*ਰਾਏਕੋਟ 'ਚ ਚੈਰੀਟੇਬਲ ਆਯੁਰਵੈਦਿਕ ਇੰਟੇਗ੍ਰੇਟੇਡ ਹਸਪਤਾਲ ਦਾ ਹਾਈ ਕੋਰਟ ਦੇ ਮੌਜੂਦਾ ਜੱਜ ਜਸਟਿਸ ਸੰਦੀਪ ਮੌਦਗਿੱਲ ਵਲੋਂ ਕੀਤਾ ਗਿਆ ਉਦਘਾਟਨ l
*_ਆਤਮਾ ਸਿੰਘ ਪ੍ਰੇਮ ਪਿਆਰੀ ਆਯੁਰਵੈਦਿਕ ਇੰਟੇਗ੍ਰੇਟੇਡ ਹਸਪਤਾਲ ਦੀਆਂ ਸਾਰੀਆਂ ਓਂ.ਪੀ.ਡੀਆਂ ਕੀਤੀਆਂ ਲੋਕ ਅਰਪਿਤ
Keshav Vardaan Punj, Dr Rakesh Punj
ਰਾਏਕੋਟ ( 27/4/2025) ਸਰਕਾਰਾਂ ਵਲੋਂ ਸਿਹਤ ਸੇਵਾਵਾਂ ਨੂੰ ਲੈ ਕੇ ਜਿਥੇ ਆਯੁਰਵੈਦ, ਹੋਮਿਓਪੈਥੀ ਅਤੇ ਅਲਟਰਨੈਟਿਵ ਇਲਾਜ ਪ੍ਰਣਾਲੀਆਂ ਨੂੰ ਮਾਡਰਨ ਮੈਡੀਸਿਨ ਦੇ ਨਾਲ ਜੋੜ ਕੇ ਇੰਟਗ੍ਰੈਟੇਡ ਇਲਾਜ ਦੇ ਰੂਪ ਵਿੱਚ ਮਾਨਵਤਾ ਦੀ ਸੇਵਾ ਵਿੱਚ ਵਰਤਣ ਲਈ ਵੱਡੇ ਪੱਧਰ ਤੇ ਕਦਮ ਚੁੱਕੇ ਜਾ ਰਹੇ ਹਨ, ਉਥੇ ਰਾਏਕੋਟ ਸ਼ਹਿਰ ਚ ਅੱਜ ਹਾਈਕੋਰਟ ਦੇ ਮੌਜੂਦਾ ਜੱਜ ਜਸਟਿਸ ਸੰਦੀਪ ਮੌਦਗਿਲ ਵਲੋਂ "ਆਤਮਾ ਸਿੰਘ ਪ੍ਰੇਮ ਪਿਆਰੀ ਆਯੁਰਵੈਦਿਕ ਇੰਟੈਗਰੇਟੇਡ ਹਸਪਤਾਲ " ਦਾ ਉਦਘਾਟਨ ਕੀਤਾ ਗਿਆ l ਇਹ ਹਸਪਤਾਲ ਰਾਏਕੋਟ ਦੀ ਪਿਛੋਕੜ ਰੱਖਣ ਵਾਲੇ ਲੁਧਿਆਣਾ ਦੇ ਉੱਘੇ ਸਨਤਕਾਰ ਅਤੇ ਟਰਾਂਸਪੋਰਟਰ ਸ. ਗੁਰਚਰਨ ਸਿੰਘ ਸ਼ਿੰਗਾਰ ਸਿਨੇਮੇ ਦੇ ਵਲੋਂ ਬਣਾਈ ਇਕ ਚੈਰੀਟੇਬਲ ਟ੍ਰਸਟ ਵਲੋਂ ਚਲਾਇਆ ਜਾ ਰਿਹਾ ਹੈ ਜਿਥੇ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆਂ lਇਹ ਹਸਪਤਾਲ ਸ. ਗੁਰਚਰਨ ਸਿੰਘ ਦੀ ਬੇਟੀ ਮਰਹੂਮ ਡਾ. ਰੁਪਿੰਦਰ ਕੌਰ ਦਾ ਇਕ ਸੁਫਨਿਆ ਦਾ ਪ੍ਰੋਜੈਕਟ ਹੈ l ਉਹਨਾਂ ਦੇ ਪਤੀ ਡਾ. ਧੀਰਜ ਖੁਰਾਣਾ ਜੋ ਪੀ. ਜੀ. ਆਈ ਦੇ ਦਿਮਾਗ ਦੇ ਮਾਹਿਰ ਹਨ ਤੇ ਸਟਰੋਕ ਮੈਨੇਜਮੇੰਟ ਟੀਮ ਦੇ ਮੁੱਖੀ ਹਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਕਿਹਾ ਕੇ ਇਹ ਹਸਪਤਾਲ ਅੱਜ ਨਹੀਂ ਤਾਂ ਇਕ ਦਿਨ ਜਰੂਰ ਇਲਾਕੇ ਲਈ ਗਹਿਣਾ ਸਾਬਤ ਹੋਵੇਗਾ l
