ਖੇਲੋ ਇੰਡੀਆ ਮਾਸਟਰ ਨੈਸ਼ਨਲ ਗੇਮਸ ਦਿੱਲੀ ਚੌ ਧਨੌਲਾ ਦੇ ਛੱਜੂ ਰਾਮ ਨੇ ਜਿੱਤੇ ਤਿੰਨ ਗੋਲਡ ਮੈਡਲ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ /15 ਅਪ੍ਰੈਲ :--ਚੌਥੀਆਂ ਖੇਲੋ ਇੰਡੀਆ ਮਾਸਟਰ ਨੈਸ਼ਨਲ ਗੇਮਸ 2025 ਜੋ ਕਿ 11 ਅਪ੍ਰੈਲ ਤੋਂ ਲੈ ਕੇ 13 ਅਪ੍ਰੈਲ ਤੱਕ ਦਿੱਲੀ ਵਿੱਚ ਹੋਈਆਂ। ਇਹਨਾਂ ਖੇਲਾਂ ਵਿੱਚ ਦੌਰਾਨ ਧਨੌਲਾ ਦੇ 87 ਸਾਲਾ ਛੱਜੂ ਰਾਮ ਨੇ ਤਿੰਨ ਗੋਲਡ ਮੈਡਲ ਜਿੱਤ ਕੇ ਪੂਰੇ ਭਾਰਤ ਵਿੱਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਧਨੋਲੇ ਦਾ ਨਾਮ ਉੱਚਾ ਕੀਤਾ। ਸੱਜੂ ਰਾਮ ਨੇ ਦੱਸਿਆ ਕਿ ਇਹ ਤਿੰਨ ਗੋਲਡ ਮੈਡਲ ਉਹਨਾਂ ਨੂੰ 100 ਮੀਟਰ ਰੇਸ, ਲੌਂਗ ਜੰਪ ਅਤੇ ਟ੍ਰਿਪਲ ਜੰਪ ਗੇਮਾ ਦੌਰਾਨ ਪਹਿਲੇ ਨੰਬਰ ਤੇ ਹਾਸਿਲ ਹੋਏ ਹਨ। ਛੱਜੂ ਰਾਮ ਨੂੰ ਇਹ ਇਨਾਮ ਪ੍ਰਧਾਨ ਰਾਮ ਸਿੰਘ ਰਠੌਰ, ਖਜਾਨਚੀ ਸੁਰੇਸ਼ ਸ਼ਰਮਾ ਅਤੇ ਜਨਰਲ ਸੈਕਟਰੀ ਸਲੈਂਦਰ ਸਿੰਘ ਦੁਆਰਾ ਦਿੱਤੇ ਗਏ। ਧਨੌਲਾ ਦਾ ਨਾਮ ਉੱਚਾ ਕਰਨ ਤੇ ਧਨੌਲਾ ਦੇ ਸਮਾਜ ਸੇਵੀ ਡਾਕਟਰ ਰੂਪ ਚੰਦ ਬਾਂਸਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਸੀਤਾ, ਸਮਾਜ ਸੇਵੀ ਬਾਊ ਡਾਕਟਰ ਭੂਸ਼ਨ ਕੁਮਾਰ ਗਰਗ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਰਮਨ ਕੁਮਾਰ ਵਰਮਾ ਅਗਰਵਾਲ ਸਭਾ ਦੇ ਪ੍ਰਧਾਨ ਅਰੁਨ ਕੁਮਾਰ ਰਾਜੂ, ਵਾਈਸ ਪ੍ਰਧਾਨ ਰਾਕੇਸ਼ ਕੁਮਾਰ ਮਿੱਤਲ , ਜ਼ਿਲਾ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸਪਾਲ ਗਰਗ,ਧਨੋਲਾ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਸਿੰਗਲਾ ਕਾਲਾ, ਦੀਪਕ ਬਾਂਸਲ,ਰੋਹਿਤ ਬਾਂਸਲ ਨੀਟੂ, ਰਾਮ ਕੁਮਾਰ ਰਾਮੂ ਗੁਰਵਿੰਦਰ ਬਾਂਸਲ ਕਾਕੂ,ਅਮਨ ਗੋਇਲ , ਮੱਖਣ ਮਿੱਤਲ ਬੱਬੂ ਮਿੱਤਲ , ਬਰਜਿੰਦਰ ਸਿੰਘ ਮਿੰਟੂ ਵਾਲੀਆ, ਆੜਤੀ ਐਸੋਸੀਏਸ਼ਨ ਧਨੌਲਾ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ ਆਦਿ ਨੇ ਛੱਜੂ ਰਾਮ ਨੂੰ ਵਧਾਈਆਂ ਦਿੱਤੀਆਂ।
0 comments:
एक टिप्पणी भेजें