*ਧਰਤੀ ਮਾਤਾ ਨੂੰ ਬਚਾਉਣਾ ਸਾਡਾ ਸਭ ਦਾ ਫਰਜ਼: ਡਾ. ਗੁਪਤਾ*
ਕਮਲੇਸ਼ ਗੋਇਲ ਖਨੌਰੀ
ਪਟਿਆਲਾ - ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਕੌਮੀ ਸੇਵਾ ਯੋਜਨਾ ਯੂਨਿਟਸ ਵੱਲੋਂ ਅੱਜ *ਵਿਸ਼ਵ ਧਰਤੀ ਦਿਵਸ* ਮਨਾਇਆ ਗਿਆ ਇਸ ਮੌਕੇ ਵਲੰਟੀਅਰਜ ਨੂੰ ਸੰਬੋਧਨ ਕਰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਜੀ ਨੇ ਕਿਹਾ ਕਿ ਗੁਰਬਾਣੀ ਵਿੱਚ ਫ਼ੁਰਮਾਇਆ ਹੈ , *ਪਵਨ ਗੁਰੂ ,ਪਾਣੀ ਪਿਤਾ ,ਮਾਤਾ ਧਰਤ ਮਹਤੁ* ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸਾਨੂੰ ਧਰਤੀ ਨੂੰ ਆਪਣੀ ਮਾਂ ਦੇ ਸਮਾਨ ਸਮਝਣਾ ਚਾਹੀਦਾ ਹੈ, ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅੱਜ ਧਰਤੀ ਦਿਵਸ ਦੇ ਮੌਕੇ ਅਸੀਂ ਇਹ ਪ੍ਰਣ ਲਈਏ ਕਿ ਅਸੀਂ ਆਪਣੇ ਬਣਦੇ ਹਿੱਸੇ ਦਾ ਯੋਗਦਾਨ ਪਵਾਂਗੇ ਤੇ ਧਰਤੀ ਮਾਤਾ ਨੂੰ ਬਚਾਵਾਂਗੇ,ਇਸ ਮੌਕੇ ਕੌਮੀ ਸੇਵਾ ਯੂਨਿਟਸ ਦੇ ਪ੍ਰੋਗਰਾਮ ਅਫਸਰ ਸ੍ਰੀ ਮਨੋਜ ਥਾਪਰ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੇ ਗੁਰ ਦੱਸੇ ਅਤੇ ਉਨਾਂ ਨੇ ਸਕੂਲ ਦੀ ਸੰਕੇਤਕ ਸਫਾਈ ਕਰਾਉਂਦੇ ਹੋਏ, ਵਿਦਿਆਰਥੀਆਂ ਨੂੰ ਇੱਕ ਚੰਗਾ ਵਾਤਾਵਰਨ ਸਿਰਜਣ ਦਾ ਸੁਨੇਹਾ ਦਿੱਤਾ, ਇਸ ਮੌਕੇ ਕੌਮੀ ਸੇਵਾ ਯੋਜਨਾ ਅਫਸਰ ਸਰਦਾਰ ਪ੍ਰਗਟ ਸਿੰਘ ਹੋਰਾਂ ਨੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਦਾ ਸੁਨੇਹਾ ਦਿੱਤਾ। ਧਰਤੀ ਨੂੰ ਬਚਾਉਣ ਸਬੰਧੀ ਸਕੂਲ ਦੇ ਵਿੱਚ ਇੱਕ ਪੋਸਟਰ ਤੇ ਪੇਂਟਿੰਗ ਪ੍ਰਤਿਯੋਗਤਾ ਵੀ ਕਰਵਾਈ ਗਈ ,ਵਿਦਿਆਰਥੀਆਂ ਨੇ ਚਿੱਤਰਕਾਰੀ ਰਾਹੀਂ ਧਰਤੀ ਨੂੰ ਬਚਾਉਣ ਦਾ ਸੁਨੇਹਾ ਦਿੱਤਾ , ਪ੍ਰੋਗਰਾਮ ਦੇ ਵਿੱਚ ਵਿਦਿਆਰਥੀਆਂ ਨੂੰ ਧਰਤੀ ਬਚਾਉਣ ਸਬੰਧੀ ਸੁੰਹ ਲੈਕਚਰਾਰ ਹਰਪ੍ਰੀਤ ਵੱਲੋਂ ਚੁੱਕਾਈ ਗਈ ,ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਕੂਲ ਦੇ ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਲੈਕਚਰਾਰ ਗਗਨਦੀਪ ਸਿੰਘ,ਮੈਡਮ ਪੂਜਾ ਦੀਵਾਨ, ਮੈਡਮ ਰਿਤੂ ਸਿੰਘਲ, ਮੈਡਮ ਪਵਨ ਜੋਸ਼ੀ ਆਦਿ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਪ੍ਰੋਗਰਾਮ ਦੇ ਅੰਤ ਵਿੱਚ ਪੇਂਟਿੰਗ ਪ੍ਰਤਿਯੋਗਤਾ ਵਿੱਚ ਜੇਤੂ ਵਲੰਟੀਅਰਸ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਲੰਟੀਅਰਸ ਨੂੰ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ, ਪ੍ਰੋਗਰਾਮ ਦੇ ਵਿੱਚ ਪ੍ਰੈਸ ਕਵਰੇਜ ਲਈ ਮੀਡੀਆ ਕੁਆਡੀਨੇਟਰ ਅਕਸ਼ੇ ਖਨੌਰੀ ਜੀ ਨੇ ਭੂਮਿਕਾ ਨਿਭਾਈ।
0 comments:
एक टिप्पणी भेजें