ਮਾਨਵ ਸੇਵਾ ਵੈਲਫੇਅਰ ਯੂਥ ਯੁਵਕ ਸੇਵਾਵਾਂ ਕਲੱਬ ਰਜਿ ਖਨੌਰੀ ਖ਼ੁਰਦ ਨੂੰ ਭਾਰਤੀਯ ਅੰਬੇਡਕਰ ਮਿਸ਼ਨ ਰਜਿ (ਭਾਰਤ)ਵੱਲੋਂ ਬਾਬਾ ਸਾਹਿਬ ਅੰਬੇਡਕਰ ਜੈਅੰਤੀ ਮੌਕੇ ਰੱਖੇ ਗਏ ਪ੍ਰੋਗਰਾਮ ਬਾਬਾ ਸਾਹਿਬ ਤੂਜੇ ਸਲਾਮ ਵਿਖ਼ੇ ਸਨਮਾਨਿਤ ਕੀਤਾ ਗਿਆ - ਕੋਮਲ ਮਲਿਕ
ਕਮਲੇਸ਼ ਗੋਇਲ
ਖਨੌਰੀ - 11 ਅਪ੍ਰੈਲ - ਮਾਨਵ ਸੇਵਾ ਵੈਲਫੇਅਰ ਯੂਥ ਯੁਵਕ ਸੇਵਾਵਾਂ ਕਲੱਬ ਰਜਿ ਖਨੌਰੀ ਖ਼ੁਰਦ ਦੇ ਪ੍ਰਧਾਨ ਕੋਮਲ ਮਲਿਕ ਨੇ ਪੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਦੱਸਿਆ ਕਿ ਅੱਜ ਭਾਰਤੀਯ ਅੰਬੇਡਕਰ ਮਿਸ਼ਨ ਰਜਿ ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਕਾਂਗੜਾ ਜੀ ਦੁਆਰਾ ਰੱਖਿਆ ਗਿਆ ਪ੍ਰੋਗਰਾਮ ਬਾਬਾ ਸਾਹਿਬ ਤੁਜੇ ਸਲਾਮ ਪ੍ਰੋਗਰਾਮ ਵਿਚ ਜਿੱਥੇ ਜਿੱਥੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ ਬੁਲਾਇਆ ਗਿਆ ਉੱਥੇ ਹੀ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਦਾ ਨਾਂਮ ਵੀ ਸਮਾਜ ਸੇਵੀ ਸੰਸਥਾ ਵਿੱਚ ਆਇਆ ਜਿੱਥੇ ਪ੍ਰੋਗਰਾਮ ਵਿੱਚ ਮਾਨਵ ਸੇਵਾ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਨੂੰ ਸਨਮਾਨਿਤ ਕੀਤਾ ਗਿਆ ਇਹ ਪ੍ਰੋਗਰਾਮ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਯੰਤੀ ਮੌਕੇ ਰੱਖਿਆ ਗਿਆ ਸੀ। ਇਥੇ ਦਰਸ਼ਨ ਕਾਂਗੜਾ ਜੀ ਨੇਂ ਅਤੇ ਸਾਬਕਾ ਐਸ ਸੀ ਕਮਿਸ਼ਨ ਮੈਬਰ ਪੂਨਮ ਕਾਂਗੜਾ ਜੀ ਨੇਂ ਅਤੇ ਓਹਨਾਂ ਦੀ ਸਾਰੀ ਟੀਮ ਨੇਂ ਬਹੁਤ ਮਾਣ ਅਤੇ ਸਨਮਾਨ ਦਿੱਤਾ ਅਤੇ ਸਿਰੋਪਾ ਪਾਂ ਕੇ ਅਤੇ ਬਾਬਾ ਸਾਹਿਬ ਦਾ ਚਿੱਤਰ ਦੇ ਕੇ ਸਨਮਾਨ ਕੀਤਾ। ਇਸ ਮੌਕੇ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਯੁਵਕ ਸੇਵਾਵਾਂ ਦੇ ਪ੍ਰਧਾਨ ਨੇਂ ਭਾਰਤੀਯ ਅੰਬੇਡਕਰ ਮਿਸ਼ਨ ਰਜਿ ਭਾਰਤ ਦਾ ਤਹਿ ਦਿਲੋਂ ਧੰਨਵਾਦ ਕੀਤਾ।
0 comments:
एक टिप्पणी भेजें