ਪਹਿਲਗਾਮ ਚ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਫੜ ਕੇ ਉਸੇ ਥਾਂ ਤੇ ਲਿਆ ਕੇ ਗੋਲੀਆਂ ਮਾਰੀਆ ਜਾਣ
ਸ਼ਹੀਦ ਹੋਣ ਵਾਲੇ ਸਭੀ ਸਾਰੇ ਸਾਥੀਆਂ ਦੀ ਯਾਦ ਵਿੱਚ 25 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ ਕੱਢਿਆ ਜਾਵੇਗਾ ਕੈਂਡਲ ਮਾਰਚ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 24 ਅਪ੍ਰੈਲ :--ਪਹਿਲਗਾਮ ਵਿੱਚ ਗੋਲੀਆਂ ਮਾਰ ਕੇ 26 ਬੰਦਿਆਂ ਨੂੰ ਸ਼ਹੀਦ ਕਰਨ ਵਾਲੇ ਅੱਤਵਾਦੀਆਂ ਨੂੰ ਫੜ ਕੇ ਉਸੇ ਥਾਂ ਤੇ ਲਿਆ ਕੇ ਗੋਲੀਆਂ ਮਾਰੀਆਂ ਜਾਣ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਖੌਫਨਾਕ ਹਮਲੇ ਕਾਰਨ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਜਿੱਥੇ ਭਾਰਤ ਦੇ ਸਮੁੱਚੇ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਹਮਲੇ ਨੂੰ ਅਤਿ ਨਿੰਦਣਯੋਗ ਕਾਰਾ ਕਿਹਾ ਜਾ ਰਿਹਾ ਹੈ, ਉੱਥੇ ਹੀ ਕਸਬਾ ਧਨੌਲਾ ਦੇ ਹਿੰਦੂ ਭਾਈਚਾਰੇ ਤੇ ਸਮਾਜ ਸੇਵੀਆਂ ਵੱਲੋਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਕਰਦਿਆਂ ਇਸ ਹਮਲੇ ਅਣਮਨੁੱਖੀ ਅਤੇ ਕਾਇਰਤਾ ਕਰਾਰ ਦਿੱਤਾ ਗਿਆ।ਪ੍ਰੈਸ ਨਾਲ ਗੱਲ ਕਰਦਿਆਂ ਜ਼ਿਲਾ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸਪਲ ਗਰਗ, ਧਨੌਲਾ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਸਿੰਗਲਾ ਕਾਲਾ, ਪ੍ਰਧਾਨ ਭੂਸ਼ਨ ਕੁਮਾਰ ਗਰਗ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ, ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਬਾਂਸਲ ਰਾਜੂ, ਸੈਲਰ ਐਸੋਸੀਏਸ਼ਨ ਦੇ ਚੇਅਰਮੈਨ ਨੰਦ ਲਾਲ ਬਾਂਸਲ, ਆੜਤੀ ਐਸੋਸੀਏਸ਼ਨ ਦੇ ਰਮਨ ਕੁਮਾਰ ਰਿੰਪੀ, ਆੜਤੀ ਦੀਪਕ ਬਾਂਸਲ ਦੀਪੂ, ਬੀਜੇਪੀ ਦੇ ਜ਼ਿਲ੍ਹਾ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਚੰਦਰ ਬਾਂਸਲ ,ਅਗਰਵਾਲ ਸਭਾ ਦੇ ਵਾਈਸ ਪ੍ਰਧਾਨ ਰਾਕੇਸ਼ ਮਿੱਤਲ ਨੇ ਕਿਹਾ ਕਿ ਇਹ ਘਟਨਾ ਲੋਕਤੰਤਰ ਦੇ ਨਾਂ ਤੇ ਧੱਬਾ ਹੈ।
ਉਹਨਾਂ ਕਿਹਾ ਕਿ ਅੱਤਵਾਦੀਆਂ ਵੱਲੋਂ ਘੁੰਮ ਰਹੇ ਸੈਲਾਨੀਆਂ ਨੂੰ ਜਾਤ ਪੁੱਛ ਕੇ ਗੋਲੀਆਂ ਮਾਰਨਾ ਭਾਰਤ ਦੀ ਏਕਤਾ ਤੇ ਅਖੰਡਤਾ ਤੇ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ,ਸਮਾਂ ਕਿੰਨਾ ਵੀ ਮਾੜਾ ਰਿਹਾ ਹੋਵੇ, ਪਰ ਪਹਿਲਾਂ ਕਦੇ ਨਹੀਂ ਹੋਇਆ ਕਿ ਸੈਲਾਨੀ ਕਿਸੇ ਘਟਨਾ ਦਾ ਸ਼ਿਕਾਰ ਹੋਏ ਹੋਣ। ਕੀ ਇਹ ਘਟਨਾ ਕਸ਼ਮੀਰ ਚ ਸੈਲਾਨੀ ਰੋਕਣ ਤੇ ਦਹਿਸ਼ਤ ਦਾ ਮਾਹੌਲ ਬਣਾਉਣ ਦਾ ਹਿੱਸਾ ਹੈ।
ਉਨਾਂ ਕਿਹਾ ਕਿ ਕੁਝ ਦੇਸ਼ ਦੀ ਏਕਤਾ ਦੇ ਵਿਰੋਧੀ ਅਨਸਰਾਂ ਵੱਲੋਂ ਧਰਮ ਅਤੇ ਜਾਤੀ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਦੀ ਭਾਲ ਕਰਕੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਜ਼ਿਕਰਯੋਗ ਹੈ ਕਿ ਇਸ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ 28 ਦੇ ਕਰੀਬ ਹੋ ਗਈ ਹੈ, ਜਿਨਾਂ ਵਿੱਚ ਮਹਾਰਾਸ਼ਟਰ ਦੇ 6 ਅਤੇ ਗੁਜਰਾਤ ਦੇ 2 ਤੇ ਕਰਨਾਟਕ, ਤਮਿਲਨਾਡੂ,ਬਿਹਾਰ ਅਤੇ ਯੂਪੀ ਸਣੇ ਕਈ ਹੋਰ ਸੂਬਿਆਂ ਨਾਲ ਸਬੰਧਤ ਲੋਕਾਂ ਦੀ ਸ਼ਨਾਖ਼ਤ ਹੋਈ ਹੈ। ਇਨ੍ਹਾਂ ਵਿੱਚ ਹਰਿਆਣਾ ਦੇ ਕਰਨਾਲ ਦਾ ਇੱਕ ਲੈਫਟੀਨੈਂਟ ਕਰਨਲ ਵੀ ਸ਼ਾਮਲ ਹੈ। ਇਹਨਾਂ ਦੱਸਿਆ ਕਿ ਸ਼ਹੀਦ ਹੋਣ ਵਾਲੇ ਸਾਰੇ ਸਾਥੀਆਂ ਦੀ ਯਾਦ ਵਿੱਚ 25 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਧਨੌਲਾ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ
0 comments:
एक टिप्पणी भेजें