ਜੰਮੂ ਕਸ਼ਮੀਰ ਵਿੱਚ ਹੋਏ ਕਤਲੇਆਮ ਨਰਸੰਹਾਰ ਦੇ ਰੋਸ ਵਜੋਂ ਧਨੌਲਾ ਵਿੱਚ ਕੱਢਿਆ ਗਿਆ ਰੋਸ ਮਾਰਚ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,25 ਅਪ੍ਰੈਲ :-- ਪਹਿਲਵਾਨ ਵਿੱਚ ਕੀਤੇ ਕਤਲੇਆਮ ਦੇ ਰੋਸ ਵਿੱਚ ਸ਼ਹਿਰ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਵਿੱਚ ਅਗਰਵਾਲ ਸਭਾ ਦੇ ਪ੍ਰਧਾਨ ਅਰਨ ਕੁਮਾਰ ਰਾਜੂ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਰਾਮਲੀਲਾ ਕਮੇਟੀ ਦੇ ਪ੍ਰਧਾਨ ਜਤਿੰਦਰ ਕੁਮਾਰ, ਬਜਰੰਗ ਦਲ ਦੇ ਆਗੂ ਨੀਲਮਣੀ, ਅਗਰਵਾਲ ਸਭਾ ਦੀ ਵਾਈਸ ਪ੍ਰਧਾਨ ਰਕੇਸ਼ ਮਿੱਤਲ, ਬੋਨੀ ਬਾਸਲ, ਦੀਪਕ ਕੁਮਾਰ, ਜਗਤਾਰ ਸਿੰਘ, ਰਜਿੰਦਰ ਕੁਮਾਰ ਪੋਪੀ, ਵਿਨੋਦ ਕੁਮਾਰ ਬੋਦੀ, ਰਜਨੀਸ਼ ਕੁਮਾਰ ਬਾਂਸਲ, ਰਮੇਸ਼ਵਰ ਦਾਸ, ਸ਼ੰਕਰ ਬਾਂਸਲ, ਸੁਨੀਲ ਕੁਮਾਰ, ਸੰਜੂ ਕੁਮਾਰ, ਕ੍ਰਿਸ਼ਨ ਕੁਮਾਰ, ਅਨਿਲ ਕੁਮਾਰ, ਅਸ਼ੋਕ ਕੁਮਾਰ, ਮਨੀ ਮਿੱਤਲ, ਬਿਰਜ ਲਾਲ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਇਸ ਹਮਲੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਦੋਸ਼ੀਆਂ ਅਤੰਕਵਾਦੀਆਂ ਨੂੰ ਫੜ ਕੇ ਲਾਲ ਚੌਂਕ ਵਿੱਚ ਗੋਲੀਆਂ ਮਾਰੀਆਂ ਜਾਣ ਤਾਂ ਕਿ ਅੱਗੇ ਵਾਸਤੇ ਕੋਈ ਵੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ। ਇੱਥੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ।
0 comments:
एक टिप्पणी भेजें