Contact for Advertising

Contact for Advertising

Latest News

शुक्रवार, 4 अप्रैल 2025

ਐਸਕੇਐਮ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨੇ ਫੂਕਿਆ ਧਨੌਲਾ 'ਚ ਡੋਨਾਲਡ ਟਰੰਪ ਤੇ ਮੋਦੀ ਦਾ ਪੁਤਲਾ

 ਐਸਕੇਐਮ ਦੇ ਸੱਦੇ ਤੇ ਕਿਸਾਨ  ਜਥੇਬੰਦੀਆਂ ਨੇ ਫੂਕਿਆ ਧਨੌਲਾ 'ਚ ਡੋਨਾਲਡ ਟਰੰਪ ਤੇ ਮੋਦੀ ਦਾ ਪੁਤਲਾ 




ਸੰਜੀਵ ਗਰਗ ਕਾਲੀ 

ਧਨੌਲਾ ਮੰਡੀ , 4 ਅਪ੍ਰੈਲ :- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਬੀਕੇਯੂ ਏਕਤਾ (ਉਗਰਾਹਾਂ), ਬੀਕੇਯੂ ਏਕਤਾ-ਡਕੌਂਦਾ ਧਨੇਰ, ਕਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਬੀਕੇਯੂ ਡਕੌਂਦਾ (ਬੁਰਜਗਿੱਲ) , ਖੇਤ ਮਜ਼ਦੂਰ ਯੂਨੀਅਨ ਵੱਲੋਂ ਸਬ-ਤਹਿਸੀਲ ਧਨੌਲਾ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ।  ਕਿਸਾਨਾਂ ਨੂੰ ਸੰਬੋ ਧਨ ਕਰਦਿਆਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਬਾਬੂ ਸਿੰਘ ਖੁੱਡੀ ਕਲਾਂ, ਸਿਕੰਦਰ ਸਿੰਘ ਭੂਰੇ, ਪਰਮਿੰਦਰ ਸਿੰਘ ਹੰਡਿਆਇਆ, ਜਰਨੈਲ ਸਿੰਘ ਜਵੰਧਾ ਪਿੰਡੀ , ਦਰਸ਼ਨ ਸਿੰਘ ਭੈਣੀ ਮਹਿਰਾਜ, ਸਾਹਿਬ ਸਿੰਘ ਬਡਬਰ, ਨੇ ਕਿਹਾ ਕਿ ਅਮਰੀਕਾ ਦੇ ਸਹਾਇਕ ਵਪਾਰ ਪ੍ਰਤੀਨਿਧ ਬ੍ਰੈਂਡਨ ਲਿੰਚ ਦੀ ਪ੍ਰਧਾਨਗੀ ਵਾਲਾ ਵਫਦ ਪਿਛਲੇ ਦਿਨੀ ਭਾਰਤ ਦਾ ਚਾਰ ਰੋਜ਼ਾ ਦੌਰਾ ਕਰਕੇ 29 ਮਾਰਚ ਨੂੰ ਵਾਪਸ ਗਿਆ ਹੈ ਅਤੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਅਮਰੀਕਾ ਦਾ ਦੌਰਾ ਕਰਕੇ ਇਸ ਸਮਝੌਤੇ ਬਾਰੇ ਗੱਲਬਾਤ ਕੀਤੀ ਹੈ। ਗੱਲਬਾਤ ਵਿੱਚ ਅਮਰੀਕਾ ਦੀ ਮੁੱਖ ਧੁੱਸ ਭਾਰਤ ਵਿੱਚ ਬਾਹਰੋਂ ਆਉਣ ਵਾਲੀਆਂ ਚੀਜ਼ਾਂ ’ਤੇ ਟੈਕਸ ਘੱਟ ਕਰਵਾਕੇ ਅਮਰੀਕਾਂ ਦੀਆਂ ਸਸਤੀਆਂ ਫਸਲਾਂ ਅਤੇ ਡੇਅਰੀ ਵਸਤਾਂ ਦਾ ਭਾਰਤ ਵਿੱਚ ਹੜ੍ਹ ਲਿਆਕੇ ਭਾਰਤੀ ਕਿਸਾਨਾਂ ਦੀਆਂ ਫਸਲਾਂ ਨੂੰ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਕਰਨਾ ਹੈ। ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਆਪਣੇ ਇੱਕ ਕਿਸਾਨ ਪਰਿਵਾਰ ਨੂੰ ਔਸਤ 26 ਲੱਖ 80 ਹਜ਼ਾਰ ਰੁਪਏ ਸਲਾਨਾ ਸਬਸਿਡੀ ਦਿੰਦਾ ਹੈ ਜਦੋਂ ਕਿ ਭਾਰਤ ਵਿੱਚ ਪ੍ਰਤੀ ਕਿਸਾਨ ਪਰਿਵਾਰ ਸਿਰਫ਼ 53,700/- ਰੁਪਏ ਸਲਾਨਾ ਸਬਸਿਡੀ ਬਣਦੀ ਹੈ। ਇੰਨੀ ਜ਼ਿਆਦਾ ਸਬਸਿਡੀ ਮਿਲਣ ਕਾਰਨ ਅਮਰੀਕਾ ਦੀਆਂ ਖੇਤੀ ਅਤੇ ਡਾਇਰੀ ਵਸਤਾਂ ਸਸਤੀਆਂ ਪੈਂਦੀਆਂ ਹਨ। ਇਹਨਾਂ ਦੇ ਭਾਰਤੀ ਬਾਜ਼ਾਰ ਵਿੱਚ ਖੁੱਲ੍ਹੇ ਦਾਖਲੇ ਨੇ ਭਾਰਤ ਦੇ ਖੇਤੀ ਖੇਤਰ ਨੂੰ ਤਬਾਹ ਕਰ ਦੇਣਾ ਹੈ। ਅਮਰੀਕਾ ਵੱਲੋਂ ਕਣਕ, ਮੱਕੀ, ਸੋਇਆਬੀਨ, ਜੌਂ, ਓਟਸ, ਚੌਲ, ਮਟਰ, ਨਰਮਾ ਅਤੇ ਤੇਲ ਬੀਜ ਥੋਕ ਵਿੱਚ ਭਾਰਤੀ ਮੰਡੀ ਵਿੱਚ ਭੇਜੇ ਜਾਣਗੇ। ਇੱਕ ਵਾਰ ਖੇਤੀ ਖੇਤਰ ਨੂੰ ਤਬਾਹ ਕਰਨ ਤੋਂ ਬਾਅਦ ਸਾਮਰਾਜੀ ਇਹਨਾਂ ਖੇਤੀ ਉਪਜਾਂ ਦਾ ਮੂੰਹ ਮੰਗਿਆ ਭਾਅ ਮੰਗਣਗੇ। ਇਸ ਤਰਾਂ ਜਨਤਕ ਵੰਡ ਪ੍ਰਣਾਲੀ ਦਾ ਵੀ ਭੋਗ ਪੈ ਜਾਵੇਗਾ। ਇਸ ਤੋਂ ਇਲਾਵਾ ਪ੍ਰਚੂਨ ਵਪਾਰ ਤੇ ਵੀ ਬਹੁਤ ਮਾਰੂ ਪ੍ਰਭਾਵ ਪਵੇਗਾ। ਸਾਮਰਾਜੀ ਕੰਪਨੀਆਂ ਦੇ ਹੱਲੇ ਤੋਂ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਉਹਨਾਂ ਕੋਲ ਆਪਣੇ ਜਥੇਬੰਦਕ ਸੰਘਰਸ਼ਾਂ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਇਸ ਮੌਕੇ ਤੇ ਕ੍ਰਿਸ਼ਨ ਸਿੰਘ ਛੰਨ੍ਹਾਂ ,ਬਲਵਿੰਦਰ ਸਿੰਘ ਛੰਨ੍ਹਾਂ ,ਨਰਿੱਪਜੀਤ ਸਿੰਘ ਨਿੱਪੀ, ਜੋਗਿੰਦਰ ਸਿੰਘ ਬੱਬੂ , ਕੁਲਦੀਪ ਸਿੰਘ, ਨੈਬ ਸਿੰਘ , ਜੋਰਾ ਖਾਨ, ਸੁਰਜੀਤ ਸਿੰਘ , ਪ੍ਰਧਾਨ ਕੇਵਲ ਸਿੰਘ ਧਨੌਲਾ, ਭੁਪਿੰਦਰ ਸਿੰਘ ਢਿੱਲੋਂ ,ਭੋਲਾ ਸਿੰਘ ਰਾਜੀਆ, ਸ਼ੇਰ ਸਿੰਘ ਫਰਵਾਹੀ ,ਛੋਟਾ ਸਿੰਘ ਧਨੌਲਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮਹਿਲਾਵਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਮਜ਼ਦੂਰ ਆਗੂ ਤੇ ਵਰਕਰ ਮੌਜੂਦ ਸਨ।

ਐਸਕੇਐਮ ਦੇ ਸੱਦੇ ਤੇ ਕਿਸਾਨ  ਜਥੇਬੰਦੀਆਂ ਨੇ ਫੂਕਿਆ ਧਨੌਲਾ 'ਚ ਡੋਨਾਲਡ ਟਰੰਪ ਤੇ ਮੋਦੀ ਦਾ ਪੁਤਲਾ
  • Title : ਐਸਕੇਐਮ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨੇ ਫੂਕਿਆ ਧਨੌਲਾ 'ਚ ਡੋਨਾਲਡ ਟਰੰਪ ਤੇ ਮੋਦੀ ਦਾ ਪੁਤਲਾ
  • Posted by :
  • Date : अप्रैल 04, 2025
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top