Contact for Advertising

Contact for Advertising

Latest News

रविवार, 20 अप्रैल 2025

ਸਰਬੱਤ ਦਾ ਭਲਾ ਟਰੱਸਟ ਵੱਲੋ ਝੁੱਗੀ ਝੋਪੜੀ ਵਾਲੇ ਬੱਚਿਆਂ ਨੂੰ ਨਵੀਆ ਕਲਾਸਾਂ ਸੁਰੂ ਹੋਣ ਤੋ ਪਹਿਲਾ ਵੰਡੀਆ ਕਾਪੀਆਂ ਅਰੇਸਰ ਪੈਨਸਿਲ ਤ੍ਰਾਸ ਅਤੇ ਪੈਨਸਲਾਂ - ਸਿੱਧੂ

 ਸਰਬੱਤ ਦਾ ਭਲਾ ਟਰੱਸਟ ਵੱਲੋ ਝੁੱਗੀ ਝੋਪੜੀ ਵਾਲੇ ਬੱਚਿਆਂ ਨੂੰ ਨਵੀਆ ਕਲਾਸਾਂ ਸੁਰੂ ਹੋਣ ਤੋ ਪਹਿਲਾ ਵੰਡੀਆ ਕਾਪੀਆਂ ਅਰੇਸਰ ਪੈਨਸਿਲ ਤ੍ਰਾਸ ਅਤੇ ਪੈਨਸਲਾਂ - ਸਿੱਧੂ



ਬਰਨਾਲਾ    18 ਅਪ੍ਰੈਲ  ਗਰੀਬ ਬੱਚਿਆ ਨੂੰ ਸਿੱਖਿਅਤ ਕਰਨ ਲਈ ਸਾਡੇ ਟਰੱਸਟ ਵੱਲੋ ਇਕ ਉਪਰਾਲੇ ਤਹਿਤ ਸਥਾਨਕ ਦਾਣਾ ਮੰਡੀ ਵਿੱਚ ਜੱਸੀ ਪੇਧਨੀ ਦੀ ਸੰਸਥਾ ਗੁਰੂ ਨਾਨਕ ਨਾਮ ਲੇਵਾ ਸਲੱਮ ਸੋਸਾਇਟੀ ਵਲੋਂ ਚਲਾਏ ਜਾ ਰਹੇ ਓਪਨ ਸਕੂਲ ਜਿਸ ਵਿੱਚ ਝੁੱਗੀ ਝੋਪੜੀ ਵਾਲੇ ਬੱਚੇ ਸਕੂਲ ਟਾਇਮ ਤੋ ਬਾਦ ਪੜਦੇ ਹਨ ਵਿੱਚ ਤਕਰੀਬਨ 300 ਦੇ ਕਰੀਬ ਗਰੀਬ ਬੱਚਿਆ ਨੂੰ ਅਤੇ ਰਾਹੀਂ ਬਸਤੀ ਪ੍ਰਾਇਮਰੀ ਸਕੂਲ ਵਿੱਚ 200 ਦੇ ਕਰੀਬ ਗਰੀਬ ਬੱਚਿਆ ਨੂੰ ਨਵੇਂ ਸਾਲ ਦੀ ਪੜਾਈ ਸੁਰੂ ਹੋਣ ਤੋਂ ਪਹਿਲਾ ਦੋ ਦੋ ਕਾਪੀਆਂ ਦੋ ਦੋ ਪੈਨਸਲਾਂ ਦੋ ਦੋ ਐਰੇਸਰ ਅਤੇ ਦੋ ਦੋ ਪੈਨਸਿਲ ਤ੍ਰਾਸ ਹਰ ਇਕ ਬੱਚੇ ਨੂੰ ਵੰਡੇ ਗਏ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੰਸਥਾ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਪਟਿਆਲਾ ਦੀ ਐਜੂਕੇਸ਼ਨ ਡਾਇਰੈਕਟਰ ਮੈਡਮ ਇੰਦਰਜੀਤ ਕੌਰ ਇਹ ਸਮਗਰੀ ਬੱਚਿਆ ਨੂੰ ਵੰਡਣ ਵਾਸਤੇ ਵਿਸੇਸ ਤੌਰ ਤੇ ਪਟਿਆਲਾ ਤੋ ਲੈਕੇ ਆਏ ਤਾਕਿ ਗਰੀਬ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਆ ਜਾਵੇ ਅਤੇ ਇਹ ਬੱਚੇ ਕੱਲ੍ਹ ਨੂੰ ਦੇਸ ਦੇ ਪੜ੍ਹੇ ਲਿਖੇ ਨਾਗਰਿਕ ਬਣ ਸਕਣ। ਜਿਲ੍ਹਾ ਪ੍ਰਧਾਨ ਸਿੱਧੂ ਨੇ ਕਿਹਾ ਕਿ 15 ਅਗਸਤ ਅਤੇ 26 ਜਨਵਰੀ ਨੂੰ ਵੀ ਇਹਨਾਂ ਬੱਚਿਆ ਨੂੰ ਇੰਨਾ ਹੀ ਸਮਾਂਨ ਵੰਡਾਗੇ ਅਤੇ ਨਾਲ ਬੱਚਿਆ ਨੂੰ ਕੋਲਡ ਡਰਿੰਕਸ ਮਠਿਆਈਆਂ ਅਤੇ ਸਮੋਸੇ ਵਗੈਰਾ ਭੀ ਵਿਤਰਨ ਕਰਾਗੇ ਤਾਕਿ ਅਜਾਦੀ ਦਿਹਾੜਿਆਂ ਤੇ ਬੱਚਿਆ ਨਾਲ ਖ਼ੁਸ਼ੀ ਸਾਂਝੀ ਕੀਤੀ ਜਾਵੇ।ਇਸ ਮੌਕੇ ਜਥੇਦਾਰ ਸੁਖਦਰਸ਼ਨ ਸਿੰਘ ਸਰਪੰਚ ਗੁਰਮੀਤ ਸਿੰਘ ਧੌਲਾ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਹੌਲਦਾਰ ਬਸੰਤ ਸਿੰਘ ਉਗੋਕੇ ਗੁਰਦੇਵ ਸਿੰਘ ਮੱਕੜ ਅਤੇ ਟੀਚਰ ਮੈਡਮ ਰੀਟਾ ਕੁਮਾਰੀ ਤੇ ਮੈਡਮ ਗੁਰਦੀਪ ਕੌਰ ਅਤੇ ਹੋਰ ਮੈਂਬਰ ਹਾਜਰ ਸਨ।


