ਜਰਨਲਿਸਟ ਐਸੋਸੀਏਸ਼ਨ ਧਨੌਲਾ ਨੇ ਕੀਤਾ ਪੰਜਾਬ ਸਰਕਾਰ ਦੀ ਚੱਲ ਰਹੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ " ਦੇ ਤਹਿਤ ਸੈਮੀਨਾਰ
ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ,ਏਡੀਸੀ (ਵਿਕਾਸ) ਬਰਨਾਲਾ ਸ.ਸੁਖਵਿੰਦਰ ਸਿੰਘ, ਡੀਐਸਪੀ ,ਸਤਬੀਰ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਪਹੁੰਚੇ।
ਸੰਜੀਵ ਗਰਗ ਕਾਲੀ
ਧਨੌਲਾ ਮੰਡੀ
ਜਰਨਲਿਸਟ ਐਸੋਸੀਏਸ਼ਨ ਧਨੌਲਾ ਵੱਲੋਂ ਪ੍ਰਧਾਨ ਚਮਕੌਰ ਸਿੰਘ ਤੇ ਸਮੂਹ ਮੈਂਬਰਾਂ ਵੱਲੱ ਪੰਜਾਬ ਸਰਕਾਰ ਦੀ ਚੱਲ ਰਹੀ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਇੱਕ ਅਹਿਮ ਸੈਮੀਨਾਰ ਸੀਨੀਅਰ ਸੈਕੰਡਰੀ ਸਕੂਲ ( ਲੜਕੀਆ) ਧਨੌਲਾ ਵਿਖੇ ਸਕੂਲ ਪ੍ਰਿੰਸੀਪਲ ਮੈਡਮ ਉਰਵਸ਼ੀ ਗੁਪਤਾ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਮੈਬਰ ਪਾਰਲੀਮੈਂਟ ਸ ਗੁਰਮੀਤ ਸਿੰਘ ਮੀਤ ਹੇਅਰ ,ਏਡੀਸੀ ਬਰਨਾਲਾ ਸ ਸੁਖਵਿੰਦਰ ਸਿੰਘ, ਡੀਐਸਪੀ ਸਰਦਾਰ ਸਤਬੀਰ ਸਿੰਘ ਬੈਂਸ , ਜ਼ਿਲ੍ਹਾ ਉਪ ਸਿੱਖਿਆ ਅਫਸਰ ਬਰਜਿੰਦਰਪਾਲ ਸਿੰਘ ਨੇ ਪਹੁੰਚ ਕੇ ਸੰਬੋਧਨ ਕਰਦਿਆਂ ਕਿਹਾ ਕਿ ਜਰਨਲਿਸਟ ਐਸੋਸੀਏਸ਼ਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਇੱਕ ਸੈਮੀਨਾਰ ਕਰਵਾ ਕੇ ਪੰਜਾਬ ਸਰਕਾਰ ਦੀ ਚੱਲ ਰਹੀ ਮੁਹਿੰਮ ਨੂੰ ਹੋਰ ਉੱਚਾ ਕਰਦਿਆਂ ਅਹਿਮ ਉਪਰਾਲਾ ਕੀਤਾ ਹੈ ਜਿਸ ਨਾਲ ਲੋਕਾਂ ਨੂੰ ਚਿੱਟੇ ਵਰਗੇ ਨਸ਼ਿਆਂ ਤੋਂ ਬਚਣ ਲਈ ਇੱਕ ਵਧੀਆ ਸੇਧ ਦਿੱਤੀ ਗਈ। ਸਕੂਲੀ ਬੱਚਿਆਂ ਅਤੇ ਨਾਟਕ ਮੰਡਲੀਆਂ ਵੱਲੋਂ ਨਸ਼ਿਆਂ ਦੇ ਵਿਰੁੱਧ ਨਾਟਕ ਖੇਡ ਕੇ ਲੋਕਾਂ ਦੀ ਭਰਪੂਰ ਪ੍ਰਸੰਸਾ ਖੱਟੀ। ਇਸ ਸੈਮੀਨਾਰ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ, ਮੱਖਣ ਸਿੰਘ ਧਨੌਲਾ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਪਹੁੰਚ ਕੇ ਜਰਨਲਿਸਟ ਐਸੋਸੀਏਸ਼ਨ ਧਨੌਲਾ ਦੇ ਕਰਵਾਏ ਇਸ ਅਹਿਮ ਉਪਰਾਲੇ ਦੀ ਸਲਾਘਾ ਕੀਤੀ। ਇਸ ਸੈਮੀਨਾਰ ਵਿੱਚ ਡਾਕਟਰ ਸ਼ੰਕਰ ਕੁਮਾਰ ਬਾਂਸਲ ,ਡਾਕਟਰ ਚਿਮਨ ਲਾਲ ਬਾਂਸਲ, ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਪ੍ਰਿੰਸ ਖਾਨ, ਡਾਕਟਰ ਸਰਾਜ ਘਨੌਰ, ਜਥੇਦਾਰ ਸੁਖਵੰਤ ਸਿੰਘ ਧਨੌਲਾ ਗੁਰਨਾਮ ਸਿੰਘ ਵਾਹਿਗੁਰੂ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ, ਅਗਰਵਾਲ ਸਭਾ ਦੇ ਪ੍ਰਧਾਨ ਅਰੁਨ ਕੁਮਾਰ ਰਾਜੂ , ਵਾਈਸ ਪ੍ਰਧਾਨ ਰਕੇਸ਼ ਕੁਮਾਰ ਮਿੱਤਲ,
ਰਜਨੀਸ਼ ਕੁਮਾਰ ਆਲੂ, ਪ੍ਰਧਾਨ ਨਿਰਮਲ ਸਿੰਘ ਢਿੱਲੋ, ਹਰਿੰਦਰ ਸਿੰਘ ਢੀਂਡਸਾ,ਰਣਧੀਰ ਸਿੰਘ ਧਨੌਲਾ, ਪੰਜ ਆਬ ਪ੍ਰੈਸ ਕਲੱਬ ਬਰਨਾਲਾ ਦੇ ਪ੍ਰਧਾਨ ਬਘੇਲ ਸਿੰਘ ਧਾਲੀਵਾਲ ਲਖਵਿੰਦਰ ਸ਼ਰਮਾ , ਕੁਲਦੀਪ ਸਿੰਘ ਗਰੇਵਾਲ, ਕੋਚ ਕਿਰਪਾਲ ਸਿੰਘ, ਕੋਚ ਹੈਪੀ ਧਨੋਲਾ, ਨਗਰ ਕੌਸਲ ਧਨੌਲਾ ਦੇ ਪ੍ਰਧਾਨ ਹਰਦੀਪ ਸਿੰਘ ਸੋਢੀ,ਆਮ ਆਦਮੀ ਪਾਰਟੀ ਦੇ ਆਗੂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਐਸਸੀ ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਸੀਤਲ ਬੰਟੀ , ਅਛਵਿੰਦਰ ਜੰਡੂ,ਚੇਅਰਮੈਨ ਮਾਰਕੀਟ ਕਮੇਟੀ ਧਨੋਲਾ ਗੁਰਜੋਤ ਢਿੱਲੋਂ, ਨੀਰਜ ਜਿੰਦਲ, ਜਸਵੰਤ ਸਿੰਘ ਕਾਹਲੋ , ਨਿਰਮਲ ਸ਼ਰਮਾ , ਹਰਦੀਪ ਸਿੰਘ, ਸਰਪੰਚ ਪਿੰਡ ਭੂਰੇ ਗੁਰਦੀਪ ਸਿੰਘ ਤੇ ਸਮੂਹ ਪੰਚਾਇਤ, ਸਰਪੰਚ ਜਵੰਦਾ ਪਿੰਡੀ ਮਲੂਕ ਸਿੰਘ ,ਮੇਜਰ ਸਿੰਘ, ਕੌਂਸਲਰ ਭਗਵਾਨ ਦਾਸ ਭਾਨਾ, ਧਨੌਲਾ ਦੇ ਸਮਾਜ ਸੇਵੀ ਨਰਿੰਦਰ ਮੋਹਨ ਕਾਲਾ ਜੀ, ਗੁਰਦੁਆਰਾ ਰਾਮਸਰ ਸਾਹਿਬ ਕਮੇਟੀ, ਗੁਰਦੁਆਰਾ ਵਿਸ਼ਵਕਰਮਾ ਕਮੇਟੀ, ਗੁਰਦੁਆਰਾ ਰਵਿਦਾਸਪੁਰਾ ਕਮੇਟੀ, ਰਾਮਲੀਲਾ ਕਮੇਟੀ, ਮੈਂਡੀਕਲ ਐਸੋਸੀਏਸ਼ਨ, ਬਾਬਾ ਪੰਕਜ ਗੌਤਮ ਦੀ ਟੀਮ, ਕਰਿਆਨਾ ਐਸੋਸੀਏਸ਼ਨ, ਗਊ ਸਾਲਾ ਕਮੇਟੀ ,ਸਮੂਹ ਪਤਵੰਤੇ ਸ਼ਹਿਰੀਆਂ , ਇਲਾਵਾ ਭਰ ਦੇ ਭਾਰੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਅਤੇ ਇਲਾਕਾ ਨਿਵਾਸੀ ਮੌਜੂਦ ਸਨ। ਅਖੀਰ ਵਿੱਚ ਜਰਨਲਿਸਟ ਐਸੋਸੀਏਸ਼ਨ ਦੇ ਕਰਮਜੀਤ ਸਿੰਘ ਸਾਗਰ, ਸੁਰਿੰਦਰ ਸਨੀ ਸਦਿਓੜਾ, ਸੰਜੀਵ ਗਰਗ ਕਾਲੀ ਰਕੇਸ਼ ਕੁਮਾਰ ਮਾੜੀ, ਹਰਦੀਪ ਸਿੰਘ ਹੈਰੀ, ਹਿਮਾਂਸੂ ਤੇ ਸਮੂਹ ਪੱਤਰਕਾਰ ਸਾਥੀਆਂ ਵੱਲੋਂ ਆਏ ਮਹਿਮਾਨਾਂ ਅਤੇ ਸਕੂਲ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਗਿਆ।
0 comments:
एक टिप्पणी भेजें