ਹੀਰਾ ਵਾਲੀਆ ਦੀ ਅਗਵਾਈ ਹੇਠ ਭਾਜਪਾ ਨੇ ਪਾਕਿਸਤਾਨ ਅਤੇ ਅੱਤਵਾਦ ਦਾ ਪੁਤਲਾ ਫੂਕਿਆ
ਪਹਿਲਗਾਮ ਹਮਲੇ ਦੇ ਦੋਸੀਆਂ ਨੂੰ ਸਖਤ ਸ਼ਜਾਵਾ ਦਿੱਤੀਆਂ ਜਾਣ : ਹੀਰਾ ਵਾਲੀਆ
ਬਟਾਲਾ, 23 ਅਪ੍ਰੈਲ (ਰਮੇਸ਼ ਭਾਟੀਆ)- ਬੀਤੇ ਦਿਨ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਅੱਤਵਾਦੀਆਂ ਵਲੋਂ ਸਲਾਨੀਆ ਦੀ ਕੀਤੀ ਗਈ ਹੱਤਿਆਂ ਦੇ ਰੋਸ਼ ਵਜੋਂ ਭਾਜਪਾ ਦੇ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਅਗਵਾਈ ਹੇਠ ਭਾਜਪਾ ਵਲੋਂ ਬਟਾਲਾ ਵਿਚ ਪਾਕਿਸਤਾਨ ਅਤੇ ਅੱਤਵਾਦ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹੀਰਾ ਵਾਲੀਆ ਨੇ ਕਿਹਾ ਕਿ ਇਸ ਹਮਲੇ ਵਿਚ 28 ਬੇਕਸੂਰ ਲੋਕਾਂ ਦੀ ਮੌਤ ਹੋਈ ਹੈ ਜਿਸ ਦੀ ਭਾਜਪਾ ਕੜੇ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਸ੍ਰੀਨਗਰ ਵਿਚ ਸ਼ਾਂਤੀ ਬਹਾਲੀ ਉਪਰ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਕਸ਼ਮੀਰ ਦੇ ਲੋਕ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾ ਸਕਣ। ਪਰੰਤੂ ਪਾਕਿਸਤਾਨ ਨੂੰ ਸ੍ਰੀਨਗਰ ਦੀ ਤਰੱਕੀ ਅਤੇ ਸ਼ਾਂਤੀ ਹਜਮ ਨਹੀਂ ਹੋ ਰਹੀ। ਇਸ ਲਈ ਪਾਕਿਸਤਾਨ ਦੀ ਸਹਿ ਤੇ ਬੀਤੇ ਦਿਨ ਅੱਤਵਾਦੀਆਂ ਨੇ ਬੇਕਸੂਰ ਅਤੇ ਨਿਹੱਥੇ ਲੋਕਾਂ ਦਾ ਕਤਲੇਆਮ ਕੀਤਾ। ਉਹਨਾਂ ਕਿਹਾ ਕਿ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤ ਪਰਤ ਆਏ ਹਨ ਉਥੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਲਾਤ ਦਾ ਜਾਇਜਾ ਲੈ ਰਹੇ ਹਨ। ਹੀਰਾ ਵਾਲੀਆ ਨੇ ਕਿਹਾ ਕਿ ਭਾਜਪਾ ਦੀ ਪੀੜਤ ਪਰਿਵਾਰਾਂ ਨਾਲ ਪੂਰੀ ਹਮਦਰਦੀ ਹੈ ਅਤੇ ਹਮਲੇ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆਂ ਨਹੀ ਜਾਵੇਗਾ। ਉਹਨਾਂ ਕਿਹਾ ਕਿ ਅੱਜ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਸਮਾਂ ਆ ਗਿਆ ਹੈ ਕਿਉਂਕਿ ਜਿੰਨੀ ਦੇਰ ਤੱਕ ਪਾਕਿਸਤਾਨ ਨੂੰ ਠੋਕਵਾਂ ਜਵਾਬ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਪਾਕਿਸਤਾਨ ਚੈਨ ਨਾਲ ਨਹੀਂ ਬੈਠੇਗਾ। ਹੀਰਾ ਵਾਲੀਆ ਨੇ ਕਿਹਾ ਕਿ ਅੱਤਵਾਦੀਆਂ ਨੇ ਸਲਾਨੀਆਂ ਧਰਮ ਪੁੱਛਣ ਤੋਂ ਬਾਅਦ ਮਹਿਲਾਵਾਂ ਅਤੇ ਬੱਚਿਆਂ ਸਾਹਮਣੇ ਆਦਮੀਆਂ ਦੀ ਹੱਤਿਆਂ ਕੀਤੀ ਅਤੇ ਬੇਰਹਿਮੀ ਦੀਆਂ ਪੂਰੀਆਂ ਹੱਦਾਂ ਟੱਪੀਆਂ ਹਨ। ਹੀਰਾ ਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਹਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਦੋਸ਼ੀ ਕਿਸੇ ਵੀ ਕੀਮਤ ’ਤੇ ਬਖਸ਼ੇ ਨਹੀਂ ਜਾਣਗੇ। ਇਸ ਮੌਕੇ ਜ਼ਿਲ੍ਹਾ ਜਰਨਲ ਸੈਕਟਰੀ ਰੋਸਨ ਲਾਲ, ਜ਼ਿਲ੍ਹਾ ਵਾਇਸ ਪ੍ਰਧਾਨ ਸ਼ਕਤੀ ਸ਼ਰਮਾ,ਵਾਇਸ ਪ੍ਰਧਾਨ ਭਾਰਤ ਭੂਸ਼ਣ ਲੂਥਰਾ, ਸੀਨੀਅਰ ਲੀਡਰ ਭੂਸ਼ਣ ਬਜਾਜ, ਸਿਟੀ ਮੰਡਲ ਪ੍ਰਧਾਨ ਪੰਕਜ ਸ਼ਰਮਾ, ਸਵਿੰਦਰ ਸਿੰਘ ਖਹਿਰਾ, ਗੁਰਿੰਦਰ ਪਾਲ ਸਿੰਘ,ਰੋਹਿਤ ਸੈਲੀ, ਸ੍ਰੀ ਕਾਂਤ ਸਰਮਾ,ਅਨਿਲ ਭੱਟੀ, ਸੰਦੀਪ ਅਜ਼ਾਦ ਜ਼ਿਲ੍ਹਾ ਸੈਕਟਰੀ,ਸੁਰਿੰਦਰ ਸ਼ਰਮਾ, ਪਲਵਿੰਦਰ ਸਿੰਘ ਚੀਮਾ,ਸੂਰਜ ਪ੍ਰਕਾਸ਼, ਮਨੋਜ ਨਈਅਰ,ਅਸ਼ੋਕ ਕੁਮਾਰ, ਅਮਿਤ ਚੀਮਾ, ਅੰਮ੍ਰਿਤਪਾਲ ਸਿੰਘ ਮਠਾਰੂ,ਸੁਰਿੰਦਰਪਾਲ ,ਕੁਸ਼ਲ ਮਲਹੋਤਰਾ, ਜੋਗਿੰਦਰ ਸਿੰਘ ਰਾਜੂ, ਅਮਨਜੋਤ ਸਿੰਘ, ਜਸਪਾਲ ਸਿੰਘ, ਅਮਿਤਪਾਲ ਸਿੰਘ, ਜਗਜੀਤ ਸਿੰਘ, ਦੇਬਾ ਸਿੰਘ,ਵਰੁਣ ਡਡਵਾਲ ਆਦਿ ਹਾਜ਼ਰ ਸਨ।
0 comments:
एक टिप्पणी भेजें