"ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਨਸ਼ੇ ਨੂੰ ਰੋਕਣ ਲਈ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ "ਮਾਨਵ ਸੇਵਾ ਯੂਥ ਵੈਲਫੇਅਰ ਯੂਵਕ ਸੇਵਾਵਾਂ ਕਲੱਬ" ਰਜਿ ਖਨੌਰੀ ਖ਼ੁਰਦ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਖੇਡਾਂ ਦਾ ਸਮਾਨ (ਸਪੋਰਟਸ ਕਿੱਟਾਂ) ਦਿੱਤਾ ਗਿਆ- ਕੋਮਲ ਮਲਿਕ
ਕਮਲੇਸ਼ ਗੋਇਲ
ਖਨੌਰੀ - 07 ਅਪ੍ਰੈਲ - ਮਾਨਵ ਸੇਵਾ ਯੂਥ ਵੈਲਫੇਅਰ ਯੁਵਕ ਸੇਵਾਵਾਂ ਕਲੱਬ ਰਜਿ ਖਨੌਰੀ ਖ਼ੁਰਦ ਦੇ ਪ੍ਰਧਾਨ ਕੋਮਲ ਮਲਿਕ ਨੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸਰਕਾਰ ਦੀ ਨਸ਼ਿਆਂ ਵਿਰੁੱਧ ਯੁੱਧ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਮਾਨਵ ਸੇਵਾ ਕਲੱਬ ਦੇ ਯੂਥ ਮੈਂਬਰਾਂ ਨੇਂ ਮਿਲ਼ ਕੇ ਪਿੰਡ ਦੇ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਅਤੇ ਉਹਨਾਂ ਨੂੰ ਖੇਡਾਂ ਖੇਡਣ ਲਈ ਪ੍ਰੇਰਿਤ ਕਰਿਆ। ਇਸ ਮੋਕੇ ਖਨੌਰੀ ਥਾਣੇ ਤੋਂ ਮੁੱਖ ਮਹਿਮਾਨ ਦੇ ਤੌਰ ਤੇ ਹਰਮਿੰਦਰ ਸਿੰਘ ਐਸ ਐਚ ਓ ਸਾਹਿਬ ਪਹੁੰਚੇ। ਓਹਨਾਂ ਨੇਂ ਅਪਣੀ ਸਪੀਚ ਦੋਰਾਨ ਕਿਹਾ ਕਿ ਅੱਜ ਨਸ਼ੇ ਤੋਂ ਬੱਚਣਾ ਬਹੁਤ ਜਰੂਰੀ ਹੈ। ਚਿੱਟੇ ਅਤੇ ਹੈਰੋਇਨ ਵਰਗੇ ਭਿਆਨਕ ਨਸ਼ੇ ਅਗਰ ਕਿੱਸੇ ਵੀ ਘਰ ਵਿੱਚ ਇਕ ਵਾਰ ਵੜ ਗਏ ਤਾਂ ਓਸ ਘਰ ਦਾ ਨਾਸ ਪੱਕਾ ਹੀ ਕਰ ਦੇਂਣਗੇ ਸੌ ਇੱਸ ਲਈ ਸੱਭ ਨੌਜਵਾਨ ਮੁੰਡਿਆਂ ਨੂੰ ਅਤੇ ਸਮੂੰਹ ਪਿੰਡ ਦੀ ਖ਼ਲਕਤ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਅਗਰ ਕਿਸੇ ਨੂੰ ਵੀ ਕੋਈ ਨਸ਼ੇ ਵੇਚਣ ਵਾਲ਼ੇ ਦਾ ਜਾਂ ਖ਼ਰੀਦਣ ਵਾਲ਼ੇ ਦਾ ਪਤਾ ਲੱਗਦਾ ਹੈ ਤਾਂ ਇਸ ਗੱਲ ਨੂੰ ਤੁਰੰਤ ਪ੍ਰਸ਼ਾਸਨ ਤਕ ਪਹੁੰਚਾਇਆ ਜਾਵੇ ਤਾਂ ਜੋ ਨਸ਼ੇ ਦੀ ਸਪਲਾਈ ਨੂੰ ਰੋਕਿਆ ਜਾ ਸਕੇ ਅਤੇ ਕਿੱਸੇ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬੱਚ ਸਕੇ। ਇਸਦੇ ਨਾਲ਼ ਹੀ ਐਸ ਐਚ ਓ ਸਾਹਿਬ ਨੇ ਦੱਸਿਆ ਕਿ ਜੋ ਵਿਅਕਤੀ ਅਜਿਹੇ ਨਸ਼ਾ ਤਕਸਰਾਂ ਬਾਰੇ ਦੱਸੇਗਾ ਓਸਦਾ ਨਾਂਮ ਗੁਪਤ ਰੱਖਿਆ ਜਾਵੇਗਾ। ਇਸ ਉਪਰੰਤ ਉਹਨਾਂ ਨੇ ਪਿੰਡ ਖਨੌਰੀ ਖ਼ੁਰਦ ਦੇ ਮਾਨਵ ਸੇਵਾ ਯੂਥ ਵੈਲਫੇਅਰ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਦਾ ਪ੍ਰਸ਼ਾਸਨ ਵੱਲੋਂ ਧੰਨਵਾਦ ਕੀਤਾ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਦੇ ਉਪਰਾਲੇ ਪਿੰਡ ਪੱਧਰ ਤੇ ਕਰ ਰਹੇ ਹਨ ਅਤੇ ਨੌਜਵਾਨ ਬੱਚਿਆਂ ਨੂੰ ਖੇਡਣ ਲਈ ਸਪੋਰਟਸ ਕਿੱਟਾਂ ਆਦਿ ਸਮਾਨ ਦਾ ਪ੍ਰਬੰਧ ਕਰ ਰਹੇ ਹਨ।
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸੁਖਵੀਰ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਉਹੀ ਘਰ ਨਸ਼ੇ ਤੋਂ ਬਚੇਗਾ ਜਿਹਨਾ ਦੇ ਬੱਚੇ ਖੇਡਾਂ ਵੱਲ ਪ੍ਰੇਰਿਤ ਹੋਣਗੇ। ਕਿਉਕਿ ਜੋ ਬੱਚਾ ਅੱਜ ਖੇਡਾਂ ਵੱਲ ਨੂੰ ਤੁਰ ਪਿਆ ਓਸਦਾ ਹੀ ਜੀਵਨ ਵਧੀਆ ਅਤੇ ਸੇਹਤ ਤੰਦਰੁਸਤ ਰਹੇਗੀ। ਅਤੇ ਓਹ ਹੀ ਬੱਚਾ ਅਪਨੇ ਮਾਤਾ ਪਿਤਾ ਦਾ ਨਾਂਮ ਭਵਿੱਖ ਵਿੱਚ ਉੱਚਾ ਕਰੇਗਾ। ਇੱਸ ਤੋਂ ਇਲਾਵਾਂ ਓਹਨਾਂ ਨੇ ਅੱਗੇ ਕਿਹਾ ਕਿ ਸਮਾਜ ਦੇ ਨੌਜਵਾਨਾਂ ਨੂੰ ਲੋੜ ਹੈ ਮਾਨਵ ਸੇਵਾ ਯੂਥ ਵੈਲਫੇਅਰ ਕਲੱਬ ਵਰਗੀ ਜੋ ਬਿਨਾਂ ਕਿੱਸੇ ਸਵਾਰਥ ਤੋਂ ਮਾਨਵ ਸੇਵਾ ਕਰ ਰਹੇ ਹਨ ਅਤੇ ਬੱਚਿਆ ਨੂੰ ਸਪੋਰਟਸ ( ਖੇਡਾਂ)ਨਾਲ਼ ਜੋੜ ਰਹੇ ਹਨ। ਇਸ ਉਪਰੰਤ ਓਹਨਾਂ ਨੇ ਮਾਨਵ ਸੇਵਾ ਕਲੱਬ ਦਾ ਧੰਨਵਾਦ ਕੀਤਾ।
