ਡੇਂਗੂ ਤੇ ਮਲੇਰੀਆ ਤੂੰ ਬਚਣ ਲਈ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਦਿੱਤੀ ਟ੍ਰੇਨਿੰਗ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 21 ਅਪ੍ਰੈਲ ::---ਜਿਲਾ ਕਾਰਜਕਾਰੀ ਸਿਵਿਲ ਸਰਜਨ ਡਾਕਟਰ ਗੁਰਵਿੰਦਰ ਕੌਰ ਔਜਲਾ ਨਿਰਦੇਸ਼ਾਂ ਤੇ ਸਿਹਤ ਵਿਭਾਗ ਵੱਲੋਂ ਪਿੰਡ ਕਾਲੇਕੇ ਅਤੇ ਕੋਟਦੂੱਨਾ ਵਿਖੇ ਐਸਐਮਓ ਧਨੌਲਾ ਡਾ ਸਤਵੰਤ ਸਿੰਘ ਔਜਲਾ ਦੀ ਰਹਿਨੁਮਾਈ ਹੇਠ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਡੇਂਗੂ ਮਲੇਰੀਆ ਵਾਰੇ ਟ੍ਰੇਨਿੰਗ ਦਿੱਤੀ ਅਤੈ ਉਹਨਾਂ ਨੂੰ ਦੱਸਿਆ ਗਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਨਾਲ ਕੱਟਣ ਦੇ ਨਾਲ ਫੈਲਦਾ ਹੈ। ਇਹ ਮੱਛਰ ਸਾਫ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੂੰਦਾ ਹੈ। ਡੇਂਗੂ ਬੁਖਾਰ ਦੇ ਲੱਛਣ ਤੇਜ ਬੁਖਾਰ,ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ ਮਾਸਪੇਸ਼ੀਆਂ ਵਿਚ ਅਤੇ ਜੋੜਾਂ ਵਿੱਚ ਦਰਦ,ਜੀ ਕੱਚਾ ਹੋਂਣਾ ਉਲਟੀਆਂ, ਥਕਾਵਟ ਮਹਿਸੂਸ ਹੋਂਣਾ ਚਮੜੀ ਤੇ ਦਾਣੇ ਅਤੇ ਹਾਲਤ ਖਰਾਬ ਹੋਣਾ ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਦਾ ਵਗਣਾ। ਡੇਂਗੂ ਬੁਖਾਰ ਤੋਂ ਬਚਾਓ ਦੇ ਤਰੀਕੇ। ਕੂਲਰਾਂ, ਗਮਲਿਆਂ ਅਤੇ ਫਰਿੱਜਾਂ ਦੀਆਂ ਟ੍ਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾਓ। ਛੱਤਾਂ ਤੇ ਰੱਖੀਆਂ ਪਾਣੀ ਵਾਲੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾਂ ਬੰਦ ਕਰੋ। ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ ਜਾਂ ਖੜ੍ਹੇ ਪਾਣੀ ਵਿੱਚ ਹਫਤੇ ਇੱਕ ਵਾਰ ਸੜਿਆ ਕਾਲਾ ਤੇਲ ਜਾਂ ਮਿੱਟੀ ਦਾ ਤੇਲ ਪਾਓ।ਇਹ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਅਜਿਹੇ ਕੱਪੜੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਨਾਲ ਢੱਕਿਆ ਰਹੇ। ਬੁਖਾਰ ਵਿੱਚ ਪੈਰਾਸਿਟਾਮੋਲ ਦੀ ਹੀ ਵਰਤੋਂ ਕਰੋ। ਬੁਖਾਰ ਵਿੱਚ ਐਸਪਰੀਨ ਦੀ ਵਰਤੋਂ ਨਾ ਕਰੋ
ਅਤੇ ਹਰ ਸ਼ੁੱਕਰਵਾਰ ਨੂੰ ਘਰਾਂ ਵਿੱਚ ਖੜ੍ਹੇ ਪਾਣੀ ਦੇ ਸੋਮਿਆਂ ਨੂੰ ਜ਼ਰੂਰ ਸਾਫ਼ ਕੀਤਾ ਜਾਵੇ। ਮਲੇਰੀਆ ਬੁਖਾਰ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਘਰਾਂ ਦੇ ਆਲੇ ਦੁਆਲੇ ਖੜ੍ਹੇ ਸਾਫ਼ ਪਾਣੀ ਵਿੱਚ ਮਲੇਰੀਆ ਦਾ ਮੱਛਰ ਪੈਦਾ ਹੁੰਦਾ ਹੈ ਇਸ ਮੱਛਰ ਦਾ ਨਾਮ ਐਨਾਫਲੀਜ ਮਾਦਾ ਮੱਛਰ ਦੇ ਕੱਟਣ ਨਾਲ ਫੈਲ ਦਾ ਹੈ ਮਲੇਰੀਆ ਬੁਖਾਰ ਦੇ ਲੱਛਣ ਠੰਡ ਅਤੇ ਕਾਂਬੇ ਨਾਲ ਬੁਖਾਰ,ਤੇਜ ਬੁਖਾਰ ਅਤੇ ਸਿਰ ਦਰਦ ਹੋਣਾਂ। ਬੁਖਾਰ ਉਤਰਨ ਤੋਂ ਬਾਅਦ ਥਕਾਵਟ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ। ਮਲੇਰੀਆ ਬੁਖਾਰ ਤੋਂ ਬਚਾਅ ਦੇ ਤਰੀਕੇ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਜਾਂ ਮਿੱਟੀ ਨਾਲ ਭਰ ਦਿਓ, ਛੱਪੜਾਂ ਵਿੱਚ ਖੜੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਅ ਕਰੋ। ਸੌਂਣ ਵੇਲੇ ਮੱਛਰਦਾਨੀਆਂ ਦੀ ਦੀ ਵਰਤੋਂ ਕਰੋ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ। ਇਹ ਸਾਰੀ ਜਾਣਕਾਰੀ ਲਖਵਿੰਦਰ ਸਿੰਘ ਲਾਡੀ ਐਮਪੀਐਸ ਅਤੇ ਗੁਰਪਾਲ ਸਿੰਘ ਆਦਰਸ ਸਕੂਲ ਕਾਲੇਕੇ ਵਿੱਚ ਐਮਪੀਐਚ ਡਬਲ ਨੋਡਲ ਅਫ਼ਸਰ ਨੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਨਵਦੀਪ ਕੌਰ ਅਤੇ ਹਰਪ੍ਰੀਤ ਕੌਰ, ਅਤੇ ਆਸ਼ਾ ਵਰਕਰਾਂ ਕੁਲਦੀਪ ਕੌਰ, ਇੰਦਰਜੀਤ ਕੌਰ, ਪਰਮਜੀਤ ਕੌਰ ਬੱਬੂ, ਜਸਵਿੰਦਰ ਕੌਰ, ਰਾਜਵੀਰ ਕੌਰ, ਪਿੰਡ ਕੋਟਦੂਨਾ ਦੀਆਂ ਆਸਾਂ ਵਰਕਰ ਕਿਰਨਪਾਲ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ ਹਾਜ਼ਰ ਸਨ।
0 comments:
एक टिप्पणी भेजें