ਗੁਰਜੋਤ ਸਿੰਘ ਢਿੱਲੋਂ ਭੱਠਲ ਨੇ ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 9 ਅਪ੍ਰੈਲ :- ਸਥਾਨਕ ਨਗਰ ਧਨੌਲਾ ਦੀ ਮਾਰਕਿਟ ਕਮੇਟੀ ਦਫ਼ਤਰ ਵਿਖੇ ਨੌਜਵਾਨਨਵ ਨਿਯੁਕਤ ਚੇਅਰਮੈਨ ਗੁਰਜੋਤ ਸਿੰਘ ਭੱਠਲ ਨੇ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਚ ਅਹੁਦਾ ਸੰਭਾਲਿਆ। ਇਸ ਮੌਕੇ ਵਿਧਾਇਕ ਬਾਘਾ ਪੁਰਾਣਾ ਅਮ੍ਰਿਤਪਾਲ ਸੁਖਾਨੰਦ ਅਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ । ਗੁਰਜੋਤ ਸਿੰਘ ਭੱਠਲ ਦੀ ਤਾਜਪੋਸ਼ੀ ਮੌਕੇ ਰੱਖੇ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਸ. ਮੀਤ ਹੇਅਰ ਨੇ ਨਵ ਨਿਯੁਕਤ ਚੇਅਰਮੈਨ ਗੁਰਜੋਤ ਸਿੰਘ ਭੱਠਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਗੁਰਜੋਤ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਸ਼ਿੱਦਤ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਗੁਰਜੋਤ ਸਿੰਘ ਭੱਠਲ ਵਲੋਂ ਨਿਯੁਕਤੀ ਤੋਂ ਮਗਰੋਂ ਕਰੋੜਾਂ ਦੇ ਕੰਮ ਮੰਡੀ ਬੋਰਡ ਰਾਹੀਂ ਸ਼ੁਰੂ ਕੀਤੇ ਗਏ ਹਨ ਜੋ ਕਿ ਬਹੁਤ ਸ਼ਲਾਘਾਯੋਗ ਹੈ। ਓਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਧਨੌਲਾ ਦੇ ਹਲਕੇ ਲਈ ਕਰੋੜਾਂ ਦੀ ਗਰਾਂਟ ਦਿੱਤੀ ਉਥੇ ਅਨੇਕਾ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਵੀ ਬਿਨਾ ਸਿਫਾਰਸ਼ ਬਿਨਾ ਪੈਸੇ ਪੰਜਾਬ ਸਰਕਾਰ ਵਿੱਚ ਮਿਲੀਆਂ ਹਨ, ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਧਨੌਲਾ ਦੇ ਵਿੱਚ ਕਰੋੜਾਂ ਰੁਪਏ ਸਕੂਲ ਦੀ ਬਿਲਡਿੰਗ ਬਣਾਉਣ ਲਈ ਜਾਰੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੋਏ ਹਨ, ਨਹਿਰੀ ਪਾਣੀ ਨੀ ਲੋਕਾਂ ਦੇ ਖੇਤਾਂ ਤੱਕ ਪਹੁੰਚਾਇਆ ਪਾਈਪ ਲਾਈਨ ਪਾਈ, ਲਿੰਕ ਸੜਕਾਂ ਨੂੰ ਚੌੜਾ ਕੀਤਾ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੋਇਆ, ਮਿਆਦ ਲੰਘ ਚੁੱਕੀ ਟੋਲ ਪਲਾਜੇ ਨੂੰ ਦੰਦ ਕਰਕੇ ਲੋਕਾਂ ਦੀ ਲੁੱਟ ਬੰਦ ਕੀਤੀ, ਓਹਨਾ ਕਿਹਾ ਕਿ ਫੇਸਬੁੱਕ ਤੇ ਕੂਮੈਂਟ ਕਰਨੇ ਸੌਖੇ ਹਨ,ਪਰ ਅਸਲੀਅਤ ਦਿਖਾਉਣੀ ਔਖੀ ਲਗਦੀ ਹੈ, ਵਿਰੋਧੀ ਪਾਰਟੀਆਂ ਨਾਲੋਂ ਅਸੀਂ ਕੀ ਕੀਤਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ,
