Contact for Advertising

Contact for Advertising

Latest News

रविवार, 13 अप्रैल 2025

ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਜ਼ਿਲ੍ਹਾ ਬਰਨਾਲਾ ਦੀ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਦਾ ਐਲਾਨ

 ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਜ਼ਿਲ੍ਹਾ ਬਰਨਾਲਾ ਦੀ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਦਾ ਐਲਾਨ

ਬਰਨਾਲਾ ਸ਼ਹਿਰੀ ਤੋ ਪੱਤਰਕਾਰ ਬਲਜਿੰਦਰ ਸਿੰਘ ਚੋਹਾਨ ਨੂੰ ਦਿੱਤੀ ਜਿੰਮੇਵਾਰੀ


================== ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਮੈੰਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਗੁਰਦੁਆਰਾ ਬਾਬਾ ਕਾਲਾ ਮਹਿਰ ਸਾਹਿਬ, ਬਰਨਾਲਾ ਵਿਖੇ 

 ਇਕੱਤਰਤਾ ਦੌਰਾਨ ਪਾਰਟੀ ਦੇ ਢਾਂਚੇ ਦੇ ਵਿਸਥਾਰ ਦਾ ਐਲਾਨ ਕੀਤਾ। ਇਸ ਮੌਕੇ ਸੀਨੀਅਰ ਲੀਡਰਸ਼ਿਪ ਵਿੱਚੋੰ ਬਾਪੂ ਤਰਸੇਮ ਸਿੰਘ, ਪਰਮਜੀਤ ਸਿੰਘ ਜੌਹਲ (ਕੁਆਡੀਨੇਟਰ),ਕਾਬਲ ਸਿੰਘ(ਮੈਂਬਰ ਭਰਤੀ ਕਮੇਟੀ ਪੰਜਾਬ) ਬਾਬੂ ਸਿੰਘ ਬਰਾੜ ਸੰਦੀਪ ਸਿੰਘ ਰੁਪਾਲੋਂ ਮੌਜੂਦ ਸਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਬਾਪੂ ਤਰਸੇਮ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਅੱਜ ਪਾਰਟੀ ਵੱਲੋਂ ਜਿਲਾ ਬਰਨਾਲਾ ਦੀ ਪੰਜ ਮੈਬਰੀ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ ਜਾ ਰਿਹਾ ਹੈ, ਜੋ ਕਿ ਤਰਤੀਬ ਵਾਰ ਲਗਭਗ ਪੰਜਾਬ ਦੇ ਸਾਰਿਆਂ ਜਿਲਿਆਂ ਵਿੱਚ 5-5 ਮੈਂਬਰੀ ਕਾਰਜਕਾਰੀ ਐਲਾਨ ਕੀਤਾ ਜਾ ਚੁੱਕਾ ਹੈ। ਇਹ ਕਮੇਟੀ ਵੀ ਬਾਕੀ ਐਲਾਨੇ ਜਾ ਚੁੱਕੇ ਜਿਲਿਆਂ ਦੀਆਂ ਕਾਰਜਕਾਰੀ ਕਮੇਟੀਆਂ ਵਾਂਗ ਹੀ ਪਾਰਟੀ ਦੇ ਪ੍ਰਬੰਧ ਨੂੰ ਮਜ਼ਬੂਤ ਕਰਨ, ਲੋਕਾਂ ਨਾਲ ਨਜ਼ਦੀਕੀ ਸੰਪਰਕ ਬਣਾਉਣ ਅਤੇ ਪਾਰਟੀ ਦੇ ਉਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਇਸ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਵਿੱਚ ਸ਼ਾਮਲ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ, ਭਾਈ ਮਹਿੰਦਰਪਾਲ ਸਿੰਘ ਦਾਨਗੜ੍ਹ, ਭਾਈ ਜਸਵੀਰ ਸਿੰਘ ਭੈਣੀ ਜੱਸਾ, ਕੇਵਲ ਸਿੰਘ ਜੰਗੀਆਣਾ,ਜਸਪਾਲ ਸਿੰਘ ਅਲਮਸਤ, ਬਾਈ ਸਹਿਜੜਾ 

 ਇਸ ਦੇ ਨਾਲ ਹੀ ਬਰਨਾਲਾ ਸ਼ਹਿਰੀ ਤੋ ਪੱਤਰਕਾਰ ਬਲਜਿੰਦਰ ਸਿੰਘ ਚੋਹਾਨ, ਵਕੀਲ ਗੁਰਵਿੰਦਰ ਸਿੰਘ ਵਕੀਲ, ਮਨੂੰ ਜਿੰਦਲ, ਸੁਖਵਿੰਦਰ ਸਿੰਘ ਠੀਕਰੀਵਾਲਾ ਨੂੰ ਐਲਾਨਿਆ ਗਿਆ 

 ਭਾਈ ਪਰਮਜੀਤ  ਸਿੰਘ ਜੌਹਲ  ਜੀ ਨੇ ਜ਼ਿਲ੍ਹਾ ਬਰਨਾਲਾ ਦੇ ਕਮੇਟੀ ਮੈਂਬਰਾਂ ਦੇ ਨਾਮ ਐਲਾਨਣ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਇਹ ਪੰਚ ਪ੍ਰਧਾਨੀ ਪਾਰਟੀ ਦੀਆਂ ਨੀਤੀਆਂ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਕਰੇਗੀ ਅਤੇ ਨਾਲ ਨਾਲ ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਆਰੰਭ ਕੀਤੀ ਗਈ ਭਰਤੀ ਮੁਹਿੰਮ ਨੂੰ ਵੀ ਅੱਗੇ ਵਧਾਏਗੀ। ਉਹਨਾਂ ਕਿਹਾ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨਾ, ਅਤੇ ਜ਼ਿਲ੍ਹੇ ਵਿੱਚ ਪਾਰਟੀ ਸਰਗਰਮੀਆਂ ਚ' ਤੇਜੀ ਲਿਆਉਣਾ ਇਸ ਕਮੇਟੀ ਦਾ ਪ੍ਰਮੁੱਖ ਕਾਰਜ ਹੋਵੇਗਾ। ਇਹ ਕਮੇਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਚਲਦਿਆਂ, ਸਰਬੱਤ ਦੇ ਭਲੇ ਦੇ ਉਦੇਸ਼ ਨਾਲ ਹਰ ਵਰਗ ਨੂੰ ਆਪਣੇ ਨਾਲ ਸ਼ਾਮਿਲ ਕਰਦੇ ਹੋਏ ਪਾਰਟੀ ਏਜੰਡਿਆਂ ਅਨੁਸਾਰ ਸਮਾਜਿਕ ਨਿਆਂ ਅਤੇ ਭਾਈਚਾਰੇ ਦੀ ਮੁਹਿੰਮ ਨੂੰ ਅੱਗੇ ਵਧਾਏਗੀ। ਪਾਰਟੀ ਦਾ ਮੁੱਖ ਟੀਚਾ ਹਰ ਵਰਗ ਦੇ ਹੱਕਾਂ ਦੀ ਰੱਖਿਆ ਕਰਨਾਂ ਅਤੇ ਪੰਜਾਬ ਦੇ ਸੁਹਾਵਣੇ ਭਵਿੱਖ ਲਈ ਨਵੀਂ ਉਮੀਦ ਜਗਾਉਣਾ ਹੈ। ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਨਾਲ ਪਹੁੰਚੀ ਸੀਨੀਅਰ ਲੀਡਰਸ਼ਿਪ ਨੇ ਕਮੇਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ, ਦ੍ਰਿੜਤਾ ਅਤੇ ਸੇਵਾ ਦੇ ਜਜ਼ਬੇ ਨਾਲ ਨਿਭਾਉਣ ਦੀ ਅਪੀਲ ਕੀਤੀ ਹੈ।ਬਾਪੂ ਤਰਸੇਮ ਸਿੰਘ ਜੀ  ਨੇ ਸਮੂਹ ਪੰਜਾਬੀਆਂ ਨੂੰ 13 ਅਪ੍ਰੈਲ 2025 ਵਿਸਾਖੀ ਵਾਲੇ ਦਿਨ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚਣ ਦੀ ਅਪੀਲ ਕੀਤੀ, ਜਿੱਥੇ ਪਾਰਟੀ ਵੱਲੋਂ ਪੰਜਾਬ ਦੇ ਧਾਰਮਿਕ ਅਤੇ ਰਾਜਨੀਤਿਕ ਮੁੱਦਿਆਂ ਤੇ ਵਿਚਾਰ ਕਰਨ ਲਈ ਇੱਕ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਵਰਤਮਾਨ ਸਮੇਂ ਵਿੱਚ ਪੰਜਾਬ ਤੇ ਜੋ ਗੰਭੀਰ ਸੰਕਟ ਆਇਆ ਹੋਇਆ ਹੈ 

