ਕਮਿਊਨਿਟੀ ਹੈਲਥ ਸੈਂਟਰ ਧਨੌਲਾ ਚ ਵਿਸ਼ਵ ਲੀਵਰ ਦਿਵਸ ਮਨਾਇਆ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 19 ਅਪ੍ਰੈਲ :- ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਟੀ.ਬੈਨਿਥ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਸਿਵਲ ਸਰਜਨ ਬਰਨਾਲਾ ਡਾ. ਗੁਰਵਿੰਦਰ ਕੌਰ ਔਜਲਾ ਜੀ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਚ ਐਸਐਮਓ ਡਾ. ਸਤਵੰਤ ਸਿੰਘ ਔਜਲਾ ਜੀ ਦੀ ਰਹਿਨੁਮਾਈ ਹੇਠ ਵਿਸ਼ਵ ਲੀਵਰ ਦਿਵਸ ਮਨਾਇਆ ਗਿਆ । ਜਾਣਕਾਰੀ ਇਬਲਾਕ ਐਜੂਕੇਟਰ ਬਲਰਾਜ ਸਿੰਘ ਕਾਲੇਕੇ ਨੇ ਦੱਸਿਆ ਵਿਸ਼ਵ ਲੀਵਰ ਦਿਵਸ ਹਰ ਸਾਲ 19 ਅਪ੍ਰੈਲ ਨੂੰ ਵਿਸ਼ਵ ਭਰ ਦੇ ਲੋਕਾਂ ਨੂੰ ਜਿਗਰ ਦੀਆਂ ਬਿਮਾਰੀਆਂ ਦੀ ਗੰਭੀਰਤਾ, ਉਨ੍ਹਾਂ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।ਜੀਵਨ ਸ਼ੈਲੀ ਅਤੇ ਖੁਰਾਕ ਨੂੰ ਸਿਹਤਮੰਦ ਬਣਾ ਕੇ ਅਤੇ ਸਿਹਤ ਪ੍ਰਤੀ ਵਧੇਰੇ ਸੁਚੇਤ ਰਹਿ ਕੇ ਜਿਗਰ ਨਾਲ ਸੰਬੰਧਤ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਜਿਗਰ ਦੀਆਂ ਬਿਮਾਰੀਆਂ ਕਈ ਕਿਸਮਾਂ ਦੀਆਂ ਹੋ ਸਕਦੀਆਂ ਹਨ, ਜਿਵੇਂ ਕਿ ਵਾਇਰਸ ਨਾਲ ਸੰਬੰਧਤ ਸਮੱਸਿਆਵਾਂ ਹੈਪੇਟਾਈਟਸ ਏ, ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਹੈਪੇਟਾਈਟਸ ਈ, ਲਾਗ, ਆਟੋਇਮਿਊਨ ਸਮੱਸਿਆਵਾਂ, ਅਲਕੋਹਲ ਅਤੇ ਗੈਰ-ਅਲਕੋਹਲ ਫੈਟੀ ਜਿਗਰ, ਕੁਝ ਹੋਰ ਅੰਗਾਂ ਨਾਲ ਸਬੰਧਤ ਬਿਮਾਰੀਆਂ, ਜਿਗਰ ਦਾ ਕੈਂਸਰ, ਬਾਇਲ ਡੈਕਟ ਕੈਂਸਰ, ਜਿਗਰ ਸਿਰੋਸਿਸ ਅਤੇ ਜਿਗਰ ਦੀ ਅਸਫਲਤਾ ਆਦਿ ਸ਼ਾਮਲ ਹਨ। ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਇਲਾਵਾ ਇਨ੍ਹਾਂ ਸਮੱਸਿਆਵਾਂ ਵਿੱਚ ਮਾੜੀ ਖੁਰਾਕ ਅਤੇ ਜੀਵਨਸ਼ੈਲੀ ਦੀ ਪਾਲਣ ਕਰਨਾ, ਬੇਕਾਬੂ ਸ਼ੂਗਰ, ਹਾਈਪਰਲਿਪੀਡਮੀਆ, ਮੋਟਾਪਾ, ਨਸ਼ੀਲੇ ਪਦਾਰਥਾਂ ਦਾ ਸੇਵਨ ਜਾਂ ਬਹੁਤ ਜ਼ਿਆਦਾ ਸ਼ਰਾਬ ਪੀਣਾ ਸਮੇਤ ਕੁਝ ਹੋਰ ਕਾਰਨ ਵੀ ਜ਼ਿੰਮੇਵਾਰ ਹੋ ਸਕਦੇ ਹਨ।
0 comments:
एक टिप्पणी भेजें