ਹੈਦਰਾਬਾਦ ਦੇ ਜੰਗਲਾਂ ਵਿੱਚ ਸਰਕਾਰ ਵੱਲੋਂ ਅੱਗ ਲਗਾਉਣਾ ਅਤੇ ਦਰੱਖਤਾਂ ਨੂੰ ਕੱਟਣਾ ਬਿਲਕੁੱਲ ਗ਼ਲਤ ਕਦਮ
ਮਾਨਵ ਸੇਵਾ ਯੂਥ ਵੈਲਫੇਅਰ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਨੇ ਸਰਕਾਰ ਅੱਗੇ ਲਗਾਈ ਗੁਹਾਰ - ਕੋਮਲ ਮਲਿਕ
ਕਮਲੇਸ਼ ਗੋਇਲ ਖਨੌਰੀ
ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਯੁਵਕ ਸੇਵਾਵਾਂ ਕਲੱਬ ਰਜਿ ਖਨੌਰੀ ਖ਼ੁਰਦ ਦੇ ਪ੍ਰਧਾਨ ਕੋਮਲ ਮਲਿਕ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਅੱਜ ਦਾ ਇੰਨਸਾਨ ਜਿਵੇਂ ਕੁਦਰਤ ਨਾਲ਼ ਖਿਲਵਾੜ ਕਰ ਰਿਹਾ ਹੈ , ਓਹ ਦਿਨ ਦੂਰ ਨਹੀਂ ਜਿੱਥੇ ਕੁਦਰਤ ਵੀ ਇਕ ਦਿਨ ਆਪਣਾ ਭਿਆਨਕ ਰੂਪ ਧਾਰਨ ਕਰਕੇ ਇੰਨਸਾਨ ਨੂੰ ਸਬਕ ਸਿਖਾਵੇਗੀ ਅਤੇ ਉਸ ਦੋਵਾਰਾ ਬਣਾਏ ਗਏ ਮਹਿਲਾਂ ਨੂੰ ਤਹਿਸ ਨੇਹਸ ਕਰ ਦੇਵੇਗੀ। ਕਿਊਂਕਿ ਹੈਦਰਾਬਾਦ ਦੇ ਜੰਗਲ ਇੱਸ ਗੱਲ ਦੇ ਜਸਮਦੀਦ ਗਵਾਹ ਹਨ। ਅੱਜ ਕਿੰਨੇ ਹੀ ਜੀਵ ਜੰਤੂ ਘਰ ਤੋਂ ਬੇਘਰ ਹੋ ਰਹੇ ਹਨ। ਅਗਰ ਇੰਨਸਾਨ ਕੁਦਰਤ ਨਾਲ਼ ਖਿਲਵਾੜ ਕਰਦਾ ਹੈ ਤਾਂ ਹੀ ਕਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਅੱਜ ਸਮਾਜ ਵਿੱਚ ਆਉਂਦੀਆਂ ਹਨ ਅਤੇ ਇਸ ਲਈ ਇੰਨਸਾਨ ਨੂੰ ਇਹ ਸੱਭ ਕੁੱਝ ਸਮਝਣ ਦੀ ਲੌੜ ਹੈ। ਇੰਨਸਾਨ ਪਰਮਾਤਮਾ ਨੂੰ ਭੁੱਲ ਗਿਆ ਹੈ। ਅੱਜ ਦੇ ਇਨਸਾਨ ਨੂੰ ਇਹ ਨਹੀਂ ਪਤਾ ਕਿ ਅਗਰ ਕੁਦਰਤ ਆਪਣਾ ਕਹਿਰ ਦਿਖਾਉਣ ਲੱਗ ਗਈ ਤਾਂ ਇਕ ਵੀ ਝੱਟਕਾ ਨਹੀਂ ਝੱਲਿਆ ਜਾਣਾ। ਅਗਰ ਸਰਕਾਰ ਦੀ ਕੋਈ ਮਜ਼ਬੂਰੀ ਹੈ ਕੋਈ ਬਿਲਡਿੰਗ ਹੀ ਬਣਾਉਣੀ ਹੈ ਤਾਂ ਉਹ ਜੰਗਲਾਂ ਨੂੰ ਕੱਟਣ ਦੀ ਬਜਾਏ ਕਿਸੇ ਤੋਂ ਜ਼ਮੀਨ ਮੁੱਲ ਖ਼ਰੀਦ ਕੇ ਬਿਲਡਿੰਗ ਆਦਿ ਬਣਾਵੇ ਜਿਵੇਂ ਕਿ ਅਕਸਰ ਵੱਡੀਆਂ ਸੜਕਾਂ ਅਤੇ ਹਾਈ ਵੇਅ ਆਦਿ ਜਦੋਂ ਕਿਸੇ ਸਰਕਾਰ ਨੇ ਬਣਾਉਣੇ ਹੁੰਦੇ ਹਨ ਤਾਂ ਓਹ ਹਾਈਰ ਕਰਦੇ ਹਨ। ਸੋ ਕ੍ਰਿਪਾ ਕਰਕੇ ਹੈਦਰਾਬਾਦ ਸਰਕਾਰ ਨੂੰ ਬੇਨਤੀ ਹੈ ਕਿ ਓਹ ਇਹ ਜੰਗਲ਼ ਕੱਟਣ ਵਾਲ਼ਾ ਫ਼ੈਸਲਾ ਜਲਦ ਜਲਦ ਤੋਂ ਜਲਦ ਵਾਪਿਸ ਲੇ ਕੇ ਇਨਸਾਨੀਅਤ ਨੂੰ ਜ਼ਿੰਦਾ ਰੱਖਣ। ਇੱਸ ਮੌਕੇ ਪਰਮਾਤਮਾ ਵਾਲਮਿਕੀ ਜੀ ਅੱਗੇ ਖਨੌਰੀ ਖ਼ੁਰਦ ਮੰਦਿਰ ਵਿਖ਼ੇ ਅਰਦਾਸ ਕੀਤੀ ਗਈ ਕਿ ਜੰਗਲਾਂ ਦੇ ਜੀਵਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ।
0 comments:
एक टिप्पणी भेजें