ਧਨੌਲਾ ਦੇ ਮਨਮੋਹਨਪ੍ਰੀਤ ਸਿੰਘ ਗਿੱਲ ਬਣੇ ਇੰਸਪੈਕਟਰ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 7 ਮਾਰਚ :-- ਪੰਜਾਬ ਪੁਲਿਸ ਪ੍ਰਸ਼ਾਸਨ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਧਨੌਲਾ ਦੇ ਸਬ ਇੰਸਪੈਕਟਰ ਮਨਮੋਹਨਪ੍ਰੀਤ ਸਿੰਘ ਗਿੱਲ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਉਨਾਂ ਦੀ ਇਸ ਤਰੱਕੀ ਮੌਕੇ ਐਸਐਸਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ ਆਲਮ ਅਤੇ ਐਸਪੀ ਡੀ ਬਰਨਾਲਾ ਸ .ਸੰਦੀਪ ਸਿੰਘ ਮੰਡ ਨੇ ਉਹਨਾਂ ਦੇ ਸਟਾਰ ਲਾਏ ਅਤੇ ਵਧਾਈਆਂ ਦਿੱਤੀਆਂ। ਸਰਦਾਰ ਮਨਮੋਹਨਪ੍ਰੀਤ ਸਿੰਘ ਗਿੱਲ ਦੀ ਹੋਈ ਤਰੱਕੀ ਤੇ ਉਹਨਾਂ ਨੂੰ ਪੁਲਿਸ ਪਰਿਵਾਰ ਦੇ ਸਾਰੇ ਐਸ .ਪੀ ਸਾਹਿਬ, ਡੀਐਸਪੀ ਸਾਹਿਬ, ਸਮੂਹ ਐਸਐਚਓ ਸਾਹਿਬ, ਸੀਆਈ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਜੀ ਅਤੇ ਹੋਰ ਧਨੌਲਾ ਵਾਸੀਆਂ ਨੇ ਮੁਬਾਰਕਾਂ ਦਿੱਤੀਆਂ। ਜਿਕਰਯੋਗ ਹੈ ਕਿ ਸ. ਮਨਮੋਹਨਪ੍ਰੀਤ ਸਿੰਘ ਦੇ ਪਿਤਾ ਸਰਦਾਰ ਮਰਹੂਮ ਬਲਵਾਨ ਸਿੰਘ ਗਿੱਲ ਨੇ ਵੀ ਆਪਣੀਆਂ ਸੇਵਾਵਾਂ ਵਾਇਰਲੈਸ ਵਿਭਾਗ ਪੰਜਾਬ ਪੁਲਿਸ ਵਿੱਚ ਨਿਭਾਈਆਂ ਅਤੇ ਇਹਨਾਂ ਦੇ ਵੱਡੇ ਭਰਾ ਸੇਵਾ ਮੁਕਤ ਇੰਸਪੈਕਟਰ ਹਰਪ੍ਰੀਤ ਸਿੰਘ ਗਿੱਲ ਨੇ ਵੀ ਪੰਜਾਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ ।
0 comments:
एक टिप्पणी भेजें