ਇਸ ਮੌਕੇ ਗੁਰਜੋਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਫ਼ਸਲੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਲੋਕ ਸਭਾ ਮੈਂਬਰ ਸ. ਮੀਤ ਹੇਅਰ ਨੇ ਅਗਵਾਈ ਹੇਠ ਕਰੋੜਾਂ ਦੇ ਵਿਕਾਸ ਕਾਰਜ ਕਰਾਏ ਜਾ ਰਹੇ ਹਨ ਅਤੇ ਮਾਰਕੀਟ ਕਮੇਟੀ ਰਾਹੀਂ ਮੁੱਖ ਮੰਡੀ ਵਿੱਚ ਵੱਖ ਵੱਖ ਕੰਮਾਂ ਲਈ ਫੰਡਾਂ ਦੇ ਗੱਫ਼ੇ ਸਰਕਾਰ ਵਲੋਂ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਦੀ ਸੁਚੱਜੀ ਵਰਤੋਂ ਕਰਕੇ ਮਿਆਰੀ ਕਾਰਜ ਕਰਵਾਏ ਜਾਣਗੇ ਅਤੇ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਮਹਿੰਦਰ ਸਿੰਘ ਸਿੱਧੂ, ਤਰਸੇਮ ਸਿੰਘ ਕਹਨੇਕੇ, ਆੜ੍ਹਤੀਆਂ ਐਸੋ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ, ਰਮਨ ਕੁਮਾਰ ਰਿਪੀਂ, ਹਰਦੀਪ ਸਿੰਘ ਸੋਢੀ, ਵਿੱਕੀ ਪਿਵਾਲ, ਬਲਵੀਰ ਸ਼ਰਮਾ, ਜਗਤਾਰ ਜਖਮੀ, ਸੁਰਜੀਤ ਸਿੰਘ, ਨਵ ਨਿਯੁਕਤ ਚੇਅਰਮੈਨ ਗੁਰਜੋਤ ਸਿੰਘ ਢਿੱਲੋਂ ਦਾ ਹੋਇਆ ਤਾਜਪੋਸੀ ਸਮਾਗਮ ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਬਾਘਾ ਪੁਰਾਣਾ ਅੰਮ੍ਰਿਤ ਪਾਲ ਸੁਖਾਨਾੰਦ, ਹਲਕਾ ਇੰਚਾਰਜ ਬਰਨਾਲਾ ਹਰਿੰਦਰ ਧਾਲੀਵਾਲ, ਰੁਪਿੰਦਰ ਸਿੰਘ ਸੀਤਲ, ਚੇਅਰਮੈਨ ਮਾਰਕੀਟ ਕਮੇਟੀ ਤਪਾ ਤਰਸੇਮ ਸਿੰਘ ਕਾਹਨੇਕੇ, ਸਾਬਕਾ ਚੇਅਰਮੈਨ ਮਹਿੰਦਰ ਸਿੰਘ ਸਿੱਧੂ , ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ , ਜ਼ਿਲ੍ਹਾ ਸੈਲਰ ਅਸੋਸੀਏਸ਼ਨ ਦੇ ਪ੍ਰਿੰਸਪਾਲ ਗਰਗ, ਸ਼ੈਲਰ ਐਸੋਸ਼ੀਏਸ਼ਨ ਧਨੋਲਾ ਦੇ ਪ੍ਰਧਾਨ ਮੋਹਿਤ ਸਿੰਗਲਾ ,ਰਮਣ ਕੁਮਾਰ ਰਿੰਪੀ, ਵਿਸ਼ਾਲ ਬਾਂਸਲ ਦੀਪਕ ਬਾਂਸਲ, ਗੁਰਵਿੰਦਰ ਕਾਕੂ,,ਬਲਵਿੰਦਰ ਕੁਮਾਰ ਬਿੰਦਰੀ, ਸਰਪੰਚ ਭੂਰੇ ਗੁਰਦੀਪ ਸਿੰਘ ਚੰਬਾ, ਬਲਵੀਰ ਸ਼ਰਮਾ ਭੱਠਲਾਂ, ਸੁਰਜੀਤ ਸਿੰਘ ਭੱਠਲਾਂ ਆਦੀ ਤੋਂ ਇਲਾਵਾ ਇਲਾਕੇ ਦੇ ਪੰਥ ਸਰਪੰਚ ਮੌਜੂਦ ਸਨ ।
0 comments:
एक टिप्पणी भेजें