ਰਸਤੇ ਵਿੱਚ ਘੇਰ ਕੇ ਸੱਟਾਂ ਮਾਰਨ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 9 ਮਾਰਚ :--ਮਾਨਯੋਗ ਅਦਾਲਤ ਮੈਡਮ ਸਮੀਕਸ਼ਾ ਜੈਨ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਹਰਦੀਪ ਸਿੰਘ ਉਰਫ ਕਾਕਾ ਨਾਰੰਗੇ ਕਾ ਪੁੱਤਰ ਨਿਰੰਜਣ ਸਿੰਘ ਵਾਸੀ ਸਿਰੀਆ ਪੱਤੀ, ਕਾਲੇਕੇ ਵਗੈਰਾ ਨੂੰ ਰਾਸਤੇ ਵਿੱਚ ਘੇਰ ਕੇ ਸੱਟਾਂ ਮਾਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਚੰਦਰ ਬਾਂਸਲ (ਧਨੌਲਾ) ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸਤਨਾਮ ਸਿੰਘ ਵਾਸੀ ਸੰਗੂ ਪੱਤੀ, ਕਾਲੇਕੇ ਨੇ ਪੁਲਿਸ ਨੂੰ ਆਪਣਾ ਬਿਆਨ ਦਰਜ਼ ਕਰਵਾਇਆ ਸੀ ਕਿ ਉਹ ਕਾਲੇਕੇ ਦਾ ਰਹਿਣ ਵਾਲਾ ਹੈ। ਮਿਤੀ 08-05-2022 ਨੂੰ ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਨਾਲ ਘਰ ਨੂੰ ਜਾ ਰਹੇ ਸੀ ਤਾਂ ਵਕਤ ਕਰੀਬ 9 ਵਜੇ ਰਾਤ ਨੂੰ ਜਦੋਂ ਉਹ ਪੰਜਾਬ ਨੈਸ਼ਨਲ ਬੈਂਕ ਪਾਸ ਪੁੱਜੇ ਤਾਂ ਹਰਦੀਪ ਸਿੰਘ ਉਰਫ ਕਾਕਾ, ਸੁਖਵਿੰਦਰ ਸਿੰਘ, ਨੱਜੂ ਖਾਨ, ਜੀਤ ਸਿੰਘ ਅਤੇ ਹੈਪੀ ਸਿੰਘ ਵਾਸੀਆਨ ਕਾਲੇਕੇ ਨੇ ਉਸਨੂੰ ਘੇਰ ਕੇ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਉਹ ਮੌਕੇ ਤੇ ਬੇਹੋਸ਼ ਹੋ ਗਿਆ। ਜਿਸ ਤੋਂ ਬਾਦ ਮਨਪ੍ਰੀਤ ਸਿੰਘ ਉਰਫ ਮਨੀ ਦੇ ਬਿਆਨ ਪਰ ਇੱਕ ਐਫ.ਆਈ.ਆਰ. ਨੰਬਰ 68 ਮਿਤੀ 09-05-2022, ਜੇਰ ਧਾਰਾ 341/323/355/147/149 ਆਈ.ਪੀ.ਸੀ. ਤਹਿਤ ਥਾਣਾ ਧਨੌਲਾ ਵਿਖੇ ਹਰਦੀਪ ਸਿੰਘ ਉਰਫ ਕਾਕਾ ਵਗੈਰਾ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਹਰਦੀਪ ਸਿੰਘ ਉਰਫ ਕਾਕਾ ਵਗੈਰਾ ਦੇ ਵਕੀਲ ਸ਼੍ਰੀ ਚੰਦਰ ਬਾਂਸਲ (ਧਨੌਲਾ), ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें