ਸਿਹਤ ਮੰਦ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਿਸ਼ੇਸ਼ ਯੋਗਦਾਨ ਦੇ ਰਹੀ ਹੈ ਸੀਐਮ ਦੀ ਯੋਗ ਸਾਲਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 19 ਅਪ੍ਰੈਲ :-- ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਸੀਐਮ ਦੀ ਯੋਗਸਾਲਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦੇ ਰਹੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸੀਐਮ ਦੀ ਯੋਗ ਸਾਲਾ ਪ੍ਰੋਜੈਕਟ ਨੂੰ ਪਿਛਲੇ ਕਾਫ਼ੀ ਸਮੇਂ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਤਹਿਤ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੀਐਮ ਦੀ ਯੋਗਸ਼ਾਲਾ ਵੱਖ-ਵੱਖ ਥਾਵਾਂ ਉੱਪਰ ਮੁਫਤ ਯੋਗਾ ਕਲਾਸਸਾਂ ਚਲਾਈਆਂ ਜਾ ਰਹੀਆਂ ਹਨ। ਜ਼ਿਲਾ ਬਰਨਾਲਾ ਸੁਪਰਵਾਈਜ਼ਰ ਰਛਪਿੰਦਰ ਕੌਰ ਤੇ ਧਨੌਲਾ ਦੇ ਯੋਗਾ ਟਰੇਨਰ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਧਨੌਲਾ ਵਿੱਚ ਵੀ ਪੱਕਾ ਬਾਗ, ਸ਼ਿਵ ਮੰਦਿਰ ਵਾਲੀ ਗਲੀ, ਨਾਨਕਪੁਰਾ ਮਹੱਲਾ, ਨਵੀਂ ਬਸਤੀ, ਝਾਜੜੀਆਂ ਪੱਤੀ, ਜੈਦਾ ਪੱਤੀ, ਕੁੜੀਆਂ ਵਾਲਾ ਸਕੂਲ ਵਿੱਚ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਹਨ। ਰਮਨਪ੍ਰੀਤ ਕੌਰ ਨੇ ਦੱਸਿਆ ਕਿ ਯੋਗਾ ਕਰਨ ਨਾਲ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦੂਰ ਹੋ ਰਹੀਆਂ ਹਨ ਜਿਨਾਂ ਦੇ ਨਾਲ ਯੋਗਾ ਕਰਨ ਵਾਲੀਆਂ ਸਰੀਰਕ ਤੇ ਮਾਨਸਿਕ ਪੱਧਰ ਤਾਂ ਉੱਪਰ ਉੱਠਦਾ ਹੀ ਹੈ ਉਸਦੇ ਨਾਲ ਉਹਨਾਂ ਦੀ ਆਰਥਿਕ ਪੱਧਰ ਵਿੱਚ ਵੀ ਸੁਧਾਰ ਆ ਰਿਹਾ ਹੈ। ਕਿਉਂਕਿ ਇਹ ਲੋਕ ਆਪਣੇ ਸਰੀਰ ਦੀ ਸੰਭਾਲ ਲਈ ਕਈ ਤਰ੍ਹਾਂ ਦੇ ਹੋਰ ਇਲਾਜ ਦਾ ਸਹਾਰਾ ਲੈ ਰਹੇ ਸਨ ਜੋ ਕਿ ਬਹੁਤ ਮਹਿੰਗੇ ਸਨ। ਇਨਾ ਕਿਹਾ ਕਿ ਜੇਕਰ ਕਿਸੇ ਨੇ ਸੀਐਮ ਦੀ ਯੋਗ ਸਾਲਾ ਵਿੱਚ ਜੁੜਨਾ ਹੈ ਤਾਂ ਉਹ 7669400500 ਨੰਬਰ ਤੇ ਮਿਸ ਕਾਲ ਕਰਕੇ ਯੋਗਸ਼ਾਲਾ ਵਿੱਚ ਯੋਗ ਕਰਕੇ ਲਾਭ ਉਠਾ ਸਕਦੇ ਹਨ । ਯੋਗਾ ਟੀਚਰ ਤੁਹਾਡੇ ਕੋਲ ਸਰਕਾਰ ਵੱਲੋਂ ਭੇਜਿਆ ਜਾਵੇਗਾ।
0 comments:
एक टिप्पणी भेजें