ਜਰਨਲਿਸਟ ਐਸੋਸੀਏਸ਼ਨ ਧਨੌਲਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸੈਮੀਨਾਰ ਅੱਜ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 17 ਅਪ੍ਰੈਲ ::-- ਜਰਨਲਿਸਟ ਐਸੋਸੀਏਸ਼ਨ ਧਨੌਲਾ ਵੱਲੋਂ ਨਸ਼ਿਆਂ ਦੇ ਮਾਰੂ ਪ੍ਰਭਾਵ ਨੂੰ ਖਤਮ ਕਰਨ ਲਈ ਅਤੇ ਨੌਜਵਾਨੀ ਨੂੰ ਜਾਗਰੂਕ ਕਰਨ ਲਈ ਕਰਵਾਇਆ ਜਾ ਰਿਹਾ ਸੈਮੀਨਾਰ ਅੱਜ ਹੋਵੇਗਾ ਜਿਸ ਵਿੱਚ ਸਕੂਲੀ ਬੱਚਿਆਂ ਸਮੇਤ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲਕਲਾਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਨੂੰ ਦਰਸਾਉਂਦਾ ਇਕ ਨਾਟਕ ਨਵੀਂ ਜਿੰਦਗੀ ਦਾ ਮੰਚਨ ਹੋਵੇਗਾ, ਜਰਨਲਿਸਟ ਐਸੋਸੀਏਸ਼ਨ ਧਨੌਲਾ ਵੱਲੋਂ ਇੱਕ ਨਸ਼ਿਆਂ ਦੇ ਸਬੰਧ ਵਿੱਚ ਵਿਸ਼ੇਸ਼ ਸੈਮੀਨਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧਨੋਲਾ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਚਮਕੌਰ ਸਿੰਘ ਗੱਗੀ ਤੇ ਚੇਅਰਮੈਨ ਕਰਮਜੀਤ ਸਿੰਘ ਸਾਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਪੱਤਰਕਾਰ ਵੀ ਇਸ ਨਸ਼ੇ ਦੇ ਵਗ਼ ਰਹੇ ਛੇਵੇਂ ਦਰਿਆ ਤੋਂ ਕਾਫੀ ਪ੍ਰੇਸ਼ਾਨ ਹਨ ਉਸ ਸਬੰਧੀ ਨੌਜਵਾਨ ਹੋਰ ਇਸ ਨਸ਼ੇ ਦੀ ਦਲ ਦਲ ਵਿੱਚ ਨਾ ਫਸਣ ਇਸ ਲਈ ਇਹ ਸੈਮੀਨਾਰ ਕਰਵਾਏ ਜਾ ਰਹੇ ਹਨ, ਇਸ ਸੈਮੀਨਾਰ ਵਿੱਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ, ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਅਤੇ ਐੱਸ ਐੱਸ ਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਮੁੱਖ ਮਹਿਮਾਨ ਵਜੋਂ ਪਹੁੰਚਣਗੇ, ਓਹਨਾ ਕਿਹਾ ਕਿ ਇਸ ਸਮਾਗਮ ਵਿੱਚ ਮਾਤਾ ਗੁਜਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ, ਅਤੇ ਪੰਜਾਬ ਪਬਲਿਕ ਸਕੂਲ ਦੇ ਬੱਚੇ ਅਤੇ ਗਰੀਨ ਫੀਲਡ ਸਕੂਲ ਦੇ ਵਿਦਿਆਰਥੀ ਸਮੇਤ ਨਗਰ ਧਨੌਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਪੰਚ ਸਰਪੰਚ ਇਸ ਵਿੱਚ ਸ਼ਾਮਲ ਹੋਣਗੇ,।
0 comments:
एक टिप्पणी भेजें