ਇਸ ਉਪਰੰਤ ਪਿੰਡ ਦੇ ਮਜੂਦਾ ਨੰਬਰਦਾਰ ਸ਼ੀਸ਼ਪਾਲ ਮਲਿਕ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਖਨੌਰੀ ਖ਼ੁਰਦ ਅਜਿਹਾ ਪਿੰਡ ਹੈ ਜਿਸ ਵਿੱਚ ਕਿੱਸੇ ਵੀ ਕਿਸਮ ਦਾ ਨਸ਼ਾ ਨਾ ਹੀ ਕੋਈ ਵੇਚਦਾ ਹੈ ਅਤੇ ਨਾਂ ਹੀ ਕੋਈ ਖਰੀਦਦਾ ਹੈ ਭਾਵ ਕਿ ਸਾਡਾ ਪਿੰਡ ਨਸ਼ੇ ਤੋਂ ਰਹਿਤ ਹੈ। ਮੌਜੂਦਾ ਸਰਪੰਚ ਮੰਜੂ ਮਲਿਕ ਨੇਂ ਵੀ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਖਨੌਰੀ ਖੁਰਦ ਦੀ ਪੰਚਾਇਤ ਵੱਲੋਂ ਇਕ ਮਤਾ ਪਾਇਆ ਗਿਆ ਹੈ ਕਿ ਅਗਰ ਪਿੰਡ ਦਾ ਕੋਈ ਵੀ ਵਿਅਕਤੀ ਕਿੱਸੇ ਵੀ ਭਿਆਨਕ ਨਸ਼ਾ ਤਕਸਰ ਨਾਲ਼ ਜਾ ਫ਼ਿਰ ਹੋਰ ਨਸ਼ੇ ਦੇ ਕੇਸ ਵਿੱਚ ਫ਼ੜਿਆ ਜਾਂਦਾ ਹੈ ਤਾਂ ਪਿੰਡ ਦੇ ਨੰਬਰਦਾਰ ਅਤੇ ਸਰਪੰਚ ਨੇਂ ਅਜਿਹੇ ਵਿਅਕਤੀ ਦੀ ਕੋਈ ਸਪੋਰਟ ਨਹੀਂ ਕਰਨੀ ਅਤੇ ਨਾਂ ਹੀ ਓਹਨਾਂ ਦੀ ਕੋਈ ਜਮਾਨਤ ਆਦਿ ਕਾਗ਼ਜ਼ ਤੇ ਕੋਈ ਮੋਹਰ ਨਹੀਂ ਲਗਾਈ ਜਾਵੇਗੀ।ਅਤੇ ਅਜਿਹੇ ਵਿਅਕਤੀ ਦੀ ਪੰਚਾਇਤ ਵੱਲੋਂ ਅਤੇ ਨੰਬਰਦਾਰ ਵੱਲੋਂ ਕੋਈ ਜ਼ਮਾਨਤ ਆਦਿ ਨਹੀਂ ਦਿੱਤੀ ਜਾਵੇਗੀ। ਇਸ ਉਪਰੰਤ ਨੰਬਰਦਾਰ ਸ਼ੀਸ਼ਪਾਲ ਮਲਿਕ ਅਤੇ ਮੌਜੂਦਾ ਸਰਪੰਚ ਮੰਜੂ ਮਲਿਕ ਨੇਂ ਅੱਗੇ ਦੱਸਿਆ ਕਿ ਅਗਰ ਹਰੇਕ ਪਿੰਡ ਵਿਚ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਜੇਹਾ ਕੋਈ ਕਲੱਬ ਹੋਵੇ ਤਾਂ ਨਸ਼ੇ ਨੂੰ ਨੱਥ ਪਾਈ ਜਾ ਸਕਦੀ ਹੈ ਅਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਸੈਮੀਨਾਰ ਆਦਿ ਲੱਗਾ ਕੇ ਪਿੰਡ ਲੇਬਲ ਤੇ ਸਮਝਜਾਇਆ ਜਾ ਸੱਕਦਾ ਹੈ। ਅੱਗੇ ਨੰਬਰਦਾਰ ਸਾਹਿਬ ਨੇ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਦੀ ਪ੍ਰਸੰਸਾ ਕਰਦੇ ਹੈਏ ਕਿਹਾ ਕਿ ਨੌਜਵਾਨ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੰਡਣਾ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ਼ ਬੱਚਿਆਂ ਅਤੇ ਨੌਜਵਾਨਾਂ ਦਾ ਧਿਆਨ ਨਸ਼ਿਆਂ ਵੱਲ ਬਿਲਕੁੱਲ ਵੀ ਨਹੀਂ ਜਾਂਦਾ। ਇਹਨਾਂ ਕਹਿੰਦੇ ਹੋਏ ਨੰਬਰਦਾਰ ਸ਼ੀਸ਼ਪਾਲ ਮਲਿਕ ਅਤੇ ਸਰਪੰਚ ਮੰਜੂ ਮਲਿਕ ਨੇਂ ਸਮੂਹ ਪਿੰਡ ਵਾਸੀਆਂ ਦਾ ਅਤੇ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਦਾ ਧੰਨਵਾਦ ਕੀਤਾ।
