਬਾਵਾ ਧਨੋਲਾ, ਸਰਵਜੀਤ ਧਨੋਲਾ, ਕਾਲਾ ਪਾਤੜਾਂ, ਨਵਦੀਪ ਨਵੀਂ ਕਾਲਾ ਬਡਵਾਲ ਅਤੇ ਹਰਿਆਣਾ ਦੇ ਪ੍ਰਧਾਨ ਦਵਿੰਦਰ ਸਿੰਘ ਜਾਖਲ  ਪ੍ਧਾਨ ਰੋਹਤਕ ਟੋਹਾਣਾ ਆਦਿ ਮੌਜੂਦ ਸਨ।

 ਛੋਟਾ ਹਾਥੀ ਤੇ ਪਿੱਕ ਅੱਪ ਗੱਡੀਆਂ ਬਚਾਉ ,,ਜੁਗਾੜੂ ਵਾਹਣ ਤੇ ਆਰਟੀਓ, ਡੀਟੀਓ ਹਟਾਉ-ਬਲਜੀਤ ਸਿੰਘ ,ਨਰਿੰਦਰ ਸਿੰਘ
  • Title : ਛੋਟਾ ਹਾਥੀ ਤੇ ਪਿੱਕ ਅੱਪ ਗੱਡੀਆਂ ਬਚਾਉ ,,ਜੁਗਾੜੂ ਵਾਹਣ ਤੇ ਆਰਟੀਓ, ਡੀਟੀਓ ਹਟਾਉ-ਬਲਜੀਤ ਸਿੰਘ ,ਨਰਿੰਦਰ ਸਿੰਘ
  • Posted by :
  • Date : अप्रैल 10, 2025
  • Labels :
  • Blogger Comments
  • Facebook Comments

0 comments:

एक टिप्पणी भेजें

Top