ਫੋਟੋ - ਦਾਣਾ ਮੰਡੀ ਵਿੱਚ ਝੁੱਗੀ ਝੋਪੜੀ ਵਾਲੇ ਬੱਚਿਆਂ ਨੂੰ ਮੈਡਮ ਇੰਦਰਜੀਤ ਕੌਰ ਅਤੇ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸੰਸਥਾ ਦੇ ਮੈਂਬਰ ਪੜਾਈ ਦਾ ਸਮਾਨ ਵਿਤਰਨ ਕਰਦੇ ਹੋਏ।

ਸਰਬੱਤ ਦਾ ਭਲਾ ਟਰੱਸਟ ਵੱਲੋ ਝੁੱਗੀ ਝੋਪੜੀ ਵਾਲੇ ਬੱਚਿਆਂ ਨੂੰ ਨਵੀਆ ਕਲਾਸਾਂ ਸੁਰੂ ਹੋਣ ਤੋ ਪਹਿਲਾ ਵੰਡੀਆ ਕਾਪੀਆਂ ਅਰੇਸਰ ਪੈਨਸਿਲ ਤ੍ਰਾਸ ਅਤੇ ਪੈਨਸਲਾਂ - ਸਿੱਧੂ
  • Title : ਸਰਬੱਤ ਦਾ ਭਲਾ ਟਰੱਸਟ ਵੱਲੋ ਝੁੱਗੀ ਝੋਪੜੀ ਵਾਲੇ ਬੱਚਿਆਂ ਨੂੰ ਨਵੀਆ ਕਲਾਸਾਂ ਸੁਰੂ ਹੋਣ ਤੋ ਪਹਿਲਾ ਵੰਡੀਆ ਕਾਪੀਆਂ ਅਰੇਸਰ ਪੈਨਸਿਲ ਤ੍ਰਾਸ ਅਤੇ ਪੈਨਸਲਾਂ - ਸਿੱਧੂ
  • Posted by :
  • Date : अप्रैल 20, 2025
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top