ਪਿੰਡ ਕਾਲੇਕੇ ਅਤੇ ਪੰਧੇਰ ਵਿੱਚ ਵਿਸ਼ਵ ਮਲੇਰੀਆ ਦਿਵਸ ਸੰਬੰਧੀ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,24 ਅਪ੍ਰੈਲ :-- ਸਿਹਤ ਮੰਤਰੀ ਡਾ ਬਲਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ, ਐਮ, ਓ, ਸਤਵੰਤ ਸਿੰਘ ਔਜਲਾ ਦੀ ਅਗਵਾਈ ਹੇਠ ਪਿੰਡ ਕਾਲੇਕੇ ਆਦਰਸ ਸਕੂਲ ਅਤੇ ਪਿੰਡ ਪੰਧੇਰ ਵਿਖੇ ਸਕੂਲੀ ਬੱਚਿਆਂ ਨੂੰ ਮਲੇਰੀਆ ਦਿਵਸ ਸਬੰਧੀ ਜਾਗਰੂਕ ਕੀਤਾ ਗਿਆ ਇਹ ਜਾਣਕਾਰੀ ਦਿੰਦੇ ਲਖਵਿੰਦਰ ਸਿੰਘ ਲਾਡੀ,ਨੇ ਬੱਚਿਆਂ ਨੂੰ ਦੱਸਿਆ ਕਿ ਮਲੇਰੀਆ ਇੱਕ ਘਾਤਕ ਬਿਮਾਰੀ ਹੈ ਅਜੇ ਵੀ ਲੋਕ ਮੱਛਰਾਂ ਤੋਂ ਫ਼ੈਲਣ ਵਾਲੀਆਂ ਬਿਮਾਰੀਆਂ ਤੋਂ ਆਜਨਾਣ ਹਨ। ਅਤੇ ਮੱਛਰ ਦੇ ਕੱਟਣ ਨੂੰ ਹਲਕੇ ਵਿੱਚ ਲੈਂਦੇ ਹਨ। ਇਸ ਬਿਮਾਰੀ ਤੋਂ ਲੱਗ ਭੱਗ ਹਰ ਸਾਲ ਪੂਰੇ ਵਿਸ਼ਵ ਵਿੱਚ 20 ਲੱਖ ਦੇ ਕਰੀਬ ਮੌਤਾਂ ਹੂੰਦੀਆਂ ਹਨ । ਗਰਮੀਆਂ ਦੇ ਮੌਸਮ ਸ਼ੁਰੂ ਹੁੰਦਿਆਂ ਹੀ ਮੱਛਰਾਂ ਦੀ ਭਰਮਾਰ ਵਧਣ ਨਾਲ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ।ਜੋ ਕਿ ਚਿੰਤਾ ਦਾ ਵਿਸ਼ਾ ਹੈ ਮਲੇਰੀਆ ਐਨੋਫਲੀਜ ਮਾਦਾ ਮੱਛਰ ਦੇ ਕੱਟਣ ਨਾਲ ਫੈਲ ਦਾ ਹੈ। ਇਹ ਮੱਛਰ ਸਾਫ ਖੜ੍ਹੇ ਪਾਣੀ ਵਿੱਚ ਪੈਦਾ ਹੂੰਦਾ ਹੈ । ਮਲੇਰੀਆ ਦੇ ਲੱਛਣ ਤੇਜ ਬੁਖਾਰ, ਠੰਡ ਅਤੇ ਕਾਂਬੇ ਨਾਲ ਬੁਖਾਰ ਹੋਣਾ ਅਤੇ ਬੁਖਾਰ ਉਤਰਨ ਤੋਂ ਬਾਅਦ ਸਿਰ ਦਰਦ ਅਤੇ ਸਰੀਰ ਨੂੰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆ ਉਪਰਾਲਾ ਕਿਸੇ ਵੀ ਥਾਂ ਤੇ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ ਆਪਣੇ ਘਰਾਂ ਵਿੱਚ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖਿਆ ਜਾਵੇ। ਘਰਾਂ ਦੀਆਂ ਛੱਤਾਂ ਉਪਰ ਪਿਆ ਕਵਾੜ ਨੂੰ ਨਸ਼ਟ ਕੀਤਾ ਜਾਵੇ। ਗੁਰਪਾਲ ਸਿੰਘ, ਪ੍ਰੇਮ ਸਿੰਘ ਮ,ਪ, ਵਰਕਰਾਂ ਨੇ ਇਸ ਦੇ ਬਚਾਅ ਲਈ ਦੱਸਿਆ ਕਿ ਰਾਤ ਨੂੰ ਸੌਣ ਵੇਲੇ ਮੱਛਰਦਾਨੀਆਂ ਜਾਂ ਪਤਲੀਆਂ ਚਾਦਰਾਂ ਨਾਲ ਸਰੀਰ ਨੂੰ ਪੂਰੇ ਕੱਪੜਿਆਂ ਨਾਲ ਢਕੇ ਕੇ ਰੱਖਿਆ ਜਾਵੇ ਇਸ ਤੋਂ ਇਲਾਵਾ ਮੱਛਰ ਮਾਰੂ ਕਰੀਮਾਂ ਦਾ ਪ੍ਰਯੋਗ ਵੀ ਕੀਤਾ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਹੂੰਦਾ ਹੈ ਤਾਂ ਤੂਰੰਤ ਨੇੜੇ ਦੀ ਸਿਹਤ ਸੰਸਥਾ ਵਿੱਚ ਖੂਨ ਦੀ ਜਾਂਚ ਕਰਵਾਈ ਜਾਵੇ। ਮਲੇਰੀਆ ਦਾ ਟੈਸਟ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਟੋਲ ਫਰੀ ਨੰਬਰ 104 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਅਨੀਤਾ ਸ਼ਰਮਾ, ਨਵਦੀਪ ਕੌਰ ਸਟਾਫ ਨਰਸ਼, ਜਗਤਾਰ ਸਿੰਘ, ਜੰਗੀਰ ਸਿੰਘ, ਆਸ਼ਾ ਵਰਕਰ ਕੁਲਦੀਪ ਕੌਰ, ਕਿਰਨਪਾਲ ਕੌਰ,ਅਤੇ ਮ,ਪ,ਵ, ਗੂੱਡੀ ਕੌਰ, ਸਰਵਜੀਤ ਕੌਰ, ਹਾਜ਼ਰ ਸਨ।
0 comments:
एक टिप्पणी भेजें