Contact for Advertising

Contact for Advertising

Latest News

सोमवार, 14 अप्रैल 2025

ਭਗਵਾਨ ਵਾਲਮੀਕਿ ਸਰੋਵਰ ਕਮੇਟੀ ਨੇ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਹਾੜਾ

 ਭਗਵਾਨ ਵਾਲਮੀਕਿ ਸਰੋਵਰ ਕਮੇਟੀ ਨੇ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਹਾੜਾ 

ਸੰਜੀਵ ਗਰਗ ਕਾਲੀ 

ਧਨੌਲਾ/ਸੰਗਰੂਰ 14 ਅਪ੍ਰੈਲ :-- ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਭਗਵਾਨ ਵਾਲਮੀਕਿ ਰਾਮਾਇਣ ਭਵਨ ਸਰੋਵਰ ਦੀ ਪ੍ਰਬੰਧਕ ਕਮੇਟੀ ਵੱਲੋਂ ਚੇਅਰਮੈਨ ਰਵੀ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪਾਰਕ ਵਿੱਚ ਮਨਾਇਆ ਗਿਆ ਜਿਸ ਵਿੱਚ ਸਫ਼ਾਈ ਸੇਵਕ ਯੂਨੀਅਨ ਦੇ ਆਗੂ ਅਤੇ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਆਗੂ ਵੀ ਸ਼ਾਮਲ ਹੋਏ ਇਸ ਮੌਕੇ ਸਮੂਹ ਆਗੂਆਂ ਵੱਲੋਂ ਬਾਬਾ ਸਾਹਿਬ ਦੇ ਚਰਨਾਂ ਵਿੱਚ ਫੁੱਲ ਭੇਟ ਕਰਦਿਆਂ ਖੁਸ਼ੀ ਵਿੱਚ ਲੱਡੂ ਵੰਡੇ ਗਏ ਅਤੇ ਵੱਖ ਵੱਖ ਬੁਲਾਰਿਆਂ ਵਲੋਂ ਬਾਬਾ ਸਾਹਿਬ ਦੀ ਜੀਵਨੀ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਦੇਸ਼ ਦਾ ਮਸੀਹਾ ਕਹਿ ਕੇ ਸੰਬੋਧਨ ਕੀਤਾ ਗਿਆ ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ, ਚਮਕੌਰ ਸਿੰਘ ਜੱਸੀ ਜ਼ਿਲ੍ਹਾ ਚੇਅਰਮੈਨ, ਅਜੇ ਬੇਦੀ ਪ੍ਰਧਾਨ, ਰਣਬੀਰ, ਗੁਰਜੰਟ ਸਿੰਘ ਛਾਂਗਾ, ਰਾਜੇਸ਼ ਕੁਮਾਰ,ਸਕਤੀਜੀਤ, ਹਰਪਾਲ ਸਿੰਘ ਸੋਨੂੰ, ਰਾਣਾ ਬਾਲੂ,, ਜੋਗੀ ਰਾਮ, ਰਮੇਸ਼ ਬੋਹਤ, ਰਫ਼ੀ ਸਿੰਘ, ਸੋਨੂੰ ਘੋੜੀ ਵਾਲਾ, ਸੁਰਜੀਤ ਸਿੰਘ ਸਿੱਧੂ,ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ ਵੀਆਦਿ ਹਾਜ਼ਰ ਸਨ

ਭਗਵਾਨ ਵਾਲਮੀਕਿ ਸਰੋਵਰ ਕਮੇਟੀ ਨੇ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਹਾੜਾ
  • Title : ਭਗਵਾਨ ਵਾਲਮੀਕਿ ਸਰੋਵਰ ਕਮੇਟੀ ਨੇ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਹਾੜਾ
  • Posted by :
  • Date : अप्रैल 14, 2025
  • Labels :
  • Blogger Comments
  • Facebook Comments

0 comments:

एक टिप्पणी भेजें

Top