ਸਾਬੱਕਾ ਪੰਚਾਇਤ ਮੈਂਬਰ ਬਿੰਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਨੇਂ ਜੋ ਸਰਕਾਰ ਦੀ "ਯੁੱਧ ਨਸ਼ਿਆ ਵਿਰੁੱਧ " ਮੁਹਿੰਮ ਨੂੰ ਹੋਰ ਪ੍ਰਫੁਲਿਤ ਕਰਨ ਲਈ ਜ਼ੋ ਨੌਜਵਾਨ ਬੱਚਿਆਂ ਨੂੰ ਖੇਡਾਂ ਖੇਡਣ ਲਈ ਸਪੋਰਟਸ ਕਿੱਟਾਂ ਵੰਡੀਆਂ ਹਨ ਇਹ ਇਕ ਵਧੀਆ ਉਪਰਾਲਾ ਹੈ ਇਸ ਨਾਲ ਬੱਚਿਆ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਮਦਦ ਮਿਲ਼ਦੀ ਹੈ ਕਿਉਕਿ ਓਹਨਾਂ ਦਾ ਸਮਾਂ ਪੜ੍ਹਾਈ ਅਤੇ ਖੇਡਾਂ ਵੱਲ ਬੀਤਣ ਕਾਰਨ ਨਸ਼ੇ ਵੱਲ ਧਿਆਨ ਨਹੀਂ ਜਾਂਦਾ। ਇਸ ਉਪਰੰਤ ਉਹਨਾਂ ਨੇ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਦਾ ਧੰਨਵਾਦ ਕੀਤਾ ਜਿਹਨਾਂ ਨੇਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸੇਧ ਦਿੰਦੇ ਹੋਏ ਬੱਚਿਆਂ ਅਤੇ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ।
ਬੀ ਜੇ ਪੀ ਆਗੂ ਜਗਜੀਤ ਸਿੰਘ ਗੋਠਵਾਲ਼ ਸਾਹਿਬ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਖਨੌਰੀ ਖ਼ੁਰਦ ਵਿੱਚ ਕਿੱਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਹੈ। ਇਹ ਪਿੰਡ ਲਈ ਬਹੁਤ ਵੱਡੀ ਗੱਲ ਹੈ। ਪਿੰਡ ਦੀ ਹੱਦ ਵਿਚ ਕਿਸੇ ਵੀ ਪ੍ਰਕਾਰ ਦਾ ਭਿਆਨਕ ਨਸ਼ਾ ਨਹੀਂ ਹੈ। ਇੱਸ ਉਪਰੰਤ ਓਹਨਾਂ ਨੇਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਅਤੇ ਖੇਡਾਂ ਅਤੇ ਪੜ੍ਹਾਈ ਵੱਲ ਧਿਆਨ ਦੇਂਣ ਲਈ ਕਿਹਾ। ਇਸ ਉਪ੍ਰੰਤ ਓਹਨਾ ਨੇ ਕਿਹਾ ਕਿ ਮਾਨਵ ਸੇਵਾ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਦਾ ਧੰਨਵਾਦ ਜਿਹਨਾਂ ਨੇ ਪਿੰਡ ਦੇ ਨੌਜਵਾਨ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਪੋਰਟਸ ਕਿੱਟਾਂ ਵੰਡੀਆਂ ਜਿੱਸ ਨਾਲ਼ ਨੌਜਵਾਨਾਂ ਵਿੱਚ ਪੜ੍ਹਾਈ ਦੇ ਨਾਲ਼ ਨਾਲ਼ ਖੇਡਾਂ ਖੇਡਣ ਲਈ ਇਕ ਨਵਾਂ ਜੋਸ਼ ਜਾਗਿਆ।
ਪੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਮਾਨਵ ਸੇਵਾ ਯੂਥ ਵੈਲਫੇਅਰ ਯੁਵਕ ਸੇਵਾਵਾਂ ਕਲੱਬ ਖਨੌਰੀ ਖ਼ੁਰਦ ਰਜਿ ਦੇ ਪ੍ਰਧਾਨ ਕੋਮਲ ਮਲਿਕ ਨੇ ਪੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਦੱਸਿਆ ਕਿ ਅੱਜ ਪਿੰਡ ਖਨੌਰੀ ਖ਼ੁਰਦ ਵਿਖੇ ਸਰਕਾਰ ਦੀ ""ਯੁੱਧ ਨਸ਼ਿਆ ਵਿਰੁੱਧ ""ਨਾਮਕ ਮੁਹਿੰਮ ਦਾ ਸਾਥ ਦੇਂਦਿਆ ਖਨੌਰੀ ਖ਼ੁਰਦ ਦੇ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਨੇਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਪੋਰਟਸ ਕਿੱਟਾ ਵੰਡੀਆ ਗਈਆਂ ਜਿੱਸ ਨਾਲ਼ ਬੱਚਿਆ ਅਤੇ ਨੌਜਵਾਨਾਂ ਦਾ ਧਿਆਨ ਖੇਡਾਂ ਵਿੱਚ ਹੀ ਰਹੇ ਅਤੇ ਨਸ਼ਿਆਂ ਵੱਲ ਨਾਂ ਜਾਵੇਂ। ਖੇਡਾਂ ਵਿੱਚ ਵਧੀਆ ਅਹੁਦੇ ਤੇ ਖੇਡਣ ਨਾਲ਼ ਬੱਚਿਆ ਨੂੰ ਖੇਡਾਂ ਵਾਲ਼ੇ ਸਰਟੀਫੀਕੇਟ ਵੀ ਦਿੱਤੇ ਜਾਂਦੇ ਹਨ। ਜਿੱਸ ਨਾਲ਼ ਨੌਕਰੀਆਂ ਲੈਣ ਵਿੱਚ ਵੀ ਸਹਾਇਤਾ ਮਿਲ਼ਦੀ ਹੈ। ਅੱਗੇ ਓਹਨਾਂ ਕਿਹਾ ਕਿ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਹਮੇਸ਼ਾ ਪਿੰਡ ਦੇ ਨੌਜਵਾਨਾਂ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਖੜ੍ਹਾ ਹੈ। ਅਗਰ ਕਿਸੇ ਨੌਜਵਾਨ ਨੂੰ ਖੇਡਾਂ ਦਾ ਸਾਮਾਨ ਚਾਹੀਦਾ ਹੈ ਓਹ ਓਹਨਾ ਨੂੰ ਜਰੂਰ ਦਿੱਤਾ ਜਾਵੇਗਾ। ਇਸ ਉਪ੍ਰੰਤ ਓਹਨਾਂ ਨੇਂ ਅੱਗੇ ਦੱਸਿਆ ਕਿ ਪਿੰਡ ਖਨੌਰੀ ਖ਼ੁਰਦ ਵਿੱਚ ਜਦਲ ਹੀ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਇਕ ਵਿਸ਼ਾਲ ਰੈੱਲੀ ਕੱਢੀ ਜਾਵੇਗੀ। ਅੱਗੇ ਓਹਨਾਂ ਕਿਹਾ ਅਗਰ ਕੋਈ ਵਿਅਕਤੀ ਕਰਨਾ ਚਾਹੁੰਦਾ ਹੋਵੇ ਅਤੇ ਉਸਦੇ ਘਰ ਦੀ ਆਰਥਿਕ ਵਿਵਸਥਾ ਕਮਜੋਰ ਹੋਵੇ ਤਾਂ ਓਸਨੂ ਪੜਾਈ ਲਈ ਵਿੱਤੀ ਸਹਾਇਤਾ ਕੀਤੀ ਜਾਵੇਗੀ ਅਤੇ ਖੇਡਾਂ ਲਈ ਵੀ ਸਪੋਰਟ ਕੀਤੀ ਜਾਵੇਗੀ। ਇਸ ਉਪ੍ਰੰਤ ਓਹਨਾਂ ਨੇਂ ਸਮੂੰਹ ਪੰਚਾਇਤ ਅਤੇ ਕਲੱਬ ਮੈਂਬਰਾਂ ਅਤੇ
ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨੌਜਵਾਨਾਂ ਦਾ ਅਤੇ ਪਿੰਡ ਵਾਸੀਆਂ ਦਾ ਕਲੱਬ ਵਲੋਂ ਧੰਨਵਾਦ ਕੀਤਾ। ਇਸ ਮੌਕੇ ਮਹਿੰਦਰ ਸਿੰਘ ਮਿੰਦਾ, ਬੀਰਾ ਰਾਮ, ਰਾਕੇਸ਼ ਕੁਮਾਰ ਕੇਸ਼ੂ, ਵਿਕਰਮਜੀਤ ਸਿੰਘ ਵਿੱਕੀ, ਮੋਹਨ ਦੀਪ ਸਿੰਘ ਇੰਸਾਂ, ਓਮੀ ਮੈਂਬਰ, ਸੋਨੂੰ ਸਿੰਘ, ਜਗਜੀਤ ਸਿੰਘ ਗੋਠਵਾਲ਼,ਹਰਮੀਤ , ਗੁਰਮੀਤ, ਵਿਸ਼ਾਲ, ਸਾਹਿਲ, ਮੰਜੂ, ਸੰਜਨਾ, ਕਾਜਲ, ਮੁਕੇਸ਼, ਅਭਿ, ਸੁਮੀਤ, ਅਮਨ, ਸ਼ੀਸ਼ਪਾਲ ਮਲਿਕ ਨੰਬਰਦਾਰ, ਅਜੈ ਮਲਿਕ, ਗੁਰਜੰਟ ਸਿੰਘ ਸੁਖਵੀਰ ਸਿੰਘ ਚੰਨੀ ਸਾਬਕ ਸਰਪੰਚ, ਬਿੱਟੂ ਸਾਬਕਾ ਮੈਬਰ, ਰੋਹਨ ਮਲਿਕ, ਨਹਿਰਾਂ, ਮਨਦੀਪ,ਸੰਦੀਪ, ਗੁਰਜੀਤ, ਕਾਕਾ ਗੁਰਪ੍ਰੀਤ, ਵਤਨਪ੍ਰੀਤ ਸਿੰਘ, ਸਨੀ ਕੁਮਾਰ, ਅੰਕਿਤ ਮਲਿਕ, ਦਿਲਜਾਨ, ਵੈਦ ਪ੍ਰਕਾਸ਼, ਜੱਸੀ, ਕਰਨੈਲ, ਮੁਖਤਿਆਰ ਸਿੰਘ, ਬਲਵੰਤ ਸਿੰਘ ਬਲਦੇਵ ਸਿੰਘ, ਰਾਣੀ ਦੇਵੀਂ, ਜਸਵੀਰ ਕੌਰ, ਸੁਮਨ ਦੇਵੀਂ, ਬੇਬੀ ਰਾਣੀ, ਹਰਬੰਸ ਕੌਰ, ਦੀਪੂ ਮਲਿਕ, ਸ਼ੀਲਾ ਦੇਵੀਂ, ਉਮੀਦ ਮਲਿਕ, ਗਗਨ ਦੀਪ ਮਲਿਕ, ਸਗਨ ਦੀਪ ਮਲਿਕ ਅਤੇ ਮਾਨਵ ਸੇਵਾ ਯੂਥ ਵੈਲਫੇਅਰ ਯੁਵਕ ਸੇਵਾਵਾਂ ਕਲੱਬ ਰਜਿ ਖਨੌਰੀ ਖ਼ੁਰਦ ਦੇ ਪ੍ਰਧਾਨ ਕੋਮਲ ਮਲਿਕ ਸਮੇਤ ਆਦਿ ਵਿਅਕਤੀ ਹਾਜ਼ਿਰ ਸਨ।
0 comments:
एक टिप्पणी भेजें