ਸਮੂਹ ਪੰਜਾਬੀਆਂ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਇਕੱਠੇ ਹੋ ਕੇ ਹੰਭਲਾ ਮਾਰਨਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਥਕ ਸਿਆਸਤ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ

ਇਸ ਮੌਕੇ ਜ਼ਿਲ੍ਹਾ ਬਰਨਾਲਾ ਵਿਖੇ ਪਹੁੰਚੀ ਅਕਾਲੀ ਦਲ (ਵਾਰਿਸ ਪੰਜਾਬ ਦੀ) ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਭਾਈ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਲੰਮਾਂ ਸਮਾਂ ਪੰਥਕ ਸਿਆਸਤ ਤੇ ਕਾਬਜ਼ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰੰਪਰਾਵਾਂ ਨੂੰ ਤਹਿਤ ਨਹਿਸ਼ ਕਰ ਰੱਖਿਆ ਹੈ ਹੁਣ ਜ਼ਰੂਰਤ ਹੈ ਗੁਰਮਤਿ ਅਨੁਸਾਰ ਸਿੱਖ ਸਿਆਸਤ ਖੜੀ ਕੀਤੀ ਜਾਵੇ ਨਸ਼ਿਆ ਦੀ ਦਲਦਲ ਚ, ਰੁਜ਼ਗਾਰ ਦੀ ਦੌੜ ਚ ਵਿਦੇਸ਼ੀ ਧਰਤੀ ਤੇ ਜਾਂ ਰਹੀ ਨੌਜਵਾਨਾਂ ਨੂੰ ਪੰਜਾਬ ਲਈ ਲੜਨ ਤੇ ਖੜਨ ਲਈ ਤਿਆਰ ਕੀਤਾ ਜਾਵੇ ਅਤੇ ਵੀਰ ਦੀਪ ਸਿੱਧੂ ਵਲੋਂ ਕਹੀ ਗੱਲ ਕਿ ਸਾਡੀ ਲੜਾਈ ਕੱਲੀਆਂ ਫਸਲਾਂ ਦੀ ਨਹੀਂ ਨਸਲਾਂ ਦੀ ਆ,

ਅਸੀਂ ਆਪਣੀ ਹੋਂਦ ਲੜਨਾ,

ਜੋ ਦਿੱਲੀ ਤੇ ਦਿੱਲੀ ਤੋਂ ਚੱਲਣ ਜਮਾਤਾਂ ਪਾਰਟੀਆਂ ਨੂੰ ਸਹਿਣ ਨਹੀਂ ਹੁੰਦਾ

ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਜ਼ਿਲ੍ਹਾ ਬਰਨਾਲਾ ਦੀ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਦਾ ਐਲਾਨ
  • Title : ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਜ਼ਿਲ੍ਹਾ ਬਰਨਾਲਾ ਦੀ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਦਾ ਐਲਾਨ
  • Posted by :
  • Date : अप्रैल 13, 2025
  • Labels :
  • Blogger Comments
  • Facebook Comments

0 comments:

एक टिप्पणी भेजें

Top