ਧਨੌਲਾ ਮੰਡੀ ਵਿੱਚ ਭਗਵਾਨ ਰਾਮ ਜੀ ਦੀ ਅਯੋਧਿਆ ਤੋਂ ਲਿਆਂਦੀ ਪਵਿੱਤਰ ਜੋਤ ਦੀ ਕੱਢੀ ਵਿਸ਼ਾਲ ਸ਼ੋਭਾ ਯਾਤਰਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 5 ਮਾਰਚ :-- ਭਗਵਾਨ ਸ੍ਰੀ ਰਾਮ ਜੀ ਦੀ ਪਵਿੱਤਰ ਜੋਤ ਜੋ ਕਿ ਅਯੁੱਧਿਆ ਜੀ ਤੋਂ ਲਿਆਂਦੀ ਗਈ ਸੀ ਉਸ ਦੀ ਵਿਸ਼ਾਲ ਯਾਤਰਾ ਅੱਜ ਧਨੌਲਾ ਮੰਡੀ ਵਿੱਚ ਕੱਢੀ ਗਈ ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ , ਇਲਾਕਾ ਨਿਵਾਸੀਆਂ ਨੇ ਹਾਜ਼ਰ ਲਵਾਈ। ਇਸ ਮੌਕੇ ਤੇ ਰਾਮ ਲੀਲਾ ਕਲੱਬ ਦੇ ਪ੍ਰਧਾਨ ਜਤਿੰਦਰ ਸਿੰਘ, ਰੂਬੀ ਡੱਲਾ, ਧਰਮਿੰਦਰ ਸਿੰਘ ਕੰਡੇ, ਸੰਜੀਵ ਕੁਮਾਰ ਟੈਣੀ, ਹਰਜਿੰਦਰ ਕੁਮਾਰ ਪੋਪੀ ,ਸੌਰਭ ਕੁਮਾਰ, ਪਿੰਕੂ ਸੰਗਰੂਰ,ਗੁੱਗੂ ਬਰੈਡਾਂ ਵਾਲਾ ਐਸਕੇ ਐਨਕਾਂ ਵਾਲਾ ਰਾਮਲੀਲਾ ਦੇ ਡਾਇਰੈਕਟਰ ਪ੍ਰਿਤਪਾਲ ਸਿੰਘ ਗੋਲੂ , ਨਿਤਿਸ਼ ਗੌੜ, ਗਗਨ ਸਿੰਗਲਾ ,ਤੇ ਕਲੱਬ ਦੇ ਮੈਂਬਰਾਂ ਨੇ ਆਏ ਵਿਅਕਤੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਬੀਜੇਪੀ ਦੇ ਸੀਨੀਅਰ ਆਗੂ ਅਮਿਤ ਕੁਮਾਰ ਕਾਂਸਲ ਸੁਨਾਮ ਵਾਲੇ, ਮਨੂੰ ਜਿੰਦਲ, ਕੌਂਸਲਰ ਅਜੇ ਕੁਮਾਰ, ਡਾਕਟਰ ਰੂਪ ਚੰਦ ਜੀ ਬਾਂਸਲ, ਧਰਮਪਾਲ ਜੀ ਬਾਂਸਲ ਜਨਕ ਰਾਜ ਬਾਂਸਲ,ਨਰਿੰਦਰ ਮੋਹਨ ਕਾਲਾ, ਜੈਪਾਲ ਜੀ , ਨੰਦ ਲਾਲ ਜੀ ਬਾਂਸਲ ,ਡਾਕਟਰ ਸ਼ੰਕਰ ਕੁਮਾਰ ਬਾਂਸਲ, ਗਉਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਅਰੁਨ ਕੁਮਾਰ ਰਾਜੂ, ਵਾਈਸ ਪ੍ਰਧਾਨ ਰਾਕੇਸ਼ ਕੁਮਾਰ ਮਿੱਤਲ, ਪ੍ਰਵੀਨ ਕੁਮਾਰ ਬਾਂਸਲ, ਮਹਾਂਦੇਵ ਬਾਂਸਲ,ਗਗਨ ਸਦਿਓੜਾ, ਵਿੱਕੀ ਪਿਵਾਲ ਆਪਣੀ ਟੀਮ ਨਾਲ, ਡਾਕਟਰ ਸਰਾਜ ਘਨੌਰ, ਡਾਕਟਰ ਮੁਹੰਮਦ ਦਿਲਸਾਦ,(ਡਾਕਟਰ ਐਮ. ਦਿਲਸਾਦ), ਮਿੱਠੂ ਖਾਨ, ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਰਾਮ ਭਗਤ ਅਤੇ ਮਹਿਲਾਵਾਂ ਮੌਜੂਦ ਸਨ। ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸੁੰਦਰ ਸੁੰਦਰ ਝਾਕੀਆਂ ਵੀ ਦਿਖਾਈਆਂ ਗਈਆਂ । ਥਾਣਾ ਧਨੌਲਾ ਦੇ ਮੁਖੀ ਇੰਸਪੈਕਟਰ ਲਖਬੀਰ ਸਿੰਘ ਵੱਲੋਂ
ਥਾਣੇਦਾਰ ਜਸਵੀਰ ਸਿੰਘ ,ਥਾਣੇਦਾਰ ਪਵਨ ਕੁਮਾਰ , ਹੈਡ ਕਾਂਸਟੇਬਲ ਕਮਲਦੀਪ ਸ਼ਰਮਾ ਅਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਸੋਭਾ ਯਾਤਰਾ ਦੇ ਨਾਲ ਮੌਜੂਦ ਸਨ।
0 comments:
एक टिप्पणी भेजें