ਸਰਕਾਰਾਂ ਤੋਂ ਆਉਣ ਵਾਲੇ ਸਮੇਂ ਵਿੱਚ ਸਤਰਕ ਰਹਿਣਾ ਪਵੇਗਾ---ਡੱਲੇਵਾਲ
ਬੀਕੇਯੂ ਸਿੱਧੂਪੁਰ ਦੀ ਧਨੌਲਾ ਵਿੱਚ ਹੋਈ ਚਾਰ ਜ਼ਿਲਿਆਂ ਦੀ ਮਹਾਂ ਪੰਚਾਇਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ,, 7 ਅਪ੍ਰੈਲ :--
ਕਿਸਾਨਾਂ ਦੇ ਹਿੱਤਾਂ ਦੀ ਲੜਾਈ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ ਅਤੇ ਸਾਨੂੰ ਸਾਰਿਆਂ ਨੂੰ ਸਰਕਾਰਾਂ ਤੋਂ ਸਤਰਕ ਰਹਿਣਾ ਪਵੇਗਾ ਕਿਉਂਕਿ ਇਹ ਕਿਸੇ ਵੀ ਹਾਲਤ ਚ ਮੋਰਚਿਆਂ ਮੋਰਚਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰਨਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅਨਾਜ ਮੰਡੀ ਧਨੌਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰੱਖੀ ਚਾਰ ਜਿਲਿਆਂ ਸੰਗਰੂਰ ਬਰਨਾਲਾ ਬਠਿੰਡਾ ਮਾਨਸਾ ਦੀ ਰੱਖੀ ਮਹਾ ਪੰਚਾਇਤ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਹਨਾਂ ਕਿਹਾ ਕਿ ਉੱਚੀ ਸਮਝੀ ਸਾਸ ਅਧੀਨ ਸਰਕਾਰ ਨੇ ਸਾਨੂੰ ਮੀਟਿੰਗ ਵਿੱਚ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕੀਤਾ ਅਤੇ ਬਾਡਰਾਂ ਉੱਪਰ ਕਿਸਾਨਾਂ ਦਾ ਭਾਰੀ ਨੁਕਸਾਨ ਕਰਵਾਇਆ ਹੈ। ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ,ਅਭਿਮਨਿਊ ਕੋਹਾੜ, ਹਾਕਮ ਸਿੰਘ ਢਿੱਲਵਾਂ ,ਇੰਦਰਜੀਤ ਸਿੰਘ ਪੰਨੀਵਾਲ, ਮਹਾਵੀਰ ਸਿੰਘ ਸਹਾਰਨ , ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ, ਹਰਜੀਤ ਸਿੰਘ, ਨੌਜਵਾਨ ਯੂਥ ਆਗੂ ਭਾਨਾ ਸਿੰਘ ਸਿੱਧੂ ਕੋਟ ਦੁੱਨੇ ਵਾਲੇ ਨੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਨਾਲ ਧੋਖਾ ਕੀਤਾ ਹੈ ਉਸ ਦਾ ਮੁਆਵਜ਼ਾ ਉਹਨਾਂ ਨੂੰ ਆਉਣ ਵਾਲੀਆਂ ਚੋਣਾਂ ਚ ਭੁਗਤਣਾ ਪਵੇਗਾ ਅਤੇ ਉਹਨਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਕਿੰਨਾ ਕਿਹਾ ਕਿ ਪੰਜਾਬ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਵਰਤ ਕੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਵਾਇਆ ਅਤੇ ਕਿਸਾਨਾਂ ਦੀਆਂ ਟਰਾਲੀਆਂ ਅਤੇ ਕੀਮਤੀ ਸਮਾਨ ਚੋਰੀ ਕਰਵਾਇਆ। ਕਿਸਾਨਾਂ ਤੇ ਤਸੱਦਦ ਕਰਾਇਆ । ਸਰਕਾਰ ਦਾ ਇਹ ਰਵਈਆ ਰਹਿੰਦੀ ਦੁਨੀਆਂ ਤੱਕ ਲੋਕਾਂ ਵਿੱਚ ਯਾਦ ਰਹੇਗਾ। ਇਹਨਾਂ ਕਿਹਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਜਾਰੀ ਰੱਖਾਂਗੇ ਅਤੇ ਐਮਐਸਪੀ ਤੇ ਹੋਰ ਮੰਗਾਂ ਲਈ ਚਾਹੇ ਕੁਝ ਵੀ ਕਰਨਾ ਪਵੇ ਦਿੱਲੀ ਜਾਣਾ ਪਵੇ ਆਪਾਂ ਕਰਵਾ ਕੇ ਰਹਾਂਗੇ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਔਰਤਾਂ ਨੌਜਵਾਨ ਬੱਚੇ ਮੌਜੂਦ ਸਨ। ਇਸ ਮਹਾਂ ਪੰਚਾਇਤ ਵਿੱਚ ਜਗਰਾਉਂ ਦੇ ਨਾਟਕਕਾਰ ਅਮਨਦੀਪ ਸਿੰਘ ਨੇ ਗੋਦੀ ਮੀਡੀਆ ਝੂਠ ਬੋਲਦਾ ਹੈ ਦੀ ਕੋਰੀਓਗ੍ਰਾਫੀ ਕੀਤੀ ਅਤੇ ਸੰਦੇਸ਼ ਦਿੱਤਾ ਕਿ ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ।
0 comments:
एक टिप्पणी भेजें