ਇਸ ਮੌਕੇ ਤੇ ਬੋਲਦਿਆਂ ਜਸਟਿਸ ਮੌਦਗਿਲ ਨੇ ਕਿਹਾ ਕੇ ਭਾਰਤ ਚ ਇਸ ਸਮੇ ਸਿਹਤ ਸੇਵਾਵਾਂ ਪ੍ਰਤੀ ਧਿਆਨ ਦੇਣ ਦੀ ਬਹੁਤ ਲੋੜ ਹੈ ਅਤੇ ਚੈਰੀਟੇਬਲ ਸੰਸਥਾਵਾਂ ਨੂੰ ਅਗੇ ਆਉਣਾ ਚਾਹੀਦਾ ਹੈ l ਜਿਥੇ ਗਰੀਬੀ ਅਤੇ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ ਉਥੇ ਨਸ਼ੇ ਵੀ ਸਾਡੀ ਨੌਜਵਾਨੀ ਨੂੰ ਬਰਬਾਦ ਕਰ ਰਹੇ ਹਨ l ਉਹਨਾਂ ਸਮਾਜ ਸੇਵੀ ਸ. ਗੁਰਚਰਨ ਸਿੰਘ ਅਤੇ ਡਾ.ਪਰਮਜੀਤ ਸਿੰਘ ਰਾਣੂ ਦੀ ਇਸ ਕਾਰਜ ਲਈ ਸ਼ਲਾਘਾ ਕੀਤੀ l ਉਹਨਾਂ ਦੇ ਨਾਲ ਲੁਧਿਆਣੇ ਤੋਂ ਚੀਫ ਜੁਡੀਸ਼ਲ ਮੈਜਿਸਟਰੇਟ ਮੈਡਮ ਰਾਧੀਕਾ ਪੂਰੀ ਵੀ ਮੌਜੂਦ ਸਨ
ਹਲਕਾ ਵਿਧਾਇਕ ਹਾਕਮ ਸਿੰਘ ਵਲੋਂ ਉਚੇਚੇ ਤੌਰ ਤੇ ਵਿਸ਼ਵਾਸ ਦਵਾਇਆ ਗਿਆ ਕੇ ਉਹਨਾਂ ਦੀ ਸਰਕਾਰ ਵਲੋਂ ਇਸ ਚੈਰੀਟੇਬਲ ਹਸਪਤਾਲ ਲਈ ਜੋ ਵੀ ਮਦਦ ਦੀ ਲੋੜ ਹੋਵੇ ਉਹ ਕਰਵਾਈ ਜਾਵੇਗੀ l ਉਹਨਾਂ ਪ੍ਰਬੰਧਕਾਂ ਦਾ ਧਨਵਾਦ ਕੀਤਾ ਅਤੇ ਇਲਾਕੇ ਨੂੰ ਇਸ ਚੈਰੀਟੇਬਲ ਹਸਪਤਾਲ ਲਈ ਮੁਬਾਰਕਬਾਦ ਦਿਤੀ l
ਸ. ਗੁਰਚਰਨ ਸਿੰਘ ਨੇ ਕਿਹਾ ਕੇ ਜਲਦੀ ਹੀ ਇਸ ਹਸਪਤਾਲ ਦਾ ਰੇਡੀਓਲੋਜੀ ਦਾ ਵਿਭਾਗ ਚਾਲੂ ਕੀਤਾ ਜਾਵੇਗਾ ਜਿਸ ਚ ਆਧੁਨਿਕ ਐਮ.ਆਰ.ਆਈ ਮਸ਼ੀਨਾਂ ਨਾਲ ਲੋਕਾਂ ਦੀ ਮੁਫ਼ਤ ਸੇਵਾ ਕੀਤੀ ਜਾਵੇਗੀ l ਨਾਲ ਹੀ ਇਸ ਦਾ ਜੱਚਾ ਬੱਚਾ ਵਿਭਾਗ ਅਤੇ ਅਪ੍ਰੇਸ਼ਨਾ ਸਬੰਧੀ ਸਹੂਲਤਾਂ ਵੀ ਆਉਣ ਵਾਲੇ ਸਮੇ ਚ ਜਲਦ ਹੀ ਸ਼ੁਰੂ ਕੀਤੀਆਂ ਜਾਣਗੀਆਂ
ਇਹ ਇਕ ਨਿਰੋਲ ਗੈਰ ਰਾਜਨੀਤਕ ਪ੍ਰੋਗਰਾਮ ਸੀ ਜਿਥੇ ਸਾਰੀਆਂ ਹੀ ਰਾਜਨੀਤਕ ਸ਼ਖਸ਼ੀਅਤਾਂ ਹਾਜ਼ਰ ਸਨ ਜਿਨ੍ਹਾਂ ਚੋ ਜਥੇਦਾਰ ਜਗਜੀਤ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਮੇਂਬਰ, ਸਾਬਕਾ ਵਿਧਾਇਕ ਐਸ. ਆਰ. ਕਲੇਰ, ਸਾਬਕਾ ਵਿਧਾਇਕ ਜਗਤਾਰ ਸਿੰਘ, ਕਾਂਗਰਸੀ ਆਗੂ ਕਮਿਲ ਬੋਪਾਰਾਏ, ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਸਵਪਨ ਸ਼ਰਮਾ, ਭਾਜਪਾ ਆਗੂ ਲਖਵਿੰਦਰ ਸਪਰਾ, ਕਪਿਲ ਗਰਗ, ਮਾਣਿਕ ਗੋਇਲ, ਨਗਰ ਕੌਂਸਲ ਮੇਂਬਰ ਅਤੇ ਪਿੰਡਾਂ ਦੇ ਪੰਚ ਸਰਪੰਚ ਉਚੇਚੇ ਤੌਰ ਤੇ ਮੌਜੂਦ ਸਨ l
0 comments:
एक टिप्पणी भेजें