ਸਿਹਤ ਵਿਭਾਗ ਵੱਲੋਂ ਪਿੰਡ ਕਾਲੇਕੇ ਕੋਟਦੁੱਨਾ, ਪੰਧੇਰ ਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ
ਸੰਜੀਵ ਗਰਗ ਕਾਲੀ,
ਧਨੌਲਾ ਮੰਡੀ, 8 ਅਪ੍ਰੈਲ :-- ਜਿਲਾ ਸਿਵਿਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਅਤੇ ਐਸਐਮਓ ਧਨੋਲਾ ਡਾਕਟਰ ਸਤਵੰਤ ਸਿੰਘ ਔਜਲਾ ਦੀ ਰਹਿਨੁਮਾਈ ਹੇਠ
ਪਿੰਡ ਕਾਲੇਕੇ ,ਕੋਟਦੂੱਨਾ ਅਤੇ ਪਿੰਡ ਪੰਧੇਰ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ , ਸੰਬੋਧਨ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜਾਣਕਾਰੀ ਦਿੱਤੀ ਕੇ ਵਿਸ਼ਵ ਵਿੱਚ ਫੈਲ ਰਹੀਆ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਜਾਗਰੂਕਤਾਂ ਫੈਲਾਉਣ ਦੇ ਉਦੇਸ਼ ਨਾਲ ਵਿਸ਼ਵ ਪੱਧਰ ਤੇ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ ਵਿਸ਼ਵ ਸਿਹਤ ਸੰਗਠਨ ਦਾ ਮੁੱਖ ਉਦੇਸ਼ ਵਿਸ਼ਵ ਵਿੱਚ ਪ੍ਰਚਲਿਤ ਬਿਮਾਰੀਆਂ ਜਿਵੇਂ ਮਲੇਰੀਆ, ਡੈਗੂ ,ਕੈਂਸਰ , ਤਪਦਿਕ, ਸ਼ੂਗਰ, ਬਲੱਡ ਪਰੈਸ਼ਰ ਦਾ ਵਧਣਾ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਨਾ ਹੈ। ਚੰਗੀ ਸਿਹਤ ਨੂੰ ਬਰਕਰਾਰ ਰੱਖਣ ਲਈ ਕੁਝ ਕਾਰਕਾਂ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੋ ਜਿਹੀ ਹਵਾ ਵਿੱਚ ਸਾਹ ਲੈਂਦੇ ਹਾਂ। ਅਸੀਂ ਕਿਸ ਤਰਾਂ ਦਾ ਪਾਣੀ ਪੀਂਦੇ ਹਾਂ ਅਤੇ ਕਿਸ ਤਰ੍ਹਾਂ ਦਾ ਭੋਜਨ ਸੇਵਨ ਕਰਦੇ ਹਾਂ।ਸਿਹਤ ਨੂੰ ਅਨੂਕੂਲ ਬਣਾਉਣ ਅਤੇ ਤੰਦਰੁਸਤ ਰਹਿਣ ਲਈ ਹੇਠ ਲਿਖੇ ਨੁਕਤਿਆਂ ਦੀ ਪਾਲਣਾਂ ਕਰਨੀ ਚਾਹੀਦੀ ਹੈ ਜਿਵੇਂ ਕਿ ਰੋਜ਼ਾਨਾ ਘੱਟੋ ਘੱਟ ਅੱਧਾ ਘੰਟਾ ਤੇਜ ਸੈਰ ਕਰਨਾ ਸਾਈਕਲਿੰਗ ਯੋਗਾ ਜਾ ਆਪਣੀ ਪਸੰਦ ਦੀ ਕੋਈ ਹੋਰ ਕਸਰਤ ਕਰ ਸਕਦੇ ਹੋ। ਇਸ ਤੋਂ ਇਲਾਵਾ ਘੱਟੋ ਘੱਟ 8 ਘੰਟੇ ਸੋਣਾ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਨੀਂਦ ਦੀ ਕਮੀ ਸਰੀਰ ਨੂੰ ਸੁਸਤ ਬਣਾ ਦਿੰਦੀ ਹੈ ਸਰੀਰਕ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਲਾਡੀ ਹੈਲਥ ਇੰਸਪੈਕਟਰ ਅਤੇ ਗੁਰਪਾਲ ਸਿੰਘ ਮ,ਪ ਹ,ਵ ਕਾਲੇਕੇ ਨੇ ਦੱਸਿਆ ਕੇ ਵਿਸ਼ਵ ਸਿਹਤ ਦਿਵਸ ਰਾਂਹੀਂ ਦੁਨੀਆਂ ਨੂੰ ਬਹੁਤ ਸਾਰੀਆਂ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਹਰਪ੍ਰੀਤ ਕੌਰ, ਗੂੱਡੀ ਕੌਰ, ਇੰਦਰਜੀਤ ਕੌਰ,ਪ੍ਰੇਮ ਸਿੰਘ, ਅਤੇ ਸੀ, ਐਚ,ਓ ਜੋਤੀ ਅਤੇ ਆਸ਼ਾ ਵਰਕਰ ਕੁਲਦੀਪ ਕੌਰ, ਇੰਦਰਜੀਤ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ
0 comments:
एक टिप्पणी भेजें