ਭਾਜਪਾ ਲੀਡਰ ਮਨੋਰੰਜਨ ਕਾਲੀਆ ਦੇ ਘਰ ਤੇ ਹਮਲੇ ਵਿਰੁੱਧ ਪਾਤੜਾਂ ਸਹਿਰ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ਼ ਪ੍ਰਗਟ ਕੀਤਾ ਤੇ ਜੰਮ ਕੇ ਨਾਹਰੇ ਬਾਜੀ ਕੀਤੀ
ਕਮਲੇਸ਼ ਗੋਇਲ ਖਨੌਰੀ
ਅੱਜ ਭਗਤ ਸਿੰਘ ਚੌਂਕ ਪਾਤੜਾਂ ਵਿਖੇ ਭਾਰਤੀ ਜਨਤਾ ਪਾਰਟੀ ਹਲਕਾ ਸ਼ੁਤਰਾਣਾ ਦੀ ਸਮੂਹ ਭਾਜਪਾ ਲੀਡਰਸ਼ਿਪ ਵੱਲੋਂ ਬੀਤੀ ਰਾਤ ਭਾਜਪਾ ਦੇ ਲੀਡਰ ਮਨੋਰੰਜਨ ਕਾਲੀਆ ਜੀ ਦੇ ਘਰ ਤੇ ਹੋਏ ਗ੍ਰਨੇਡ ਹਮਲੇ ਦੇ ਵਿਰੋਧ ਵਿੱਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਤੇ ਵਰਕਰਾਂ ਵੱਲੋਂ ਪੰਜਾਬ ਦੀ ਆਪ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਪਣਾਏ ਜਾ ਰਹੇ ਨਰਮ ਰੱਵਈਏ ਦੀ ਸਖ਼ਤ ਆਲੋਚਨਾ ਕੀਤੀ। ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਪ੍ਰਤੀ ਆਮ ਲੋਕਾਂ ਦਾ ਇਹ ਸਰਕਾਰ ਪ੍ਰਤੀ ਗੁੱਸਾ ਹੈ ਸਰਕਾਰ ਨੂੰ ਇਸਦਾ ਜਵਾਬ ਦੇਣਾ ਹੀ ਪਵੇਗਾ। ਇਸ ਮੌਕੇ ਰਮੇਸ਼ ਕੁਮਾਰ ਕੁਕੂ ਮੈਂਬਰ ਪੰਜਾਬ ਕਾਰਜਕਾਰੀ ਕਮੇਟੀ ਭਾਜਪਾ, ਮੰਡਲ ਪ੍ਰਧਾਨ ਲਾਲ ਚੰਦ ਲਾਲੀ, ਮੰਡਲ ਪ੍ਰਧਾਨ ਰਮੇਸ਼ ਬੱਤਰਾ, ਬਗੀਚਾ ਸਿੰਘ ਦੁਤਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਪ੍ਰਸ਼ੋਤਮ ਸਿੰਗਲਾ ਸਟੇਟ ਵਾਇਸ ਪ੍ਰਧਾਨ ਟਰਾਂਸਪੋਰਟ ਸੈਲ, ਸਤੀਸ਼ ਗਰਗ ਜ਼ਿਲ੍ਹਾ ਵਾਇਸ ਪ੍ਰਧਾਨ,ਸੂਬਾ ਸਿੰਘ ਸਾਬਕਾ ਸਰਪੰਚ,ਬਲਜੀਤ ਸਿੰਘ ਬੱਲੀ ਸਾਬਕਾ ਸਰਪੰਚ, ਕਰਨ ਪ੍ਰਧਾਨ ਪਾਤੜਾਂ, ਸਰਦੂਲ ਸਿੰਘ ਸੰਧੂ ਜ਼ਿਲ੍ਹਾ ਵਾਇਸ ਪ੍ਰਧਾਨ ਕਿਸਾਨ ਮੋਰਚਾ, ਗਿਆਨ ਸਿੰਘ ਧਾਲੀਵਾਲ ਜ਼ਿਲ੍ਹਾ ਵਾਇਸ ਪ੍ਰਧਾਨ ਕਿਸਾਨ ਮੋਰਚਾ, ਵਿੱਕੀ ਕੁਮਾਰ,ਪ੍ਰੇਮ ਚੰਦ ਕਾਂਸਲ, ਸੁਭਾਸ਼ ਗੋਇਲ ਮੰਡਲ ਜਨਰਲ ਸਕੱਤਰ, ਮੱਖਣ ਗਰਗ,ਸਚਿਨ ਅਜ਼ਾਦ ਗੋਇਲ, ਜਗਦੀਸ਼ ਚੰਦ ਪੰਛੀ, ਜਸਵਿੰਦਰ ਸਿੰਘ ਸੇਖੋਂ ਦਿਉਗੜ,ਡਾ: ਸਤਨਾਮ ਸਿੰਘ,ਸੁਭਾਸ਼ ਹਮਝੇੜੀ, ਗਿਆਨ ਚੰਦ ਬਾਂਸਲ,ਗੁਰਵਿੰਦਰ ਸਿੰਘ ਘੱਗਾ, ਮਿੱਠੂ ਰਾਮ ਸਾਬਕਾ ਐਮ ਸੀ, ਜੋਗਿੰਦਰ ਸਿੰਘ ਸੰਧੂ, ਰੋਸ਼ਨ ਲਾਲ ਘੱਗਾ, ਬਲਵਿੰਦਰ ਸਿੰਘ ਮੰਤਰੀ,ਸੱਤਿਆਵਾਨ ਸਾਬਕਾ ਐਮ ਸੀ,ਡਾ: ਸਤਨਾਮ ਸਿੰਘ,ਵਿਜੈ ਕੁਮਾਰ ਮਿੱਠਾ,ਸਾਰਥਕ ਘੱਗਾ, ਕਿਰਨਜੀਤ ਕੌਰ, ਰਾਣੀ ਪ੍ਰਧਾਨ ਪਾਤੜਾਂ,ਮਮਤਾ ਬੇਗਮ, ਅਤੇ ਹੋਰ ਕਈ ਭਾਜਪਾ ਮੈਂਬਰ ਮੌਜੂਦ ਸਨ।
ਵੱਲੋਂ - ਨਰਾਇਣ ਸਿੰਘ ਨਰਸੋਤ (ਢਾਬੀ ਗੁਜਰਾਂ) ਹਲਕਾ ਇੰਚਾਰਜ ਸ਼ੁਤਰਾਣਾ ਭਾਜਪਾ।
0 comments:
एक टिप्पणी भेजें