ਭਾਜਪਾ ਲੀਡਰ ਮਨੋਰੰਜਨ ਕਾਲੀਆ ਘਰ ’ਤੇ ਗਰਨੇਡ ਹਮਲੇ ਦੇ ਰੋਸ ਵਜੋਂ ਬਟਾਲਾ ਵਿਚ ਭਾਜਪਾ ਨੇ ਹੀਰਾ ਵਾਲੀਆ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਭਗਵੰਤ ਮਾਨ ਸਰਕਾਰ ਦੇ ਰਾਜ ਵਿਚ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਲਗਾਤਾਰ ਵੱਧ ਰਹੇ : ਹੀਰਾ ਵਾਲੀਆ
ਬਟਾਲਾ, 8 ਅਪ੍ਰੈਲ ( ਰਮੇਸ਼ ਭਾਟੀਆ ) - ਬੀਤੀ ਦੇਰ ਰਾਤ ਭਾਜਪਾ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਗਰਨੇਡ ਹਮਲਾ ਹੋਇਆ ਜਿਸਦੇ ਰੋਸ ਵਜੋਂ ਅੱਜ ਬਟਾਲਾ ਵਿਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਭਾਜਪਾ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਗੱਲਬਾਤ ਕਰਦਿਆਂ ਹੀਰਾ ਵਾਲੀਆ ਨੇ ਕਿਹਾ ਕਿ ਪੰਜਾਬ ਅੰਦਰ ਲਗਾਤਾਰ ਧਮਾਕੇ ਹੋਣਾ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ‘ਆਪ’ ਨੇਤਾਵਾਂ ਨੂੰ ਹੀ ਸੁਰੱਖਿਆ ਦੇ ਰਹੀ ਹੈ ਤੇ ਸੂਬੇ ਦਾ ਕਾਨੂੰਨ ਵਿਵਸਥਾ ਦਾ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਕਿਸੇ ਸ਼ਾਤਰ ਦਿਮਾਗ ਦੀ ਚਾਲ ਹੈ ਤੇ ਪੁਲਿਸ ਇਸ ਨੂੰ ਮਹਿਜ਼ ਮਾਮੂਲੀ ਧਮਾਕਾ ਹੀ ਦੱਸ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਇਹ ਸਰਕਾਰ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੰਗਾਲ ਵਾਲਾ ਹਾਲ ਹੋ ਰਿਹਾ ਹੈ ਤੇ ਇੰਟੈਲੀਜੈਂਸ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਲਈ ਮੁੱਖ ਮੰਤਰੀ ਤੇ ਡੀ.ਜੀ.ਪੀ. ਪੰਜਾਬ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਸਿਰਫ਼ ਜਾਨ ਦੇ ਨੁਕਸਾਨ ਦੀ ਉਡੀਕ ਕਰ ਰਹੀ ਹੈ। ਸਭ ਤੋਂ ਪਹਿਲਾਂ, ਮੋਹਾਲੀ ਹੈੱਡਕੁਆਰਟਰ ਵਾਲੇ ਘਰ ’ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਇਹ ਸਿਲਸਿਲਾ ਨਹੀਂ ਰੁਕਿਆ। ਉਹਨਾਂ ਕਿਹਾ ਲਗਾਤਾਰ ਪੰਜਾਬ ਅੰਦਰ ਇਹ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਨੂੰ ਰੋਕਣ ਵਿਚ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਸਫਲ ਨਜ਼ਰ ਆ ਰਹੀ ਹੈ। ਹੀਰਾ ਵਾਲੀਆ ਨੇ ਕਿਹਾ ਕਿ ਜੇਕਰ ਸੂਬੇ ਅੰਦਰ ਰਾਜਨੀਤਿਕ ਲੀਡਰ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ , ਰੌਸ਼ਨ ਲਾਲ, ਸ਼ਕਤੀ ਸ਼ਰਮਾ, ਭਾਰਤ ਭੂਸ਼ਣ ਲੂਥਰਾ, ਸੀਨੀਅਰ ਲੀਡਰ ਭੂਸ਼ਣ ਬਜਾਜ, ਸਿਟੀ ਮੰਡਲ ਪ੍ਰਦਾਨ ਪੰਕਜ ਸ਼ਰਮਾ, ਸਿਟੀ ਮੰਡਲ ਜਨਰਲ ਸੈਕਟਰੀ ਸ਼ਕਤੀ ਸ਼ਰਮਾ, ਸੰਦੀਪ ਅਜ਼ਾਦ, ਰੋਹਿਤ ਸੈਲੀ, ਅਮਨਜੋਤ ਸਿੰਘ, ਵਿਕੀ ਕੁਸ਼ਲ, ਅਮਿਤ ਚੀਮਾ, ਪਲਵਿੰਦਰ ਸਿੰਘ ਚੀਮਾ, ਸਵਿੰਦਰ ਸਿੰਘ, ਤਿਲਕ ਰਾਜ, ਵੇਦ ਪ੍ਰਕਾਸ਼ ਸੁਵਿੰਦਰ ਸਿੰਘ ਖਹਿਰਾ ਦਿ ਹਾਜ਼ਰ ਸਨ
0 comments:
एक टिप्पणी भेजें